
Darshan Lakhewal News: ਕੁਝ ਸਮਾਂ ਪਹਿਲਾਂ ਮਾਤਾ ਦਾ ਹੋਇਆ ਸੀ ਦਿਹਾਂਤ
Darshan Lakhewal Father death News in punjabi : ਪ੍ਰਸਿੱਧ ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਦੇ ਕਿਸੇ ਸਮੇਂ ਸ਼ਾਗਿਰਦ ਰਹੇ ਗਾਇਕ ਦਰਸ਼ਨ ਲੱਖੇਵਾਲ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਗਾਇਕ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਇਸ ਦੀਆਂ ਕੁਝ ਤਸਵੀਰਾਂ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ।
ਇਹ ਵੀ ਪੜ੍ਹੋ: UK Election Results 2024: ਬੁਰੀ ਤਰ੍ਹਾਂ ਹਾਰੇ ਰਿਸ਼ੀ ਸੁਨਕ, ਜਾਣੋ ਕੌਣ ਹੈ ਕੀਰ ਸਟਾਰਮਰ? ਜੋ ਬਣਨਗੇ ਬ੍ਰਿਟੇਨ ਦੇ ਅਗਲੇ PM
। ਦੱਸ ਦੇਈਏ ਕਿ ਦਰਸ਼ਨ ਲੱਖੇਵਾਲ ਦੀ ਮਾਂ ਦਾ ਪਹਿਲਾਂ ਹੀ ਦਿਹਾਂਤ ਹੋ ਗਿਆ ਸੀ ਅਤੇ ਹੁਣ ਪਿਤਾ ਦੇ ਦਿਹਾਂਤ ਤੋਂ ਬਾਅਦ ਗਾਇਕ ਪੂਰੀ ਤਰ੍ਹਾਂ ਟੁੱਟ ਚੁੱਕਿਆ ਹੈ। ਉਹ ਆਪਣੇ ਮਾਪਿਆਂ ਨੂੰ ਯਾਦ ਕਰਕੇ ਭਾਵੁਕ ਹੋ ਗਿਆ। ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਨੇ ਆਪਣੇ ਪਿਤਾ ਜੀ ਦੇ ਨਾਲ ਤਸਵੀਰ ਸ਼ੇਅਰ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਹੱਥ ‘ਚ ਮਾਂ ਦੀ ਤਸਵੀਰ ਫੜ੍ਹੀ ਹੋਈ ਹੈ ਅਤੇ ਪਿਤਾ ਜੀ ਬੈੱਡ ‘ਤੇ ਬੈਠੇ ਹੋਏ ਹਨ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ 'ਮਿਸ ਯੂ ਮੰਮੀ ਡੈਡੀ।' ਇਸ ਤਸਵੀਰ ‘ਤੇ ਫੈਨਸ ਦੇ ਵੱਲੋਂ ਵੀ ਕੁਮੈਂਟਸ ਦਿੱਤੇ ਜਾ ਰਹੇ ਹਨ।
ਇਹ ਵੀ ਪੜ੍ਹੋ: Nawanshahr Accident News: ਹਜ਼ੂਰ ਸਾਹਿਬ ਜਾ ਰਹੇ ਪ੍ਰਵਾਰ ਦੇ 4 ਜੀਆਂ ਦੀ ਹੋਈ ਮੌਤ, ਇਕੱਠੀਆਂ ਬਲੀਆਂ ਦਾਦੀ ਪੋਤੇ ਦੀਆਂ ਚਿਖਾਵਾਂ
ਦੱਸ ਦਈਏ ਕਿ ਗਾਇਕੀ ਦੇ ਖੇਤਰ ‘ਚ ਆਉਣ ਲਈ ਦਰਸ਼ਨ ਲੱਖੇਵਾਲ ਦੀ ਬੱਬੂ ਮਾਨ ਨੇ ਮਦਦ ਕੀਤੀ ਸੀ। ਇਸ ਤੋਂ ਬਾਅਦ ਦਰਸ਼ਨ ਲੱਖੇਵਾਲ ਨੇ ਕਈ ਗੀਤ ਰਿਲੀਜ਼ ਕੀਤੇ ਸਨ। ਦਰਸ਼ਨ ਲੱਖੇਵਾਲ ਵੀ ਬੱਬੂ ਮਾਨ ਦੇ ਇਸ ਅਹਿਸਾਨ ਨੂੰ ਮੰਨਦੇ ਹਨ ਅਤੇ ਉਨ੍ਹਾਂ ਦਾ ਸ਼ੁਕਰੀਆ ਅਦਾ ਆਪਣੇ ਹੀ ਅੰਦਾਜ਼ 'ਚ ਕਰਦੇ ਰਹਿੰਦੇ ਹਨ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Darshan Lakhewal Father death News in punjabi ,stay tuned to Rozana Spokesman