ਮਨਕੀਰਤ ਔਲਖ ਤੇ ਨਿਮਰਤ ਖਹਿਰਾ ਦਾ ਆਉਣ ਵਾਲਾ ਡਿਊਟ ਗੀਤ ਹੋਵੇਗਾ 9 ਅਕਤੂਬਰ ਨੂੰ ਰਿਲੀਜ਼

Published Oct 3, 2017, 5:57 pm IST
Updated Oct 3, 2017, 12:27 pm IST

ਬਦਨਾਮ ਗੀਤ ਹਲੇ ਲੋਕਾਂ ਦੀ ਜੁਬਾਨ ਤੋਂ ਉਤਰਿਆ ਨਹੀਂ ਕਿ ਮਨਕੀਰਤ ਔਲਖ ਦਾ ਨਿਮਰਤ ਖਹਿਰਾ ਨਾਲ ਆ ਰਿਹਾ ਗੀਤ 'ਸੂਟ' 9 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਹ ਪਹਿਲੀ ਵਾਰ ਹੈ ਜਦੋਂ ਮਨਕੀਰਤ ਇਕ ਡਿਊਟ ਗੀਤ ਕਰ ਰਿਹਾ ਹੈ ਅਤੇ ਇਸਦੇ ਬੋਲ ਅਰਜਨ ਸਿੰਘ ਢਿੱਲੋਂ ਨੇ ਦਿੱਤੇ ਹਨ।


ਗੀਤ ਦਾ ਸੰਗੀਤ 'ਮੁਹਾਲੀ ਵਾਲਾ ਮੁੰਡਾ' ਪ੍ਰੀਤ ਹੁੰਦਲ ਦੁਆਰਾ ਦਿੱਤਾ ਗਿਆ ਹੈ। ਜਦੋਂ ਕਿ ਵਿਡੀਓ ਪ੍ਰਸਿੱਧ ਨਿਰਦੇਸ਼ਕ ਸੁਖ ਸੰਗੇੜਾ ਦੁਆਰਾ ਨਿਰਦੇਸਿਤ ਕੀਤੀ ਗਈ ਹੈ। ਇਹ ਗੀਤ ਐਮ ਐੱਸ ਡੀ ਦੇ ਲੇਬਲ ਦੇ ਅਧੀਨ ਜਾਰੀ ਕੀਤਾ ਜਾ ਰਿਹਾ ਹੈ ਜਿਸ ਨੇ 'ਯਾਰ ਬੇਲੀ', 'ਦੂਰੀਆਂ' ਅਤੇ ਹੋਰ ਬਹੁਤ ਸਾਰੇ ਹਿੱਟ ਗਾਣੇ ਦਿੱਤੇ ਹਨ ਜਦਕਿ ਆਨਲਾਈਨ ਪ੍ਰਮੋਸ਼ਨ ਲਈ ਜਿੰਮੇਵਾਰੀ ਗੋਲਡ ਮਾਧਿਅਮ ਨੂੰ ਦਿੱਤੀ ਗਈ ਹੈ।  

ਮਨਕੀਰਤ ਔਲਖ ਦੇ 'ਜੇਲ', 'ਬਦਨਾਮ', 'ਗੰਗਲੈਂਡ' ਵਰਗੇ ਨਵੇਂ ਗਾਣੇ ਸੁਪਰ-ਡੁਪਰ ਹਿੱਟ ਗਾਣੇ ਸਨ। ਮਨਕੀਰਤ ਔਲਖ ਨੇ ਡਾਇਰੈਕਟਰ ਸੁਖ ਸੰਗੇੜਾ ਨਾਲ 'ਗੰਗਲੈਂਡ', 'ਬਦਨਾਮ' ਅਤੇ ਕਈ ਹੋਰ ਬਹੁਤ ਸਾਰੇ ਗਾਣੇ ਕੀਤੇ ਹਨ ਅਤੇ ਸਾਰੇ ਹੀ ਹਿੱਟ ਗਾਣੇ ਸਨ। ਲੇਟੈਸਟ ਗਾਣੇ 'ਬਦਨਾਮ' ਨੇ ਸਿਰਫ 12 ਦਿਨਾਂ ਵਿੱਚ 2 ਕਰੋੜ ਕਮਾਏ ਨੇ।


ਨਿਮਰਤ ਖਹਿਰਾ ਨੇ ਤਾਜ਼ਾ ਗਾਣਾ ਭੰਗੜਾ ਗਿੱਧਾ ਹਿੱਟ ਗਾਣਾ ਦਿੱਤਾ ਸੀ ਅਤੇ ਉਸ ਨੂੰ ਯੂਟਿਊਬ ਚੈਨਲ ਦੇ ਕਰੀਬ 30 ਲੱਖ ਝਲਕ ਮਿਲੇ। ਇਸ ਗਾਣੇ ਦੇ ਬੋਲ ਬੱਬੂ ਦੁਆਰਾ ਦਿੱਤੇ ਗਏ ਸਨ ਅਤੇ ਸੰਗੀਤ ਨੂੰ ਦੇਸੀ ਕ੍ਰੂ ਦੁਆਰਾ ਦਿੱਤਾ ਗਿਆ ਸੀ। ਨਿਮਰਤ ਖਹਿਰਾ ਨੇ ਬਹੁਤ ਸਾਰੇ ਹਿੱਟ ਗਾਣੇ ਦਿੱਤੇ ਹਨ ਜਿਵੇਂ ਕਿ 'ਐਸਪੀ ਦੇ ਰੈਂਕ ਵਰਗੀ', 'ਇਸ਼ਕ ਕਚਹਿਰੀ', 'ਸਲੂਟ ਵੱਜਦੇ' ਅਤੇ ਕਈ ਹੋਰ ਅਤੇ ਸਾਰੇ ਹੀ ਹਿੱਟ ਗਾਣੇ ਸਨ।

ਹੁਣ, ਪ੍ਰਸ਼ੰਸਕ ਉਨ੍ਹਾਂ ਦੋਵੇਂ ਮਸ਼ਹੂਰ ਗਾਇਕਾਂ ਦੇ ਡਿਊਟ ਗੀਤ ਦੀ ਉਡੀਕ ਕਰ ਰਹੇ ਹਨ। ਜਿਨ੍ਹਾਂ ਨੇ ਪੰਜਾਬੀ ਉਦਯੋਗ ਲਈ ਕਈ ਹਿੱਟ ਗਾਣੇ ਦਿੱਤੇ ਹਨ ਅਤੇ ਇਹ 9 ਅਕਤੂਬਰ ਨੂੰ ਰਿਲੀਜ਼ ਹੋਣ ਲਈ ਤਿਆਰ ਹੈ।  

Advertisement