ਪੰਜਾਬੀ ਇੰਡਸਟਰੀ 'ਚ ਵੱਖਰੀ ਪਹਿਚਾਣ ਬਣਾਉਣ ਵਾਲਾ 'ਸ਼ੈਂਪੀ' ਹੋਇਆ 48 ਸਾਲ ਦਾ 
Published : Apr 9, 2018, 2:20 pm IST
Updated : Apr 9, 2018, 2:20 pm IST
SHARE ARTICLE
Rana Ranbir
Rana Ranbir

ਪਾਲੀਵੁੱਡ 'ਸ਼ੈਂਪੀ' ਨਾਂਮ ਤੋਂ ਭਲਾ ਕੌਣ ਵਾਕਿਫ਼ ਨਹੀਂ ਹੈ । ਜੀ ਹਾਂ ਅਸੀਂ ਗੱਲ ਕਰ ਰਹੇ ਹਾਂ

ਕੁੱਝ ਕੁ ਲੋਕ ਹੁੰਦੇ ਹਨ ਜਿਹੜੇ ਕਿਸੇ ਨੂੰ ਸਹਾਰਾ ਬਣਾ ਕੇ ਬੁਲੰਦੀਆਂ 'ਤੇ ਪਹੁੰਚ ਕੇ ਡੀਂਗਾਂ ਮਾਰਦੇ ਹਨ ਕਿ ਉਨ੍ਹਾਂ ਨੇ ਅਪਣੇ ਬਲਬੂਤੇ 'ਤੇ ਬਹੁਤ ਤਰੱਕੀ ਕਰ ਲਈ। ਪਰ ਅਸਲੀ ਹੀਰੇ ਉਹ ਹੁੰਦੇ ਹਨ ਜਿਹੜੇ ਕੋਲੇ ਦੀ ਖਾਣ ਚੋਂ ਉੱਠ ਕੇ ਕਿਸੇ ਮਹਾਰਾਜੇ ਦੇ ਤਾਜ ਦਾ ਸ਼ਿੰਗਾਰ ਬਣਦੇ ਹਨ।  ਅਜਿਹੇ ਲੋਕ ਜ਼ਮੀਨ ਤੋਂ ਉੱਠ ਕੇ ਅਪਣੀ ਮਿਹਨਤ ਦੇ ਬਲਬੂਤੇ ਅਜਿਹਾ ਕਰ ਦਿਖਾਉਂਦੇ ਹਨ ਜੋ ਆਉਣ ਵਾਲਿਆਂ ਪੀੜ੍ਹੀਆਂ ਨੂੰ ਪ੍ਰੇਰਨਾ ਵੀ ਦਿੰਦਾ ਹੈ ਅਤੇ ਹੌਸਲਾ ਵੀ ਦਿੰਦੇ ਹਨ। ਫ਼ਿਲਮ ਇੰਡਸਟਰੀ ਵਿਚ ਭਾਵੇਂ ਅਜਿਹੇ ਅਨੇਕਾਂ ਨਾਮ ਮਿਲ ਜਾਣਗੇ ਜਿਹੜੇ ਤੰਗੀਆਂ ਤੁਰਸੀਆਂ ਚੋਂ ਗੁਜ਼ਰ ਕੇ ਚੰਗਾ ਮੁਕਾਮ ਹਾਸਿਲ ਕਰ ਚੁਕੇ ਹਨ ਇਨ੍ਹਾਂ ਵਿਚ ਹੀ ਇਕ ਨਾਮ ਹੈ ਪੰਜਾਬੀ ਫ਼ਿਲਮ ਜਗਤ ਵਿਚ 'ਸ਼ੈਂਪੀ' ਦਾ।  Rana Ranbir Rana Ranbirਪਾਲੀਵੁੱਡ  'ਸ਼ੈਂਪੀ' ਨਾਂਮ ਤੋਂ ਭਲਾ ਕੌਣ ਵਾਕਿਫ਼ ਨਹੀਂ ਹੈ । ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਤੇ ਕਾਮੇਡੀਅਨ ਰਾਣਾ ਰਣਬੀਰ ਦੀ।  ਜਿਨ੍ਹਾਂ ਦਾ ਅੱਜ ਯਾਨੀ 9 ਅਪ੍ਰੈਲ ਨੂੰ ਜਨਮਦਿਨ ਹੈ। ਰਾਣਾ ਰਣਬੀਰ ਦਾ ਜਨਮ 9 ਅਪ੍ਰੈਲ 1970 ਨੂੰ ਧੂਰੀ ਪੰਜਾਬ 'ਚ ਹੋਇਆ।  ਰਾਣਾ ਰਣਬੀਰ ਨੇ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ ਅਤੇ ਉਨ੍ਹੀ ਦਿਨੀਂ ਰਾਣਾ ਰਣਬੀਰ ਨੇ ਨਾਟਕ 'ਲੋਹਾ ਕੁੱਟ', 'ਮਿਰਜ਼ਾ ਸਾਹਿਬਾ' 'ਚ ਵੀ ਪਲੇਅ ਕੀਤਾ। ਜਿਸ ਤੋਂ ਬਾਅਦ ਰਣਬੀਰ ਨੇ ਐਕਟਿੰਗ ਦੇ ਤੌਰ 'ਤੇ ਆਪਣੇ ਕਰੀਅਰ ਦੀ ਸ਼ੁਰੂਆਤ ਗੁਰਬੀਰ ਸਿੰਘ ਗਰੇਵਾਰ ਨਾਲ ਸਾਲ 1998 'ਚ ਪਰਛਾਵਾ ਅਤੇ ਚਿੱਟਾ ਲੋਹਾ ਟੈਲੀਵਿਜ਼ਨ ਪ੍ਰੋਡਕਸ਼ਨ ਨਾਲ ਕੀਤੀ।Rana Ranbir Rana Ranbirਰਾਣਾ ਰਣਬੀਰ ਦਾ ਨਾਮ ਉਨ੍ਹਾਂ ਕਲਾਕਾਰਾਂ 'ਚ ਸ਼ਾਮਲ ਹੈ, ਜਿਨ੍ਹਾਂ ਨੇ ਆਪਣੀ ਅਦਾਕਾਰੀ ਰਾਹੀਂ ਦਰਸ਼ਕਾਂ 'ਚ ਇਕ ਵੱਖਰੀ ਪਛਾਣ ਬਣਾਈ ਹੈ। ਰਾਣਾ ਰਣਬੀਰ ਸਿਨੇਮਾ ਜਗਤ ਅਤੇ ਥੀਏਟਰ ਦੀ ਦੁਨੀਆਂ ਦੀ ਉੱਘੀ ਸ਼ਖਸੀਅਤ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਥਿਏਟਰ ਵਿਭਾਗ ਦੇ ਇਸ ਕਲਾਕਾਰ ਨੇ ਆਪਣੀ ਅਦਾਕਾਰੀ ਅਤੇ ਲੇਖਣੀ ਦਾ ਲੋਹਾ ਸਮੇਂ ਸਮੇਂ 'ਤੇ ਮਨਵਾਇਆ ਹੈ। ਉਨ੍ਹਾਂ ਨੂੰ ਪਾਲੀਵੁੱਡ 'ਚ ਕਾਮੇਡੀ ਕਲਾਕਾਰ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ। ਇਸ ਤੋਂ ਬਾਅਦ ਉਨ੍ਹਾਂ ਸਾਲ 2000 'ਚ ਜ਼ੀ ਪੰਜਾਬੀ ਚੈਨਲ ਦੇ ਰੋਡ ਸ਼ੋਅ 'ਐਕਸਕਿਊਜ਼ ਮੀ ਪਲੀਜ਼' ਅਤੇ 'ਜੁਗਨੂ ਮਸਤ-ਮਸਤ', 'ਚ ਕੰਮ ਕੀਤਾ। ਰਣਬੀਰ ਇਕ ਅਦਾਕਾਰ ਹੋਣ ਦੇ ਨਾਲ ਨਾਲ ਲੇਖਕ ਵੀ ਹਨ ਅਤੇ ਉਨ੍ਹਾਂ ਨੇ ਫਿਲਮ 'ਰੰਗੀਲਾ' 'ਚ ਬੋਲੀਆਂ ਦੇ ਗੀਤ ਵੀ ਲਿੱਖੇ ਹਨ । Rana Ranbir Rana Ranbirਇਸ ਤੋਂ ਇਲਾਵਾ ਰਣਬੀਰ ਪੰਜਾਬੀ ਫਿਲਮ 'ਅੱਜ ਦੇ ਰਾਂਝੇ' ਦੇ ਡਾਇਲਾਗਸ ਵੀ ਲਿੱਖ ਚੁੱਕੇ ਹਨ। ਰਣਬੀਰ ਨੇ ਹੁਣ ਤੱਕ ਪਾਲੀਵੁੱਡ ਦੇ ਕਈ ਮਸ਼ਹੂਰ ਗਾਇਕ ਅਤੇ ਅਦਾਕਾਰ ਜਿਵੇਂ ਦਿਲਜੀਤ, ਰੋਸ਼ਨ ਪ੍ਰਿੰਸ, ਸ਼ੈਰੀ ਮਾਨ ਅਤੇ ਅਮਰਿੰਦਰ ਗਿੱਲ ਵਰਗੇ ਕਲਾਕਾਰਾਂ ਨਾਲ ਕੰਮ ਕਰ ਚੁੱਕੇ ਹਨ। Rana Ranbir Rana Ranbirਰਣਬੀਰ ਦੀਆਂ ਪੰਜਾਬੀ ਫਿਲਮਾਂ 'ਚ 'ਫੇਰ ਮਾਮਲਾ ਗੜਬੜ-ਗੜਬੜ', 'ਓਏ ਹੋਏ ਪਿਆਰ ਹੋ ਗਿਆ', 'ਕੈਰੀ ਆਨ ਜੱਟਾ', 'ਰੰਗੀਲੇ', 'ਜੱਟ ਐਂਡ ਜੂਲੀਅਟ', 'ਲੱਕੀ ਦੀ ਅਣਲੱਕੀ ਸਟੋਰੀ', 'ਅੱਜ ਦੇ ਰਾਂਝੇ', 'ਟੌਰ ਮੁਟਿਆਰ ਦੀ', 'ਜੱਟ ਐਂਡ ਜੁਲੀਅਟ 2', 'ਅਰਦਾਸ' ਆਦਿ ਸ਼ਾਮਲ ਹਨ। ਇਨ੍ਹਾਂ ਫਿਲਮਾਂ 'ਚ ਆਪਣੀ ਅਦਾਕਾਰੀ ਰਾਹੀਂ ਰਣਬੀਰ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਹੈ। ਅੱਜ ਵੀ ਰਾਣਾ ਨੂੰ ਜੱਟ ਜੁਲੀਅਟ ਫਿਲਮ ਵਿਚ ਨਿਭਾਏ ਕਿਰਦਾਰ ਸ਼ੈਪੀ ਵਜੋਂ ਹੀ ਯਾਦ ਕੀਤਾ ਜਾਂਦਾ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement