
ਅੱਜ ਆਪਣਾ 34ਵਾਂ ਜਨਮਦਿਨ ਮਨਾ ਰਹੇ ਹਨ ਜੱਸੜ
ਗਾਇਕੀ ਤੇ ਅਦਾਕਾਰੀ ਦੇ ਖ਼ੇਤਰ 'ਚ ਵੱਡੀਆਂ ਮੱਲਾਂ ਮਾਰਨ ਵਾਲੇ ਪੰਜਾਬੀ ਗਾਇਕ ਅਤੇ ਪ੍ਰੋਡਿਊਸਰ ਤਰਸੇਮ ਜੱਸੜ ਅੱਜ ਆਪਣਾ 34ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 4 ਜੁਲਾਈ 1986 ਨੂੰ ਹੋਇਆ ਸੀ। ਤਰਸੇਮ ਜੱਸੜ ਨੇ ਕਈ ਹਿੱਟ ਗੀਤ ਪੰਜਾਬੀ ਸੰਗੀਤ ਜਗਤ ਨੂੰ ਦਿੱਤੇ ਹਨ।
Tarsem Jassar
Tarsem Jassar with Neeru Bajwa
Tarsem Jassar and Simi Chahal
ਤਰਸੇਮ ਜੱਸੜ ਦੇ ਸਟਾਈਲ ਦੀ ਗੱਲ ਕਰੀਏ ਤਾਂ ਸੋਬਰ ਸਟਾਈਲ ਹੀ ਉਨ੍ਹਾਂ ਨੂੰ ਕਾਫੀ ਪਸੰਦ ਹੈ। ਇੱਕ ਇੰਟਰਵਿਊ ਦੌਰਾਨ ਤਰਸੇਮ ਜੱਸੜ ਨੇ ਕਿਹਾ ਸੀ ਕਿ ਜੋ ਉਨ੍ਹਾਂ ਦੇ ਕਾਲਜ ਸਮੇਂ ਪੱਗ ਬੰਨ੍ਹਣ ਜਾਂ ਕੱਪੜੇ ਪਾਉਣ ਦਾ ਸਟਾਈਲ ਸੀ ਉਹੀ ਅੱਜ ਉਨ੍ਹਾਂ ਦਾ ਸਟਾਈਲ ਹੈ। ਉਨ੍ਹਾਂ ਨੇ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ 'ਚ ਵੀ ਕਾਫ਼ੀ ਨਾਂ ਕਮਾਇਆ ਹੈ। 'ਸਰਦਾਰ ਮੁਹੰਮਦ', 'ਰੱਬ ਦਾ ਰੇਡੀਓ', 'ਅਫ਼ਸਰ' ਸਣੇ ਕਈ ਫ਼ਿਲਮਾਂ ਕਰ ਕੇ ਉਹਨਾਂ ਨੇ ਆਪਣੇ ਫੈਨਸ ਦਾ ਦਿਲ ਜਿੱਤਿਆ ਹੈ। ਤਰਸੇਮ ਜੱਸੜ ਫ਼ਤਿਹਗੜ੍ਹ ਸਾਹਿਬ ਦੇ ਅਮਲੋਹ ਪਿੰਡ ਵਿਚ ਰਹਿੰਦੇ ਹਨ।
Tarsem Jassar
Tarsem Jassar