ਇਕ ਦਿਨ ਪਹਿਲਾਂ ਮੈਦਾਨ ‘ਤੇ ਰਚਿਆ ਇਤਿਹਾਸ, ਅੱਜ ਇਸ ਅਦਾਕਾਰਾ ਨਾਲ ਵਿਆਹ ਰਚਾਉਣਗੇ ਮਨੀਸ਼ ਪਾਂਡੇ
Published : Dec 2, 2019, 11:05 am IST
Updated : Apr 9, 2020, 11:41 pm IST
SHARE ARTICLE
Manish Pandey To Marry Actress Ashrita Shetty In Mumbai
Manish Pandey To Marry Actress Ashrita Shetty In Mumbai

ਭਾਰਤੀ ਕ੍ਰਿਕਟਰ ਮਨੀਸ਼ ਪਾਂਡੇ ਸੋਮਵਾਰ ਨੂੰ ਅਪਣੇ ਜੀਵਨ ਦੀ ਨਵੀਂ ਪਾਰੀ ਸ਼ੁਰੂ ਕਰਨ ਜਾ ਰਹੇ ਹਨ।

ਮੁੰਬਈ: ਭਾਰਤੀ ਕ੍ਰਿਕਟਰ ਮਨੀਸ਼ ਪਾਂਡੇ ਸੋਮਵਾਰ ਨੂੰ ਅਪਣੇ ਜੀਵਨ ਦੀ ਨਵੀਂ ਪਾਰੀ ਸ਼ੁਰੂ ਕਰਨ ਜਾ ਰਹੇ ਹਨ। ਐਤਵਾਰ ਨੂੰ ਕਰਨਾਟਕ ਨੂੰ ਸਈਦ ਮੁਸ਼ਤਕ ਅਲੀ ਟੀ20 ਟਰਾਫੀ ਜਿਤਾਉਣ ਤੋਂ ਅਗਲੇ ਦਿਨ ਮਨੀਸ਼ ਅਦਾਕਾਰਾ ਅਸ਼੍ਰਿਤਾ ਸ਼ੈਟੀ ਨਾਲ ਵਿਆਹ ਰਚਾਉਣਗੇ। ਅਸ਼੍ਰਿਤਾ ਦੱਖਣੀ ਭਾਰਤ ਦੀ ਪ੍ਰਸਿੱਧ ਅਦਾਕਾਰਾ ਹੈ। 30 ਸਾਲ ਦੇ ਮਨੀਸ਼ ਅਤੇ 26 ਸਾਲ ਦੀ ਅਸ਼੍ਰਿਤਾ ਲੰਬੇ ਸਮੇਂ ਤੋਂ ਇਕ ਦੂਜੇ ਨਾਲ ਰਿਸ਼ਤੇ ਵਿਚ ਹਨ।

ਇਸ ਤਰ੍ਹਾਂ ਟੀਮ ਇੰਡੀਆ ਅਤੇ ਫਿਲਮ ਇੰਡਸਟਰੀ ਦੇ ਰਿਸ਼ਤਿਆਂ ਦੀ ਲਿਸਟ ਵਿਚ ਇਕ ਹੋਰ ਨਾਂਅ ਜੁੜ ਗਿਆ ਹੈ। ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਵੀ ਬਾਲੀਵੁੱਡ ਅਦਾਕਾਰ ਅਨੁਸ਼ਕਾ ਸ਼ਰਮਾ ਨਾਲ ਵਿਆਹ ਕਰਵਾਇਆ ਹੈ। ਮਨੀਸ਼ ਦੇ ਵਿਆਹ ਦਾ ਪ੍ਰੋਗਰਾਮ ਮੁੰਬਈ ਵਿਚ ਦੋ ਦਿਨਾਂ ਤੱਕ ਚੱਲੇਗਾ। ਇਸ ਵਿਚ ਰਿਸ਼ਤੇਦਾਰਾਂ ਤੋਂ ਇਲਾਵਾ ਟੀਮ ਇੰਡੀਆ ਦੇ ਖਿਡਾਰੀ ਅਤੇ ਕੁਝ ਘਰੇਲੂ ਕ੍ਰਿਕਟਰ ਵੀ ਸ਼ਾਮਲ ਹੋਣਗੇ।

ਮਨੀਸ਼ ਦੀ ਅਗਵਾਈ ਵਿਚ ਕਰਨਾਟਕ ਨੇ ਐਤਵਾਰ ਨੂੰ ਸੂਰਤ ਵਿਚ ਸਈਦ ਮੁਸ਼ਤਾਕ ਅਲੀ ਟੀ-20 ਟਰਾਫੀ ਦੇ ਬੇਹੱਦ ਰੋਮਾਂਚਕ ਫਾਈਨਲ ਵਿਚ ਤਮਿਲਨਾਡੂ ਨੂੰ 1 ਦੌੜ ਨਾਲ ਹਰਾ ਕੇ ਖ਼ਿਤਾਬ ਹਾਸਲ ਕੀਤਾ ਸੀ। ਮਨੀਸ਼ ਨੇ ਇਸ ਮੁਕਾਬਲੇ ਵਿਚ ਕਪਤਾਨੀ ਪਾਰੀ ਖੇਡਦੇ ਹੋਏ 45 ਗੇਂਦਾਂ ਵਿਚ ਨਾਬਾਦ 60 ਦੌੜਾਂ ਬਣਾਈਆਂ ਸੀ। ਕਰਨਾਟਕ ਨੇ 5 ਵਿਕਟਾਂ ‘ਤੇ 180 ਦੌੜਾਂ ਬਣਾਈਆਂ। ਇਸ ਤੋਂ ਬਾਅਦ ਜਵਾਬ ਵਿਚ ਤਮਿਲਨਾਡੂ 6 ਵਿਕਟਾਂ ‘ਤੇ 179 ਦੌੜਾਂ ਹੀ ਬਣਾ ਸਕਿਆ।

ਮਨੀਸ਼ ਪਾਂਡੇ ਨੇ ਵਿਆਹ ਤੋਂ ਤੁਰੰਤ ਬਾਅਦ ਵੈਸਟ ਇੰਡੀਜ਼ ਖ਼ਿਲਾਫ ਹੋਣ ਵਾਲੀ ਘਰੇਲੂ ਸੀਮਤ ਓਵਰਾਂ ਦੀ ਸੀਰੀਜ਼ ਵਿਚ ਟੀਮ ਇੰਡੀਆ ਦੀ ਪ੍ਰਤੀਨਿਧਤਾ ਕਰਨੀ ਹੈ। ਭਾਰਤ ਨੇ 6 ਦਸੰਬਰ ਨੂੰ ਵੈਸਟ ਇੰਡੀਜ਼ ਖ਼ਿਲਾਫ ਤਿੰਨ ਅੰਤਰਰਾਸ਼ਟਰੀ ਟੀ20 ਮੈਚਾਂ ਦੀ ਸੀਰੀਜ਼ ਵਿਚ ਹਿੱਸਾ ਲੈਣਾ ਹੈ, ਇਸ ਸੀਰੀਜ਼ ਦੀ ਸ਼ੁਰੂਆਤ ਹੈਦਰਾਬਾਦ ਵਿਚ ਹੋਵੇਗੀ। ਇਸ ਤੋਂ ਬਾਅਦ ਟੀਮ ਇੰਡੀਆ ਅਤੇ ਵੈਸਟ ਇੰਡੀਜ਼ ਵਿਚ 15 ਦਸੰਬਰ ਤੋਂ ਚੇਨਈ ਵਿਚ ਤਿੰਨ ਇੰਟਰਨੈਸ਼ਨਲ ਵਨਡੇ ਸੀਰੀਜ਼ ਸ਼ੁਰੂ ਹੋਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM
Advertisement