
ਪੰਜਾਬੀ ਫਿਲਮ ’15 ਲੱਖ ਕਦੋਂ ਆਉਗਾ’ ਦਾ ਟਰੇਲਰ ਢਿੱਡੀਂ ਪੀੜਾਂ ਪਾਉਣ ਵਾਲਾ ਹੈ।
ਪੰਜਾਬੀ ਫਿਲਮ ’15 ਲੱਖ ਕਦੋਂ ਆਉਗਾ’ ਦਾ ਟਰੇਲਰ ਢਿੱਡੀਂ ਪੀੜਾਂ ਪਾਉਣ ਵਾਲਾ ਹੈ। ਟਰੇਲਰ ਨੂੰ ਦੇਖ ਕੇ ਲਗਦਾ ਹੈ ਕਿ ਇਹ ਫਿਲਮ ਹਾਸਿਆਂ ਨਾਲ ਭਰਪੂਰ ਹੈ। ਇਸ ਫਿਲਮ ਦੇ ਨਿਰਦੇਸ਼ਕ ਮਨਪ੍ਰੀਤ ਬਰਾੜ ਹਨ। ਇਸ ਫਿਲਮ ਦੀ ਕਹਾਣੀ ਇਕ ਆਮ ਆਦਮੀ ਦੇ ਦੁਆਲੇ ਘੁੰਮਦੀ ਹੈ ਜੋ ਸਰਕਾਰ ਵੱਲੋਂ ਕੀਤਾ ਗਿਆ 15 ਲੱਖ ਦਾ ਵਾਅਦਾ ਪੂਰਾ ਹੋਣ ਦਾ ਇੰਤਜ਼ਾਰ ਕਰ ਰਿਹਾ ਹੁੰਦਾ ਹੈ। ਇਸ ਫਿਲਮ ਨੂੰ ਰੁਪਾਲੀ ਗੁਪਤਾ ਨੇ ਫਾਇਨਾਂਸ ਕੀਤਾ ਹੈ।
!5 lakh kadon Aauga
ਇਸ ਫਿਲਮ ਦਾ ਟਰੇਲਰ ਕੁਝ ਸਮੇਂ ਪਹਿਲਾਂ ਰੀਲੀਜ਼ ਹੋਣਾ ਸੀ ਪਰ ਕਿਸੇ ਤਕਨੀਕੀ ਸਮੱਸਿਆ ਕਾਰਨ ਇਸ ਵਿਚ ਦੇਰੀ ਹੋ ਗਈ। ਫਿਲਮ ਦੇ ਸ਼ੁਰੂਆਤ ਵਿਚ ਹੀ ਪਤਾ ਚੱਲਦਾ ਹੈ ਕਿ ਇਹ ਕਹਾਣੀ ਜਸਵਿੰਦਰ ਸਿੰਘ ਨਾਂਅ ਦੇ ਵਿਅਕਤੀ ਦੁਆਲੇ ਘੁੰਮਦੀ ਹੈ ਜੋ ਕਿ ਵੱਖ ਵੱਖ ਭੇਖ ਧਾਰ ਕੇ ਲੋਕਾਂ ਨੂੰ ਲੁੱਟਦਾ ਹੈ। ਉਸ ਦੀ ਪਤਨੀ ਉਸ ਦੀ ਇਸ ਆਦਤ ਤੋਂ ਬਹੁਤ ਪਰੇਸ਼ਾਨ ਹੁੰਦੀ ਹੈ ਪਰ ਇਸ ਤੋਂ ਬਾਅਦ ਉਸ ਨੂੰ ਸਰਕਾਰ ਵੱਲੋਂ ਹਰ ਵਿਅਕਤੀ ਨੂੰ 15 ਲੱਖ ਦਿੱਤੇ ਜਾਣ ਦੇ ਵਾਅਦੇ ਬਾਰੇ ਪਤਾ ਚੱਲਦਾ ਹੈ।ਇਸ ਨਾਲ ਕਹਾਣੀ ਵਿਚ ਬਹੁਤ ਦਿਲਚਸਪ ਮੋੜ ਆਉਂਦਾ ਹੈ।
Ravinder Grewal and Pooja Verma
ਰੁਪਾਲੀ ਗੁਪਤਾ ਵੱਲੋਂ ਪ੍ਰੋਡੀਉਸ ਕੀਤੀ ਇਹ ਫਿਲਮ 10 ਮਈ ਨੂੰ ਸਿਨੇਮਾ ਘਰਾਂ ਵਿਚ ਲੱਗੇਗੀ। ਇਸ ਫਿਲਮ ਵਿਚ ਰਵਿੰਦਰ ਗਰੇਵਾਲ, ਪੂਜਾ ਵਰਮਾ, ਮਲਕੀਤ ਰੌਨੀ, ਹੌਬੀ ਧਾਲੀਵਾਲ, ਗੁਰਪ੍ਰੀਤ ਭੰਗੂ, ਸੀਮਾ ਕੌਸ਼ਲ, ਜਸਵੰਤ ਰਾਠੋਰ, ਖਿਲਾਨੀ ਅਤੇ ਅਜੈ ਜੇਠੀ ਮੁੱਖ ਭੂਮਿਕਾਵਾਂ ਵਿਚ ਨਜ਼ਰ ਆਉਣਗੇ। ਕਲਾਕਾਰ ਤੋਂ ਅਦਾਕਾਰ ਬਣੇ ਰਵਿੰਦਰ ਗਰੇਵਾਲ ਇਸ ਤੋਂ ਪਹਿਲਾਂ ਜੱਜ ਸਿੰਘ ਐਲਐਲਬੀ, ਰੌਲਾ ਪੈ ਗਿਆ, ਫਿਰ ਰੌਲਾ ਪੈ ਗਿਆ ਆਦਿ ਫਿਲਮਾਂ ਵਿਚ ਵੀ ਅਹਿਮ ਭੂਮਿਕਾਵਾਂ ਨਿਭਾਅ ਚੁਕੇ ਹਨ।