
ਫੜੇ ਗਏ ਮੁਲਜ਼ਮ ਦੀ ਪਹਿਚਾਣ ਸ਼ਾਹਰੁਖ ਸ਼ੇਖ ਦੇ ਤੌਰ 'ਤੇ ਹੋਈ ਹੈ।
ਨਵੀਂ ਦਿੱਲੀ: ਰੇਲਵੇ ਪੁਲਿਸ ਤੇ ਇਕ ਅਦਾਕਾਰ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ। ਹੁਣ ਰੇਲਵੇ ਪੁਲਿਸ ਨੇ 29 ਸਾਲ ਦੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜ਼ਮ ਨੇ ਰੇਲਵੇ ਸਟੇਸ਼ਨ ਤੇ ਇੱਕ ਟੀਵੀ ਅਦਾਕਾਰਾ ਤੇ ਉਸ ਦੀ ਐੱਨਆਰਆਈ ਦੋਸਤ ਦਾ ਨਾ ਸਿਰਫ਼ ਪਿੱਛਾ ਕੀਤਾ ਬਲਕਿ ਉਹਨਾਂ ਨਾਲ ਰੇਲਵੇ ਸਟੇਸ਼ਨ ਤੇ ਕੁੱਟਮਾਰ ਵੀ ਕੀਤੀ।
Harshita Kashyapਫੜੇ ਗਏ ਮੁਲਜ਼ਮ ਦੀ ਪਹਿਚਾਣ ਸ਼ਾਹਰੁਖ ਸ਼ੇਖ ਦੇ ਤੌਰ ਤੇ ਹੋਈ ਹੈ। ਜਿਸ ਅਦਾਕਾਰਾ ਨਾਲ ਸ਼ਾਹਰੁਖ ਨੇ ਕੁੱਟਮਾਰ ਕੀਤੀ ਹੈ ਉਸ ਦਾ ਨਾਂਅ ਹਰਸ਼ਿਤਾ ਕਸ਼ਯਪ ਹੈ ਤੇ ਉਹ ਇੱਕ ਵੈੱਬ ਸੀਰੀਜ ਲਈ ਕੰਮ ਕਰ ਰਹੀ ਹੈ।
Harshita Kashyapਹਰਸ਼ਿਤਾ ਦਾ ਕਹਿਣਾ ਹੈ ਕਿ ਉਹ ਤੇ ਉਸ ਦੀ ਦੋਸਤ ਕਿਸੇ ਕੰਮ ਤੋਂ ਬਾਅਦ ਘਰ ਜਾਣ ਲਈ ਗੱਡੀ ਫੜਨ ਲਈ ਰੇਲਵੇ ਸਟੇਸ਼ਨ ਪਹੁੰਚੀਆਂ ਸਨ, ਜਦੋਂ ਉਹ ਟਿੱਕਟ ਲੈਣ ਲਈ ਲਾਈਨ ਵਿਚ ਖੜੀ ਤਾਂ ਇੱਕ ਸ਼ਖਸ ਉਹਨਾਂ ਨੂੰ ਲਗਾਤਾਰ ਘੂਰ ਰਿਹਾ ਸੀ। ਸ਼ੁਰੂ ਵਿਚ ਅਸੀਂ ਇਸ ਨੂੰ ਅਣਗੌਲਿਆ ਕੀਤਾ ਪਰ ਬਾਅਦ ਵਿਚ ਅਸੀਂ ਨੋਟਿਸ ਕੀਤਾ ਕਿ ਉਹ ਸਾਡਾ ਪਿੱਛਾ ਕਰ ਰਿਹਾ ਹੈ।
ਇਸ ਤੋਂ ਬਾਅਦ ਅਸੀਂ ਉਸ ਸ਼ਖਸ ਨੂੰ ਪੁੱਛਿਆ ਕਿ ਉਹ ਸਾਡਾ ਪਿੱਛਾ ਕਿਉਂ ਕਰ ਰਿਹਾ ਹੈ ਤਾਂ ਇਸ ਤੋਂ ਬਾਅਦ ਸਾਡੇ ਨਾਲ ਝਗੜਨ ਲੱਗ ਗਿਆ, ਤੇ ਸਾਡੇ ਨਾਲ ਹੱਥੋਪਾਈ ਕਰਨ ਲੱਗਾ। ਉੱਥੇ ਮੌਜੂਦ ਲੋਕਾਂ ਨੇ ਸਾਨੂੰ ਬਚਾਇਆ ਤੇ ਚੌਂਕੀ ਲੈ ਗਏ।
ਇਸ ਤੋਂ ਪਤਾ ਲਗਦਾ ਹੈ ਕਿ ਔਰਤਾਂ ਜਾਂ ਲੜਕੀਆਂ ਲਈ ਅਜੇ ਵੀ ਕੋਈ ਸੁਰੱਖਿਆ ਦਾ ਪ੍ਰਬੰਧ ਨਹੀਂ ਹੈ। ਅਪਰਾਧੀ ਬੇਖੌਫ ਹੋ ਕੇ ਘੁੰਮਦੇ ਹਨ। ਉਹਨਾਂ ਨੂੰ ਕਾਨੂੰਨ ਦਾ ਰੱਤੀ ਭਰ ਵੀ ਡਰ ਨਹੀਂ ਹੈ। ਦਿਨ-ਦਿਹਾੜੇ ਉਹ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਫਿਰਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।