ਅੰਮ੍ਰਿਤ ਮਾਨ ਨੂੰ ਗਾਣਿਆਂ 'ਚ ਹਥਿਆਰ ਦਿਖਾਉਣੇ ਹੁਣ ਪੈ ਸਕਦੇ ਨੇ ਮਹਿੰਗੇ!

ਏਜੰਸੀ
Published Feb 5, 2020, 1:55 pm IST
Updated Feb 5, 2020, 1:55 pm IST
ਹੁਣ ਅਜਿਹੇ ਹੀ ਇਕ ਮਾਮਲੇ ਵਿਚ ਅੰਮ੍ਰਿਤ ਮਾਨ ਫਸ ਗਏ ਹਨ
File
 File

ਚੰਡੀਗੜ੍ਹ- ਪਿਛਲੇ ਕੁਝ ਦਿਨਾਂ ਤੋਂ ਗਾਇਕਾਂ ‘ਤੇ ਨਿਤ ਨਵੇਂ ਮਾਮਲੇ ਦਰਜ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਫਿਰ ਚਾਹੇ ਉਹ ਹਥਿਆਰਾਂ ਵਾਲੇ ਗੀਤਾਂ ਨੂੰ ਲੈ ਕੇ ਹੋਵੇ ਜਾਂ ਸ਼ਰਾਬ ਵਾਲੇ ਗੀਤਾਂ ਨੂੰ ਲੈ ਕੇ ਜਾ ਫਿਰ ਪੱਤਰਕਾਰਾਂ ਨਾਲ ਬਤਮੀਜ਼ੀ ਕਰਨ ਦਾ ਮਾਮਲਾ ਹੋਵੇ। ਪੰਜਾਬੀ ਗਾਇਕ ਇਨ੍ਹਾਂ ਮਾਮਲਿਆਂ ਨੂੰ ਲੈ ਕੇ ਸੁਰਖੀਆਂ ਵਿਚ ਆਏ ਰਹਿੰਦੇ ਹਨ। 

FileFile

Advertisement

ਹੁਣ ਅਜਿਹੇ ਹੀ ਇਕ ਮਾਮਲੇ ਵਿਚ ਅੰਮ੍ਰਿਤ ਮਾਨ ਫਸ ਗਏ ਹਨ। ਵਕੀਲ ਐੱਚ. ਸੀ. ਅਰੋੜਾ ਨੇ ਪੰਜਾਬੀ ਗਾਇਕ ਅੰਮ੍ਰਿਤ ਮਾਨ ਦੇ ਗੀਤ ਦੀ ਐਲਬਮ ਯੂਟਿਊਬ ਤੋਂ ਹਟਾਉਣ ਅਤੇ ਸੀ. ਡੀ. ਦੀ ਵਿਕਰੀ ਬੰਦ ਨਾ ਕਰਵਾਉਣ ਨੂੰ ਲੈ ਕੇ ਪੰਜਾਬ ਸਰਕਾਰ ਦੇ ਗ੍ਰਹਿ ਸਕੱਤਰ, ਪੁਲਸ ਪ੍ਰਮੁੱਖ ਅਤੇ ਬਠਿੰਡਾ ਦੇ ਐੱਸ. ਐੱਸ. ਪੀ. ਨੂੰ ਲੀਗਲ ਨੋਟਿਸ ਭੇਜਿਆ ਹੈ।

FileFile

ਨੋਟਿਸ 'ਚ ਕਿਹਾ ਹੈ ਕਿ ਇਕ ਮਹੀਨੇ ਦੇ ਅੰਦਰ ਕਾਰਵਾਈ ਨਾ ਹੋਈ ਤਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਉਲੰਘਣਾ ਪਟੀਸ਼ਨ ਦਾਖਲ ਕਰ ਦਿੱਤੀ ਜਾਵੇਗੀ। ਹਾਈਕੋਰਟ ਨੇ ਜੁਲਾਈ 2019 'ਚ ਇਕ ਪਟੀਸ਼ਨ 'ਤੇ ਪੰਜਾਬ ਦੇ ਡੀ.ਜੀ.ਪੀ. ਅਤੇ ਸਰਕਾਰ ਨੂੰ ਯਕੀਨੀ ਕਰਨ ਨੂੰ ਕਿਹਾ ਸੀ ਕਿ ਹਥਿਆਰਾਂ, ਡਰੱਗਸ, ਸ਼ਰਾਬ ਅਤੇ ਅਸ਼ਲੀਲ ਸ਼ਬਦਾਂ ਵਾਲੇ ਗੀਤ ਨਾ ਵੱਜਣ ਅਤੇ ਸੋਸ਼ਲ ਮੀਡੀਆ 'ਚ ਨਾ ਦਿਸਣ। 

FileFile

ਇਸ ਲਈ ਜ਼ਿਲਿਆਂ ਦੇ ਡੀ.ਸੀ. ਅਤੇ ਐੱਸ.ਐੱਸ.ਪੀ. ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਨ ਨੂੰ ਕਿਹਾ ਸੀ। ਡੀ.ਜੀ.ਪੀ. ਦੀ ਜ਼ਿੰਮੇਵਾਰੀ ਵੀ ਤੈਅ ਕੀਤੀ ਸੀ। ਨੋਟਿਸ 'ਚ ਦੱਸਿਆ ਗਿਆ ਕਿ ਹੁਣ ਵੀ ਪ੍ਰੋਗਰਾਮਾਂ, ਯੂ-ਟਿਊਬ ਅਤੇ ਸੀ.ਡੀ. ਆਦਿ ਦੇ ਜ਼ਰੀਏ ਅਜਿਹੇ ਗੀਤ ਵੱਜ ਰਹੇ ਹਨ, ਜਿਨ੍ਹਾਂ ਨੂੰ ਤੁਰੰਤ ਰੋਕਿਆ ਜਾਵੇ। ਕਰਨ ਔਜਲਾ ਅਤੇ ਅੰਮ੍ਰਿਤ ਮਾਨ ਦੇ ਗੀਤਾਂ ਦੀਆਂ ਉਦਾਹਰਣਾਂ ਵੀ ਦਿੱਤੀਆਂ ਗਈਆਂ ਹਨ।

FileFile

Advertisement

 

Advertisement
Advertisement