
22 ਸਾਲ ਪਹਿਲਾਂ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਦੀ ਫ਼ਿਲਮ 'ਪਿਆਰ ਕੀਆ ਤੋ ਡਰਨਾ ਕਿਆ' ਨਾਲ ਅਪਣਾ ਕਰੀਅਰ ਸ਼ੁਰੂ ਕਰਨ ਵਾਲੇ ਪ੍ਰਸਿੱਧ ਸੰਗੀਤਕਾਰ
ਮੁੰਬਈ, 1 ਜੂਨ: 22 ਸਾਲ ਪਹਿਲਾਂ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਦੀ ਫ਼ਿਲਮ 'ਪਿਆਰ ਕੀਆ ਤੋ ਡਰਨਾ ਕਿਆ' ਨਾਲ ਅਪਣਾ ਕਰੀਅਰ ਸ਼ੁਰੂ ਕਰਨ ਵਾਲੇ ਪ੍ਰਸਿੱਧ ਸੰਗੀਤਕਾਰ ਵਾਜਿਦ ਖ਼ਾਨ ਬੀਤੀ ਰਾਤ ਦੁਨੀਆਂ ਨੂੰ ਅਲਵਿਦਾ ਆਖ ਗਏ। ਅੱਜ ਸਵੇਰੇ ਵਾਜਿਦ ਖ਼ਾਨ ਨੂੰ ਸਪੁਰਦ-ਏ-ਖਾਕ ਕੀਤਾ ਗਿਆ।
ਉਨ੍ਹਾਂ ਦਾ ਨਿੱਕਾ ਜਿਹਾ ਜਨਾਜ਼ਾ ਅੱਜ ਉਥੇ ਪਹੁੰਚਿਆ ਸੀ, ਜਿਥੇ 29 ਅਪ੍ਰੈਲ ਨੂੰ ਪ੍ਰਸਿੱਧ ਅਭਿਨੇਤਾ ਇਰਫ਼ਾਨ ਖਾਨ ਨੂੰ ਦਫ਼ਨਾਇਆ ਗਿਆ ਸੀ। ਵਾਜਿਦ ਖ਼ਾਨ ਦੀ ਕਬਰ ਇਰਫ਼ਾਨ ਦੀ ਕਬਰ ਦੇ ਬਿਲਕੁਲ ਨਾਲ ਬਣਾਈ ਗਈ ਹੈ।
File photo
42 ਸਾਲ ਦੇ ਵਾਜਿਦ ਖ਼ਾਨ ਨੂੰ ਅੰਤਮ ਵਿਦਾਈ ਦੇਣ ਉਨ੍ਹਾਂ ਦਾ ਭਰਾ ਸਾਜਿਦ ਖ਼ਾਨ ਅਖ਼ੀਰ ਤਕ ਜਨਾਜ਼ੇ ਨਾਲ ਮੌਜੂਦ ਰਹੇ। ਦੋਹਾਂ ਦੇ ਬਹੁਤ ਕਰੀਬ ਰਹੇ ਅਭਿਨੇਤਾ ਆਦਿਤਿਆ ਪੰਚੋਲੀ ਵੀ ਇਸ ਦੁੱਖ ਦੀ ਘੜੀ 'ਚ ਸ਼ਰੀਕ ਹੋਏ ਸਨ। ਜ਼ਿਕਰਯੋਗ ਹੈ ਕਿ ਵਾਜਿਦ ਖ਼ਾਨ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਸੀ। (ਏਜੰਸੀ)