
20 ਅਕਤੂਬਰ 2023 ਨੂੰ ਰਿਲੀਜ਼ ਹੋਵੇਗੀ ਫ਼ਿਲਮ
ਚੰਡੀਗੜ੍ਹ : ਆਉਣ ਵਾਲੀ ਪੰਜਾਬੀ ਫ਼ਿਲਮ "ਮੌਜਾਂ ਹੀ ਮੌਜਾਂ" ਦੇ ਰੂਪ ਵਿਚ ਮਿਊਜ਼ਿਕਲ ਰੋਲਰਕੋਸਟਰ ਰਾਈਡ ਉੱਤੇ ਝੂਮਣ ਦੇ ਲਈ ਤਿਆਰ ਹੋ ਜਾਓ, ਜੋ ਕਿ 20 ਅਕਤੂਬਰ, 2023 ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਦੂਰ-ਅੰਦੇਸ਼ੀ ਅਮਰਦੀਪ ਗਰੇਵਾਲ ਦੁਆਰਾ ਨਿਰਮਿਤ, ਇਹ ਫ਼ਿਲਮ ਹਾਸੇ, ਡਰਾਮੇ, ਜਜ਼ਬਾਤਾਂ ਅਤੇ ਚਾਰਟ-ਟੌਪਿੰਗ ਮਿਊਜ਼ਿਕ ਹਿੱਟਾਂ ਦਾ ਇੱਕ ਸੁਹਾਵਣਾ ਮਿਸ਼ਰਣ ਪੇਸ਼ ਕਰਨ ਦਾ ਵਾਅਦਾ ਕਰਦੀ ਹੈ।
ਫਿਲਮ "ਮੌਜਾਂ ਹੀ ਮੌਜਾਂ" ਨੇ ਰਿਲੀਜ਼ ਹੋਣ ਤੋਂ ਪਹਿਲਾ ਹੀ ਪੰਜਾਬੀ ਮਨੋਰੰਜਨ ਜਗਤ ਵਿਚ ਆਪਣੇ ਨਵੇਂ ਸਾਊਂਡਟ੍ਰੈਕਾਂ ਦੇ ਨਾਲ ਇੰਡਸਟਰੀ ਵਿਚ ਤੂਫ਼ਾਨ ਲਿਆ ਦਿੱਤਾ ਹੈ। ਗੀਤ "ਦਿਲ ਮੰਗਦਾ" ਨੇ 5.5 ਮਿਲੀਅਨ ਵਿਯੂਜ਼ ਦੇ ਨਾਲ, ਉਸ ਤੋਂ ਬਾਅਦ "ਪੈੱਗ ਪਾ" ਨੂੰ 9.5 ਮਿਲੀਅਨ ਵਿਯੂਜ਼ ਨਾਲ ਅਤੇ ਮਨਮੋਹਕ "ਮੌਜਾਂ ਹੀ ਮੌਜਾਂ" ਟਾਈਟਲ ਟਰੈਕ 6 ਦੇ ਨਾਲ ਮਿਲੀਅਨ ਵਿਯੂਜ਼ ਨਾਲ ਦਰਸ਼ਕਾਂ ਨੂੰ ਬੇਹੱਦ ਪ੍ਰਭਾਵਿਤ ਕੀਤਾ ਹੈ ਹਰ ਕੋਈ ਫ਼ਿਲਮ ਦੇ ਗੀਤਾਂ ਦੀ ਤਾਰੀਫ਼ ਕਰ ਰਿਹਾ ਹੈ।
"ਮੌਜਾਂ ਹੀ ਮੌਜਾਂ" ਫ਼ਿਲਮ ਇਕੱਲੀ ਮਿਊਜ਼ਿਕ ਬਾਰੇ ਨਹੀਂ ਹੈ ਇਹ ਇੱਕ ਕਾਮੇਡੀ-ਡਰਾਮਾ ਫ਼ਿਲਮ ਹੈ ਜੋ ਆਪਣੇ ਕਮਾਲ ਦੇ ਚੁਟਕਲੇ, ਮਜ਼ੇਦਾਰ ਸਥਿਤੀਆਂ ਅਤੇ ਇੱਕ ਸ਼ਾਨਦਾਰ ਸਮੂਹ ਕਾਸਟ ਹੈ ਜੋ ਤੁਹਾਨੂੰ ਸ਼ੁਰੂ ਤੋਂ ਅੰਤ ਤੱਕ ਮਨੋਰੰਜਿਤ ਕਰ ਦੇਵੇਗਾ। ਫ਼ਿਲਮ ਦੀ ਕਹਾਣੀ ਅਤੇ ਸਕ੍ਰੀਨਪਲੇਅ ਵੈਭਵ ਸੁਮਨ ਅਤੇ ਸ਼੍ਰੇਆ ਸ਼੍ਰੀਵਾਸਤਵ ਦੁਆਰਾ ਲਿਖੇ ਗਏ ਹਨ ਅਤੇ ਡਾਇਲਾਗ ਨਰੇਸ਼ ਕਥੂਰੀਆ ਦੁਆਰਾ ਲਿਖੇ ਗਏ ਹਨ, ਈਸਟ ਸਨਸ਼ਾਈਨ ਪ੍ਰੋਡਕਸ਼ਨਜ਼ ਦੁਆਰਾ ਪੇਸ਼ ਕੀਤੇ ਗਏ ਹਨ ਅਤੇ ਓਮਜੀ ਗਰੁੱਪ ਦੁਆਰਾ ਵਿਸ਼ਵ ਭਰ ਵਿਚ ਰਿਲੀਜ਼ ਕੀਤਾ ਜਾਵੇਗਾ।
ਗਿੱਪੀ ਗਰੇਵਾਲ ਨੇ ਆਪਣਾ ਉਤਸ਼ਾਹ ਸਾਂਝਾ ਕਰਦਿਆਂ ਕਿਹਾ,"ਮੌਜਾਂ ਹੀ ਮੌਜਾਂ" ਮੇਰੇ ਦਿਲ ਦੇ ਬਹੁਤ ਨੇੜੇ ਹੈ, ਇਹ ਫਿਲਮ ਇੱਕ ਮਿਊਜ਼ਿਕ ਤੇ ਕਾਮੇਡੀ ਭਰਪੂਰ ਹੈ ਜੋ ਕਾਮੇਡੀ, ਡਰਾਮਾ ਅਤੇ ਦਿਲ ਨੂੰ ਛੂਹਣ ਵਾਲੇ ਪਲਾਂ ਨਾਲ ਭਰੀ ਹੋਈ ਹੈ। ਇਹ ਮਨੋਰੰਜਨ ਦਾ ਇੱਕ ਪੂਰਾ ਪੈਕੇਜ ਹੈ ਜਿਸ ਨੂੰ ਦਰਸ਼ਕ ਪੂਰੀ ਤਰ੍ਹਾਂ ਮਾਨਣਗੇ।
ਨਿਰਮਾਤਾ ਅਮਰਦੀਪ ਗਰੇਵਾਲ ਨੇ ਆਪਣਾ ਉਤਸ਼ਾਹ ਸਾਂਝਾ ਕਰਦਿਆਂ ਕਿਹਾ,"ਅਸੀਂ ਪੂਰੇ ਲਗਨ ਤੇ ਮਿਹਨਤ ਨਾਲ ਫ਼ਿਲਮ 'ਮੌਜਾਂ ਹੀ ਮੌਜਾਂ' ਦਾ ਨਿਰਮਾਣ ਕੀਤਾ ਹੈ
ਇਹ ਇੱਕ ਪ੍ਰੋਜੈਕਟ ਹੈ ਜੋ ਮੇਰੇ ਦਿਲ ਦੇ ਬਹੁਤ ਨੇੜੇ ਹੈ, ਅਤੇ ਮੇਰਾ ਮੰਨਣਾ ਹੈ ਕਿ ਇਸ ਵਿਚ ਪੰਜਾਬੀ ਸਿਨੇਮਾ ਦਾ ਇੱਕ ਪਿਆਰਾ ਹਿੱਸਾ ਬਣਨ ਦੇ ਸਾਰੇ ਤੱਤ ਹਨ। ਇਸ ਫ਼ਿਲਮ ਵਿਚ ਸੰਗੀਤ, ਕਾਮੇਡੀ ਅਤੇ ਡਰਾਮਾ ਹਰ ਉਮਰ ਦੇ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਅਸੀਂ ਇਸ ਕਹਾਣੀ ਨੂੰ ਸਾਰਿਆਂ ਨਾਲ ਸਾਂਝਾ ਕਰਨ ਲਈ ਇੰਤਜ਼ਾਰ ਨਹੀਂ ਕਰ ਸਕਦੇ।"