Punjab News :ਲੋਕ ਸੰਪਰਕ ਵਿਭਾਗ ਦੇ ਸੇਵਾ ਮੁਕਤ ਇੰਸਪੈਕਟਰ ਵੀ ਸਨ ਰਵਿੰਦਰ ਦੀਵਾਨਾ
Punjabi singer Ravinder Deewana passed away: ਚੜ੍ਹਦੀ ਸਵੇਰ ਦੁਖਦਾਈ ਖਬਰ ਸਾਹਮਣੇ ਆਈ ਹੈ। ਅੱਜ ਪੰਜਾਬੀ ਗਾਇਕ ਤੇ ਲੋਕ ਸੰਪਰਕ ਵਿਭਾਗ ਦੇ ਸੇਵਾ ਮੁਕਤ ਇੰਸਪੈਕਟਰ ਰਵਿੰਦਰ ਦੀਵਾਨਾ ਦਾ ਦਿਹਾਂਤ ਹੋ ਗਿਆ ਹੈ।
ਕੁਝ ਅਖ਼ਬਾਰਾਂ ਲਈ ਉਨ੍ਹਾਂ ਨੇ ਲੁਧਿਆਣਾ ਤੋਂ ਸਾਹਿੱਤਕ ਰੀਪੋਰਟਿੰਗ ਵੀ ਕੀਤੀ। ਕਈ ਨਾਮੀ ਕੰਪਨੀਆਂ ਵਿਚ ਉਨਾਂ ਦੀ ਆਵਾਜ਼ ਵਿਚ ਸੋਲੋ ਅਤੇ ਡਿਊਟ ਗੀਤ ਰਿਕਾਰਡ ਹੋਏ ਤੇ ਬਹੁਤ ਮਕਬੂਲ ਹੋਏ।
ਪੰਜਾਬ ਦੇ ਚੋਟੀ ਦੇ ਗਾਇਕਾਂ ਵਿਚ ਉਨ੍ਹਾਂ ਦਾ ਨਾਂਅ ਸ਼ਾਮਿਲ ਸੀ। ਪਰਿਵਾਰਕ ਜਾਣਕਾਰੀ ਅਨੁਸਾਰ ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਸਵੇਰੇ 11 ਵਜੇ ਉਨ੍ਹਾਂ ਦੇ ਜੱਦੀ ਪਿੰਡ ਰੱਤਾ ਖੇੜਾ ਪੰਜਾਬ ਸਿੰਘ ਵਾਲਾ (ਫ਼ਿਰੋਜ਼ਪੁਰ) ਵਿਖੇ ਹੋਵੇਗਾ।