
1 ਫਰਵਰੀ ਨੂੰ ਦੁਨੀਆ ਭਰ 'ਚ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ 'ਓ ਅ’ ਦੀ ਅਦਾਕਾਰਾ ਨੀਰੂ ਬਾਜਵਾ ਅਤੇ ਪ੍ਰੋਡਿਊਸਰ ਰੁਪਾਲੀ ਗੁਪਤਾ ਅੱਜ ਸਪੋਕਸਮੈਨ ਟੀਵੀ....
ਚੰਡੀਗੜ੍ਹ (ਸਸਸ) : 1 ਫਰਵਰੀ ਨੂੰ ਦੁਨੀਆ ਭਰ 'ਚ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ 'ਓ ਅ’ ਦੀ ਅਦਾਕਾਰਾ ਨੀਰੂ ਬਾਜਵਾ ਅਤੇ ਪ੍ਰੋਡਿਊਸਰ ਰੁਪਾਲੀ ਗੁਪਤਾ ਅੱਜ ਸਪੋਕਸਮੈਨ ਟੀਵੀ ਦੇ ਵਿਹੜੇ ਪਹੁੰਚੇ ਜਿੱਥੇ ਉਨ੍ਹਾਂ ਸਪੋਕਸਮੈਨ ਟੀਵੀ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਉਨ੍ਹਾਂ ਫ਼ਿਲਮ ਬਾਰੇ ਕੁੱਝ ਦਿਲਚਸਪ ਗੱਲਾਂ ਦੱਸੀਆਂ, ਜਿਸ ਨੂੰ ਸੁਣ ਕੇ ਤੁਹਾਡਾ ਵੀ ਫ਼ਿਲਮ ਵੇਖਣ ਲਈ ਅਪਣੇ ਆਪ ਦਿਲ ਕਰ ਉੱਠੇਗਾ। ਰੁਪਾਲੀ ਗੁਪਤਾ ਨੇ ਦੱਸਿਆ ਕਿ ਇਸ ਫ਼ਿਲਮ ਦਾ ਵਿਚਾਰ ਨਰੇਸ਼ ਕਥੂਰੀਆ ਜਿਹੜੇ ਕਿ ਲੇਖਕ ਹਨ ਇਸ ਫ਼ਿਲਮ ਦੇ, ਉਨ੍ਹਾਂ ਦਾ ਸੀ।
ਇਸ ਫ਼ਿਲਮ ਦਾ ਵਿਚਾਰ ਪਿਛਲੇ 4 ਸਾਲ ਤੋਂ ਸੀ ਪਰ ਇਸ ਸਾਲ ਜਦੋਂ ਟੀਵੀ 'ਤੇ ਦੇਖਿਆ ਕਿ 28000 ਬੱਚੇ 10ਵੀਂ ਵਿਚੋਂ ਫੇਲ੍ਹ ਹੋ ਗਏ ਜੋ ਕਿ ਬਹੁਤ ਹੀ ਹੈਰਾਨੀਜਨਕ ਸੀ। ਇਸ ਦੌਰਾਨ ਅਸੀਂ ਸੋਚਿਆ ਕਿ ਹੁਣ ਸਾਨੂੰ ਇਹ ਕਰਨਾ ਚਾਹੀਦਾ ਹੈ ਕਿਉਂਕਿ ਇਹ ਬਹੁਤ ਢੁੱਕਵਾਂ ਸਮਾਂ ਹੈ ਜਦੋਂ ਅਸੀਂ ਇਸ ਫ਼ਿਲਮ ਦਾ ਮਕਸਦ ਪੂਰਾ ਕਰ ਸਕਦੇ ਹਾਂ। ਨੀਰੂ ਨੇ ਜਾਣਕਾਰੀ ਦਿੰਦਿਆ ਹੋਏ ਕਿਹਾ ਕਿ ਇਸ ਫ਼ਿਲਮ ਲਈ ਮੈਂ ਕਿ ਹਾਂ ਕਿਵੇਂ ਕੀਤੀ, ਉਹਨਾਂ ਨੇ ਦੱਸਿਆ ਕਿ ਇਹ ਫ਼ਿਲਮ ਇਕ ਪੂਰਾ ਪੈਕੇਜ ਸੀ। ਇਸ ਵਿਚ ਨਰੇਸ਼ ਜੀ ਨੇ ਕਹਾਣੀ ਲਿਖੀ ਸੀ।
ਅਸ਼ਿਤਾ ਚੌਧਰੀ ਜੀ ਡਾਇਰੈਕਟਰ, ਰੁਪਾਲੀ ਗੁਪਤਾ ਜੀ ਪ੍ਰੋਡਿਊਸਰ ਅਤੇ ਬਹੁਤ ਵਧੀਆ ਅਨੁਭਵੀ ਟੀਮ ਸੀ ਅਤੇ ਤਰਸੇਮ ਜੀ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ ਸੀ। ਕੈਨੇਡਾ ਦੀ ਰਹਿਣ ਦੇ ਬਾਵਜੂਦ ਉਹਨਾਂ ਨੂੰ ਮਹਿਸੂਸ ਹੋਇਆ ਕਿ ਪੰਜਾਬ ਵਿਚ ਪੰਜਾਬੀ ਬੋਲੀ ਕਮਜ਼ੋਰ ਹੁੰਦੀ ਜਾ ਰਰੀ ਹੈ। ਮੈਨੂੰ ਲੱਗਦਾ ਹੈ ਕਿ ਜਿਹੜੇ ਬਾਹਰ ਲੋਕ ਵੱਸੇ ਹੋਏ ਹਨ ਉਹ ਪੰਜਾਬੀ ਨੂੰ ਜ਼ਿਆਦਾ ਪਿਆਰ ਕਰਦੇ ਹਨ। ਉੱਥੇ ਅਸੀਂ ਪੰਜਾਬੀ ਨੂੰ ਹੱਲਾਸ਼ੇਰੀ ਦਿੰਦੇ ਹਾਂ, ਪਿਆਰ ਕਰਦੇ ਹਾਂ। ਜਦੋਂ ਮੈਂ ਵੀ ਸਕੂਲ ਜਾਂਦੀ ਸੀ ਤਾਂ ਅਸੀਂ ਪੰਜਾਬੀ 'ਚ ਗੱਲ ਕਰਦੇ ਸੀ ਅਤੇ ਨਾ ਹੀ ਮੈਨੂੰ ਕਦੀ ਸ਼ਰਮ ਮਹਿਸੂਸ ਨਹੀਂ ਹੁੰਦੀ ਪੰਜਾਬੀ ਬੋਲਦੇ ਹੋਏ।
ਨੀਰੂ ਬਾਜਵਾ ਨੇ ਸਪੋਕਸਮੈਨ ਟੀਵੀ ਨਾਲ ਗੱਲਬਾਤ ਕਰਨ ਦੋਰਾਨ ਇਹ ਵੀ ਦੱਸਿਆ ਕਿ ਫ਼ਿਲਮ ਦੀ ਸ਼ੂਟਿੰਗ ਕਰਨ ਦੌਰਾਨ ਉਹਨਾਂ ਨੂੰ ਕਿਵੇਂ ਦਾ ਮਹਿਸੂਸ ਹੋਇਆ। ਇਸ ਫ਼ਿਲਮ ਵਿਚ ਮੈਂ ਬਹੁਤ ਸਾਰੇ ਪਲਾਂ ਨਾਲ ਜੁੜੀ। ਜਦੋਂ ਮੈਂ ਅਪਣੇ ਬੱਚੇ ਨੂੰ ਸਕੂਲ ਭੇਜ ਰਹੀ ਹਾਂ, ਤਿਆਰ ਕਰ ਰਹੀ ਹਾਂ ਤੇ ਅਸੀਂ ਇੰਟਰਵਿਊ ਕਰ ਰਹੇ ਹਾਂ ਕਿਉਂਕਿ ਉਸ ਮਾਹੌਲ ਵਿਚੋਂ ਅਸਲੀਅਤ ਵਿਚ ਵੀ ਮੈਂ ਗੁਜ਼ਰ ਰਹੀ ਹਾਂ। ਮੇਰੀ ਛੋਟੀ ਬੱਚੀ ਹੈ ਜਿਸ ਦੇ ਦਾਖ਼ਲੇ ਲਈ ਅਸੀਂ ਪ੍ਰਾਰਥਨਾ ਕਰ ਰਹੇ ਹਾਂ ਕਿ ਮਿਲ ਜਾਵੇ ਦਾਖ਼ਲਾ ਇਸ ਲਈ ਮੈਂ ਫ਼ਿਲਮ ਵਿਚ ਉਸ ਪਲਾਂ ਨਾਲ ਬਹੁਤ ਵਧੀਆ ਢੰਗ ਨਾਲ ਜੁੜੀ।
ਇਸ ਦੇ ਨਾਲ ਹੀ ਉਹਨਾਂ ਨੇ ਅਪਣੇ ਇਮੋਸ਼ਨਲ ਮੂਵਮੈਂਟਸ ਬਾਰੇ ਵੀ ਦੱਸਿਆ ਕਿ ਫ਼ਿਲਮ ਬਹੁਤ ਹੀ ਹਾਸੇਭਰੀ ਅਤੇ ਰੋਮਾਂਚਕ ਹੈ। ਫ਼ਿਲਮ ਵਿਚ ਆਖ਼ੀਰ ਦੇ 10 ਮਿੰਟ ਇਮੋਸ਼ਨਲ ਹਨ। ਇਸ ਫ਼ਿਲਮ ਵਿਚ ਸੁਨੇਹਾ ਦਿਤਾ ਹੈ ਪਰ ਬਹੁਤ ਹਾਸੇਭਰੇ ਢੰਗ ਵਿਚ। ਪ੍ਰੋਡਿਊਸਰ ਰੁਪਾਲੀ ਗੁਪਤਾ ਨੇ ਕਿਹਾ ਕਿ ਫ਼ਿਲਮ ਪੂਰੀ ਕਾਮੇਡੀ ਨਾਲ ਭਰਪੂਰ ਹੈ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਲੋਕ ਬੋਰਿੰਗ ਹੋਣ। ਇਸ ਫ਼ਿਲਮ ਵਿਚ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਬਹੁਤ ਰੋਮਾਂਚਕ ਢੰਗ ਨਾਲ ਸੁਨੇਹਾ ਦਿਤਾ ਹੈ, ਜੋ ਕਿ ਬਾਕੀ ਫ਼ਿਲਮਾਂ ਨਾਲੋਂ ਬਹੁਤ ਅਲੱਗ ਹੈ।
ਇਸ ਦੇ ਨਾਲ ਹੀ ਰੁਪਾਲੀ ਨੇ ਅਪਣੇ ਨਿਰਦੇਸ਼ਕ ਬਣਨ ਬਾਰੇ ਵੀ ਦੱਸਿਆ ਕਿ ਜੇਕਰ ਪਰਵਾਰ ਨਾਲ ਹੈ ਤਾਂ ਕੁਝ ਵੀ ਔਖਾ ਨਹੀਂ ਹੁੰਦਾ। ਮੇਰੇ ਪਤੀ ਮੈਨੂੰ ਬਹੁਤ ਸਪੋਰਟ ਕਰਦੇ ਹਨ ਅਤੇ ਉਹ ਖ਼ੁਦ ਮੈਨੂੰ ਇਸ ਕੰਮ ਲਈ ਉਤਸ਼ਾਹਿਤ ਕਰਦੇ ਹਨ। ਇਸ ਫ਼ਿਲਮ ਵਿਚ ਮੇਰਾ ਅਨੁਭਵ ਬਹੁਤ ਵਧੀਆ ਰਿਹਾ। ਮੈਨੂੰ ਕਈ ਵਾਰ ਕਿਹਾ ਗਿਆ ਕਿ ਤੁਸੀਂ ਬਾਲੀਵੁੱਡ ਇਡਸਟਰੀ ਵਿਚ ਕੰਮ ਕਿਉਂ ਨਹੀਂ ਕੀਤਾ ਪਰ ਮੇਰਾ ਜਵਾਬ ਇਹੀ ਹੁੰਦਾ ਸੀ ਕਿ ਮੈਂ ਪਾਲੀਵੁੱਡ ਵਿਚ ਕੰਮ ਕਰ ਕੇ ਜ਼ਿਆਦਾ ਰਾਹਤ ਮਹਿਸੂਸ ਕਰਦੀ ਹਾਂ। ਮੇਰੀ ਭੈਣ ਵੀ ਪਾਲੀਵੁੱਡ ਵਿਚ ਹੈ ਜਿਸ ਨੂੰ ਮੈਂ ਖ਼ੁਦ ਪਾਲੀਵੁੱਡ ਵਿਚ ਲੈ ਕੇ ਆਈ ਹਾਂ ਅਤੇ ਉਸ ਨੂੰ ਉਤਸ਼ਾਹਿਤ ਕਰਦੀ ਹਾਂ।
ਇਸ ਦੇ ਨਾਲ ਹੀ ਨੀਰੂ ਬਾਜਵਾ ਹੁਰਾਂ ਨੇ ਅਪਣੇ ਦਰਸ਼ਕਾਂ ਨੂੰ ਇਕ ਸੁਨੇਹਾ ਵੀ ਦਿੱਤਾ ਕਿ ਫ਼ਿਲਮ 'ਓ ਅ’ 1 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਬਹੁਤ ਹੀ ਵਧੀਆ ਫ਼ਿਲਮ ਹੈ ਅਤੇ ਤਹਾਨੂੰ ਪੂਰਾ ਇੰਟਰਟੇਨ ਕਰਾਂਗੇ। ਸਾਨੂੰ ਪਤਾ ਹੈ ਤੁਸੀਂ ਪੈਸੇ ਖ਼ਰਚ ਕੇ ਫ਼ਿਲਮ ਵੇਖਣ ਆ ਰਹੇ ਹੋ। ਇਸ ਲਈ ਫ਼ਿਲਮ ਪੂਰੀ ਹਾਸੇ ਮਜ਼ਾਕ ਨਾਲ ਭਰੀ ਹੋਈ ਹੈ। ਕਾਮੇਡੀ ਦੇ ਨਾਲ ਨਾਲ ਇਕ ਸੁਨੇਹਾ ਵੀ ਦਿਤਾ ਹੈ ਜੋ ਇਸ ਸਮੇਂ ਦੀ ਡਿਮਾਂਡ ਵੀ ਹੈ। ਇਸ ਲਈ ਤੁਸੀਂ ਜਾਓ ਅਤੇ ਅਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਜਾਇਓ... ਜਦੋਂ ਫ਼ਿਲਮ ਵੇਖ ਕੇ ਵਾਪਸ ਜਾਓਗੇ ਤਾਂ ਮੈਂ ਗਰੰਟੀ ਦਿੰਦੀ ਹਾਂ ਕਿ ਤੁਸੀਂ ਕਹੋਗੇ ਕਿ ਬਹੁਤ ਵਧੀਆ ਹੋਇਆ ਬੱਚਿਆਂ ਨੂੰ ਵੀ ਨਾਲ ਲੈ ਕੇ ਆਏ...