ਮਰਹੂਮ ਕਮੇਡੀਅਨ ਜਸਵਿੰਦਰ ਭੱਲਾ ਦੇ ਮਾਤਾ ਦਾ ਦਿਹਾਂਤ
Published : Jan 28, 2026, 1:07 pm IST
Updated : Jan 28, 2026, 1:53 pm IST
SHARE ARTICLE
Late comedian Jaswinder Bhalla's mother passes away
Late comedian Jaswinder Bhalla's mother passes away

87 ਸਾਲ ਦੀ ਉਮਰ 'ਚ ਮਾਤਾ ਸਤਵੰਤ ਕੌਰ ਨੇ ਲਏ ਆਖ਼ਰੀ ਸਾਹ

ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ। ਮਰਹੂਮ ਕਾਮੇਡੀਅਨ ਜਸਵਿੰਦਰ ਭੱਲਾ ਦੇ ਮਾਤਾ ਦਾ ਦੇਹਾਂਤ ਹੋ ਗਿਆ ਹੈ।  ਮਾਤਾ ਸਤਵੰਤ ਕੌਰ ਨੇ 87 ਸਾਲ ਦੀ ਉਮਰ ਵਿਚ ਆਖਰੀ ਸਾਹ ਲਏ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਸ਼ਾਮ 4 ਵਜੇ ਮੋਹਾਲੀ ਦੇ ਬਲੌਂਗੀ 'ਚ ਕੀਤਾ ਜਾਵੇਗਾ।

ਪ੍ਰਾਪਤ ਜਾਣਕਾਰੀ ਅਨੁਸਾਰ ਪੁੱਤ ਜਸਵਿੰਦਰ ਭੱਲਾ ਦੀ ਮੌਤ ਤੋਂ ਬਾਅਦ ਮਾਤਾ ਚੁੱਪਚਾਪ ਰਹਿਣ ਲੱਗ ਪਏ ਸਨ ਕਿਉਂਕਿ ਜਸਵਿੰਦਰ ਭੱਲਾ ਨਾਲ ਮਾਤਾ ਦਾ ਬਹੁਤ ਹੀ ਜ਼ਿਆਦਾ ਪਿਆਰ ਸੀ। ਚਾਹੇ ਜਸਵਿੰਦਰ ਭੱਲਾ ਦੇਸ਼ਾਂ-ਵਿਦੇਸ਼ਾਂ ਵਿੱਚ ਸ਼ੂਟਿੰਗ 'ਤੇ ਹੁੰਦੇ ਸਨ ਤਾਂ ਬਕਾਇਦਾ ਉਹ ਪਹਿਲਾਂ ਆਪਣੀ ਮਾਤਾ ਨਾਲ ਫੋਨ 'ਤੇ ਗੱਲਬਾਤ ਜ਼ਰੂਰ ਕਰਦੇ ਸਨ। ਪੁੱਤ ਦੀ ਮੌਤ ਦਾ ਸਦਮਾ ਨਾ  ਸਹਾਰਦੇ ਹੋਏ ਮਾਤਾ ਨੇ ਵੀ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਦੱਸ ਦੇਈਏ ਕਿ ਜਸਵਿੰਦਰ ਭੱਲਾ ਦਾ 22 ਅਗਸਤ 2025 ਨੂੰ ਦੇਹਾਂਤ ਹੋਇਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement