
ਮਨਮੋਹਨ ਵਾਰਿਸ ਮਨਾ ਰਹੇ ਹਨ 52ਵਾਂ ਜਨਮ ਦਿਨ
ਜਲੰਧਰ: ਵਾਰਿਸ ਭਰਾਵਾਂ ਨੇ ਗਾਇਕੀ ਵਿਚ ਬਹੁਤ ਵੱਡਾ ਰੁਤਬਾ ਹਾਸਲ ਕੀਤਾ ਹੈ। ਉਹਨਾਂ ਦਾ ਨਾਂ ਵਿਦੇਸ਼ਾਂ ਵਿਚ ਵੀ ਗੂੰਜਦਾ ਹੈ। ਅੱਜ ਮਨਮੋਹਨ ਵਾਰਿਸ ਅਪਣਾ 52ਵਾਂ ਜਨਮਦਿਨ ਮਨਾ ਰਹੇ ਹਨ। ਉਹਨਾਂ ਦਾ ਜਨਮ 3 ਅਗਸਤ 1967 ਨੂੰ ਹੁਸ਼ਿਆਰਪੁਰ ਵਿਚ ਹੋਇਆ ਸੀ। ਉਹਨਾਂ ਨੇ ਮੁੱਢਲੀ ਪੜ੍ਹਾਈ ਅਪਣੇ ਪਿੰਡ ਤੋਂ ਹੀ ਪੂਰੀ ਕੀਤੀ ਸੀ। ਫਿਰ ਉਹ ਉਚੇਰੀ ਸਿੱਖਿਆ ਲਈ ਚੰਡੀਗੜ੍ਹ ਆ ਗਏ ਸਨ। ਉਹਨਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਮਿਊਜ਼ਿਕ ਵਿਚ ਐਮਏ ਕੀਤੀ ਸੀ।
Waris Bro
ਮਨਮੋਹਨ ਵਾਰਿਸ ਤਿੰਨਾਂ ਭਰਾਵਾਂ ਚੋਂ ਸੱਭ ਤੋਂ ਵੱਡੇ ਹਨ। ਮਨਮੋਹਨ ਵਾਰਿਸ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਸੀ। ਉਹਨਾਂ ਨੇ 11 ਸਾਲ ਦੀ ਉਮਰ ਵਿਚ ਹੀ ਸਿੱਖਣਾ ਸ਼ੁਰੂ ਕਰ ਦਿੱਤਾ ਸੀ। ਉਹਨਾਂ ਨੇ ਗਾਇਕੀ ਦੇ ਗੁਰ ਜਸਵੰਤ ਸਿੰਘ ਭੰਵਰਾ ਤੋਂ ਲਿਆ। ਇਹਨਾਂ ਭਰਾਵਾਂ ਦੇ ਗੀਤ ਹਮੇਸ਼ਾ ਸਮਾਜ ਨੂੰ ਸੇਧ ਦੇਣ ਵਾਲੇ ਹੀ ਹੁੰਦੇ ਹਨ। ਉਹਨਾਂ ਦਾ ਕੈਨੇਡਾ ਵਿਚ ਗਾਇਆ ਜਾਣ ਵਾਲਾ ਪੰਜਾਬੀ ਵਿਰਸਾ ਕਾਫ਼ੀ ਪ੍ਰਸਿੱਧ ਹੋਇਆ ਹੈ। ਇਹਨਾਂ ਦੇ ਪਿਤਾ ਨੂੰ ਕਵਿਤਾ ਲਿਖਣ ਦਾ ਸ਼ੌਂਕ ਸੀ।
Manmohan Waris
ਗਾਇਕੀ ਨੂੰ ਉਹ ਰੱਬ ਦੀ ਬਹੁ ਮੁੱਲੀ ਦੇਣ ਮੰਨਦੇ ਹਨ। ਮਨਮੋਹਨ ਵਾਰਿਸ ਨੇ ਜਸਵੰਤ ਭੰਵਰਾ ਨੂੰ ਪੁੱਛ ਕੇ ਸੰਗੀਤ ਦੇ ਗੁਰ ਅਪਣੇ ਭਰਾਵਾਂ ਨੂੰ ਵੀ ਦਿੱਤੇ। ਵਾਰਿਸ ਭਰਾ ਇਕ ਦੂਜੇ ਦੀ ਬਹੁਤ ਆਲੋਚਨਾ ਕਰਦੇ ਹਨ ਅਤੇ ਇਕ ਦੂਜੇ ਨੂੰ ਵਧੀਆ ਬਣਾਉਣ ਵਿਚ ਲੱਗੇ ਰਹਿੰਦੇ ਹਨ। ਮਨਮੋਹਨ ਵਾਰਿਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਜਿਹਨਾਂ ਵਿਚੋਂ ਸਾਨੂੰ ਛੱਡ ਕੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਹੈ, ਕਿਤੇ ਕੱਲ੍ਹੀ ਬਹਿ ਕੇ ਸੋਚੀ ਨੀ, ਗਜਰੇ ਗੋਰੀ ਦੇ, ਹੁਸਨ ਦਾ ਜਾਦੂ, ਸੁੱਤੀ ਪਈ ਨੂੰ ਹਿਚਕੀਆਂ ਆਉਣਗੀਆਂ ਵਰਗੇ ਗੀਤ ਸ਼ਾਮਲ ਹਨ।
Manmohan Waris
ਉਹਨਾਂ ਦੀ ਪਹਿਲੀ ਐਲਬਮ 1993 ਵਿਚ ਆਈ ਸੀ ਜਿਸ ਦਾ ਗੀਤ ਗੈਰਾਂ ਨਾਲ ਪੀਘਾਂ ਝੂਟਦੀਏ ਬਹੁਤ ਹੀ ਮਕਬੂਲ ਹੋਇਆ ਸੀ। ਮਨਮੋਹਨ ਵਾਰਿਸ ਨੇ ਪੰਜਾਬੀ ਗਾਇਕ ਹੰਸ ਰਾਜ ਹੰਸ ਅਤੇ ਸੁਰਜੀਤ ਬਿੰਦਰਖੀਆ ਨਾਲ ਵੀ ਗਾਇਆ ਹੈ। ਮਨਮੋਹਨ ਵਾਰਿਸ ਦੇ ਵੱਡੇ ਪੁੱਤਰ ਦਾ ਨਾਂ ਅਮਰ ਹੈ।
ਪੰਜਾਬੀ ਵਿਰਸਾ ਕੈਨੇਡਾ ਵਿਚ ਕਾਫੀ ਮਕਬੂਲ ਹੈ ਅਤੇ ਹੁਣ ਉਹ ਅਪਣੇ ਸਾਰੇ ਪਰਵਾਰ ਨਾਲ ਵੈਨਕੁਵਰ ਕੈਨੇਡਾ ਵਿਚ ਸੈਟ ਹਨ। ਵਿਦੇਸ਼ ਵਿਚ ਰਹਿੰਦਿਆਂ ਵੀ ਉਹ ਅਪਣੇ ਦੇਸ਼ ਅਤੇ ਪੰਜਾਬ ਦੀ ਮਿੱਟੀ ਨਾਲ ਜੁੜੇ ਹੋਏ ਹਨ। ਉਹ ਪੰਜਾਬ ਅਤੇ ਪੰਜਾਬੀਅਤ ਦੀ ਲਗਾਤਾਰ ਸੇਵਾ ਕਰ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।