ਮਨਕੀਰਤ ਔਲਖ ਅਪਣੇ ਨਵੇਂ ਗੀਤ ਨਾਲ ਪਾ ਰਿਹਾ ਲੋਕਾਂ ਦੇ ਦਿਲਾਂ ‘ਤੇ ਧੱਕ

ਸਪੋਕਸਮੈਨ ਸਮਾਚਾਰ ਸੇਵਾ
Published Feb 3, 2019, 1:33 pm IST
Updated Feb 3, 2019, 1:33 pm IST
ਪੰਜਾਬੀ ਫ਼ਿਲਮਾਂ ਅਤੇ ਗੀਤਾਂ ਦੀ ਡਿਮਾਂਡ ਦਿਨ ਪਰ ਦਿਨ ਵੱਧਦੀ...
Mankirt Aulakh
 Mankirt Aulakh

ਚੰਡੀਗੜ੍ਹ : ਪੰਜਾਬੀ ਫ਼ਿਲਮਾਂ ਅਤੇ ਗੀਤਾਂ ਦੀ ਡਿਮਾਂਡ ਦਿਨ ਪਰ ਦਿਨ ਵੱਧਦੀ ਜਾ ਰਹੀ ਹੈ। ਇਹੀ ਕਾਰਨ ਹੈ ਕਿ ਪੰਜਾਬੀ ਫ਼ਿਲਮਾਂ ਅਕਸਰ ਲੋਕਾਂ ਨੂੰ ਖੂਬ ਪਸੰਦ ਆਉਦੀਆਂ ਹਨ। ਪੰਜਾਬੀ ਫ਼ਿਲਮਾਂ ਅਤੇ ਗੀਤਾਂ ਦੀ ਲੋਕਪ੍ਰਿਅਤਾ ਪੰਜਾਬੀ ਕਲਾਕਾਰ ਗੁਰੁ ਰੰਧਾਵਾ ਹਨ। ਉਨ੍ਹਾਂ ਦੇ ਗੀਤਾਂ ਨੇ ਯੂਟਿਊਬ ਉਤੇ ਸਭ ਤੋਂ ਜ਼ਿਆਦਾ ਵਿਊ ਪਾਉਣ ਦਾ ਰਿਕਾਰਡ ਬਣਾਇਆ ਹੈ। ਇਨ੍ਹਾਂ ਦੇ ਜਿਆਦਾਤਰ ਗੀਤ ਮਸਤੀ ਭਰੇ ਹੁੰਦੇ ਹਨ ਜੋ ਲੋਕਾਂ ਦੀ ਜ਼ੁਬਾਨ ਉਤੇ ਚੜ੍ਹ ਜਾਂਦੇ ਹਨ।

ਕੁੱਝ ਹੀ ਸਮੇਂ ਪਹਿਲਾਂ ਇਕ ਲੈਟੇਸਟ ਪੰਜਾਬੀ ਗੀਤ ਰਿਲੀਜ਼ ਕੀਤਾ ਗਿਆ ਹੈ ਜਿਸ ਨੂੰ ਮਨਕੀਰਤ ਔਲਖ ਨੇ ਗਾਇਆ ਹੈ। 21 ਸੈਂਚੁਰੀ ਟਾਇਟਲ ਨਾਲ ਇਹ ਗੀਤ 2 ਫਰਵਰੀ ਨੂੰ ਸੋਸ਼ਲ ਮੀਡੀਆ ਉਤੇ ਰਿਲੀਜ਼ ਹੋਇਆ ਹੈ ਜਿਸ ਨੂੰ ਹੁਣ ਤੱਕ 20 ਘੰਟਿਆਂ ਦੇ ਅੰਦਰ-ਅੰਦਰ 9 ਲੱਖ ਤੋਂ ਜ਼ਿਆਦਾ ਵਿਊਜ ਮਿਲ ਚੁੱਕੇ ਹਨ। ਗੀਤ ਦਾ ਮਿਊਜਿਕ ਮਿਕਸ ਸਿੰਗਾ ਦੇ ਦੁਆਰਾ ਦਿਤਾ ਗਿਆ ਹੈ। ਇਸ ਤੋਂ ਇਲਾਵਾ ਇਸ ਗੀਤ ਨੂੰ ਲਿਖਿਆ ਵੀ ਸਿੰਗਾ ਨੇ ਹੀ ਹੈ।

Mankirt AulakhMankirt Aulakh

ਦੱਸ ਦਈਏ ਕਿ ਮਨਕੀਰਤ ਔਲਖ ਇਕ ਭਾਰਤੀ ਪੰਜਾਬੀ ਕਲਾਕਾਰ ਅਤੇ ਅਦਾਕਾਰ ਹਨ। ਉਨ੍ਹਾਂ ਦਾ ਜਨਮ ਹਰਿਆਣਾ ਵਿਚ ਹੋਇਆ ਸੀ। ਇਸ ਦੇ ਗੀਤਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਉਨ੍ਹਾਂ ਨੇ ਗੀਤ ਦਰਸ਼ਨ ਕਰਕੇ ਪੰਜਾਬੀ ਗੀਤ ਨਾਲ ਕਲਾਕਾਰੀ ਵਿਚ ਡੈਬਿਊ ਕੀਤਾ ਸੀ। ਇਸ ਸਾਲ 2019 ਦੇ ਸ਼ੁਰੂਆਤ ਵਿਚ ਉਨ੍ਹਾਂ ਦਾ ਇਕ ਹੋਰ ਗੀਤ ਪੁਰਜੇ ਰਿਲੀਜ ਹੋਇਆ ਸੀ। 1 ਜਨਵਰੀ ਨੂੰ ਹੀ ਰਿਲੀਜ਼ ਹੋਇਆ ਗੀਤ ਪੁਰਜੇ ਕਾਫੀ ਮਸ਼ਹੂਰ ਹੋਇਆ ਸੀ।

Advertisement