
ਪੰਜਾਬੀ ਸੰਗੀਤਕਾਰ ਦੀਪ ਜੰਡੂ ਬਣੇ ਪੁੱਤਰ ਦੇ ਪਿਤਾ
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸੰਗੀਤਕਾਰ ਦੀਪ ਜੰਡੂ ਨੂੰ ਪ੍ਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ੀ ਹੈ। ਦੀਪ ਜੰਡੂ ਦੇ ਸੰਗੀਤ ਨਾਲ ਮਹਿਕਾਏ ਗਾਣੇ ਅਕਸਰ ਵਿਆਹਾਂ ਸ਼ਾਦੀਆਂ, ਗੱਡੀਆਂ 'ਚ ਵੱਜਦੇ ਸੁਣਾਈ ਦਿੰਦੇ ਹਨ। ਦੀਪ ਜੰਡੂ ਪੰਜਾਬੀ ਇੰਡਸਟਰੀ ਦਾ ਉਹ ਕਲਾਕਾਰ ਹੈ ਜਿਸਨੇ ਬਹੁਤ ਜਲਦੀ ਨਾਮਣਾ ਖੱਟਿਆ ਹੈ। ਦੀਪ ਜੰਡੂ ਦੇ ਨੇ ਕਿੰਨੇ ਹੀ ਸ਼ਾਨਦਾਰ ਗੀਤਕਾਰ ਅਤੇ ਅਦਾਕਾਰ ਲੋਕਾਂ ਦੇ ਸਾਹਮਣੇ ਪੇਸ਼ ਕੀਤੇ ਹਨ।
Deep Jandu became father of son
ਪੰਜਾਬੀ ਗਾਇਕਾਂ ਅਤੇ ਅਦਾਕਾਰਾਂ ਨੂੰ ਲੋਕ ਬੇਹੱਦ ਪਸੰਦ ਕਰਦੇ ਹਨ। ਦੱਸ ਦਈਏ ਕਿ ਦੀਪ ਜੰਡੂ ਹੁਣ ਪਿਤਾ ਬਣ ਗਏ ਹਨ ਉਹਨਾਂ ਦੇ ਘਰ ਹੁਣ ਖੁਸ਼ੀ ਦੀ ਕਿਲਕਾਰੀ ਗੂੰਜ ਰਹੀ ਹੈ। ਇਹਨਾਂ ਨੇ ਕਈ ਗੀਤ ਕਾਰ ਜਿਵੇਂ ਅੰਮ੍ਰਿਤ ਮਾਨ, ਮਨਕਿਰਤ ਔਲਖ, ਸੁੱਖੀ ,ਜੱਸ ਬਾਜਵਾ ਨਾਲ ਕੰਮ ਕਰ ਕੇ ਸ਼ੌਹਰਤ ਹਾਸਲ ਕੀਤੀ।
ਹੁਣ ਤੁਹਾਨੂੰ ਦੱਸ ਦੇਈਏ ਕਿ ਦੀਪ ਜੰਡੂ ਦੇ ਘਰ ਰੌਣਕਾਂ ਲੱਗੀਆਂ ਹਨ। ਦਰਅਸਲ ਉਹਨਾਂ ਦੀ ਪਤਨੀ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ। ਇੰਸਟਾਗ੍ਰਾਮ ਅਕਾਊਂਟ 'ਤੇ ਅਪਣੇ ਘਰ ਨਵੇਂ ਆਏ ਪਰਾਹੁਣੇ ਯਾਨੀ ਉਨ੍ਹਾਂ ਦੇ ਪੁੱਤਰ ਨਾਲ ਤਸਵੀਰ ਪਾਕੇ ਉਨ੍ਹਾਂ ਨੇ ਇਹ ਖੁਸ਼ੀ ਅਪਣੇ ਫੈਨਸ ਨਾਲ ਸਾਂਝੀ ਕੀਤੀ।
Deep Jandu became father of sonਮਿਲੀ ਜਾਣਕਾਰੀ ਅਨੁਸਾਰ ਉਹਨਾਂ ਦੇ ਬੇਟੇ ਦਾ ਨਾਂਅ ਅਰਿਆਨ ਸਿੰਘ ਜੰਡੂ ਰੱਖਿਆ ਗਿਆ ਹੈ। ਉਹਨਾਂ ਨੇ ਆਪਣੇ ਬੇਟੇ ਦੀ ਤਸਵੀਰ ਸ਼ੇਅਰ ਕਰਦਿਆਂ ਲਿਖਿਆ” ਲਓ ਜੀ ਲਿਟਲ ਜੰਡੂ ਆ ਗਿਆ”। ਉਹਨਾਂ ਦੀ ਇਸ ਪੋਸਟ ਨੂੰ ਫੈਨਜ਼ ਨੇ ਕਾਫੀ ਪਸੰਦ ਕੀਤਾ ਤੇ ਨਾਲ ਹੀ ਲੋਕਾਂ ਦੁਆਰਾ ਇਸ ਤਸਵੀਰ ਨੂੰ ਸ਼ੇਅਰ ਕੀਤਾ ਗਿਆ ਹੈ। ਉਨ੍ਹਾਂ ਦੇ ਫੈਨਸ ਉਨ੍ਹਾਂ ਦੇ ਲਿਟਲ ਜੰਡੂ ਨੂੰ ਅਸੀਸਾਂ ਦੇ ਰਹੇ ਹਨ।
Deep Jandu became father of sonਦੀਪ ਜੰਡੂ ਤਸਵੀਰਾਂ ਵਿਚ ਅਪਣੇ ਲਿਟਲ ਜੰਡੂ ਨਾਲ ਤਰ੍ਹਾਂ ਤਰ੍ਹਾਂ ਦੀਆਂ ਸ਼ਰਾਰਤਾਂ ਕਰਦੇ ਨਜ਼ਰ ਆ ਰਹੇ ਹਨ। ਪਿਤਾ ਬਣਨ ਦੀ ਖੁਸ਼ੀ ਉਨ੍ਹਾਂ ਦੇ ਚਿਹਰੇ ਤੇ ਸਾਫ ਦਿਖਾਈ ਦੇ ਰਹੀ ਹੈ। ਦੀਪ ਜੰਡੂ ਪੰਜਾਬੀ ਇੰਡਸਟਰੀ ਵਿਚ ਅਪਣੀ ਇਕ ਵੱਖਰੀ ਥਾਂ ਬਣਾ ਚੁੱਕੇ ਹਨ। ਪਰ ਜੋ ਖੁਸ਼ੀ ਉਨ੍ਹਾਂ ਦੀ ਝੋਲੀ ਅੱਜ ਪ੍ਰਮਾਤਮਾ ਨੇ ਪਾਈ ਹੈ ਉਸ ਅੱਗੇ ਸ਼ਾਇਦ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਫਿੱਕੀਆਂ ਹੋਣਗੀਆਂ।