
ਪੰਜਾਬੀ ਫ਼ਿਲਮ 'ਡਾਕਾ' ਦੀ ਰਿਲੀਜ਼ ਤੋਂ ਪਹਿਲਾਂ ਇਕ ਬੈਂਕ ਦੇ ਨਾਂ ਨੂੰ ਧੁੰਦਲਾ ਕਰਨ ਦੇ ਹੁਕਮਾਂ ਦਾ ਮਾਮਲਾ
ਚੰਡੀਗੜ੍ਹ (ਨੀਲ ਭਲਿੰਦਰ ਸਿੰਘ): ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੇਂਦਰੀ ਫ਼ਿਲਮ ਸੈਂਸਰ ਬੋਰਡ ਦੇ ਮੁਖੀ ਪ੍ਰਸੂਨ ਜੋਸ਼ੀ ਅਤੇ ਪੰਜਾਬੀ ਗਾਇਕ ਗਿੱਪੀ ਗਰੇਵਾਲ ਸਣੇ ਹੋਰਨਾਂ ਨੂੰ ਇਕ ਹੱਤਕ ਪਟੀਸ਼ਨ ਉਤੇ ਨੋਟਿਸ ਜਾਰੀ ਕਰ ਦਿਤਾ ਹੈ।
Prasoon Joshi
ਇਹ ਮਾਮਲਾ ਇਸ ਗਾਇਕ ਦੀ ਫਿਲਮ 'ਡਾਕਾ' ਦੀ ਰਿਲੀਜ਼ ਤੋਂ ਪਹਿਲਾਂ ਹਾਈ ਕੋਰਟ ਵਲੋਂ ਇਕ ਬੈਂਕ ਦੇ ਨਾਂ ਨੂੰ ਧੁੰਦਲਾ ਜਾਂ ਅਦਿਖ ਕਰਨ ਦੇ ਹੁਕਮਾਂ ਦੀ ਪਾਲਨਾ ਨਾਲ ਸਬੰਧਤ ਹੈ।
High court
ਜਸਟਿਸ ਅਵਨੀਸ਼ ਝੀਂਗਣ ਵਲੋਂ ਇਹ ਨੋਟਿਸ ਪੰਜਾਬ ਗ੍ਰਾਮੀਣ ਬੈਂਕ ਵਲੋਂ ਦਾਇਰ ਪਟੀਸ਼ਨ ਉਤੇ ਜਾਰੀ ਕੀਤੇ ਗਏ ਹਨ। ਇਸ ਪਟੀਸ਼ਨ 'ਚ ਹਾਈ ਕੋਰਟ ਦੇ ਵਿੱਤੀ 28 ਅਕਤੂਬਰ ਦੇ ਹੁਕਮਾਂ ਦੀ ਜਾਣਬੁੱਝ ਕੇ ਪਾਲਣਾ ਨਾ ਕਰਨ ਦੇ ਦੋਸ਼ ਲਾਏ ਗਏ ਹਨ।
Gippy Grewal
ਪਟੀਸ਼ਨਰ ਬੈਂਕ ਦੇ ਵਕੀਲ ਸੌਰਵ ਵਰਮਾ ਨੇ ਕਿਹਾ ਕਿ ਜੁਆਬ ਦਾਤਾ ਪੂਰੀ ਤਰ੍ਹਾਂ ਹਾਈ ਕੋਰਟ ਦੇ ਹੁਕਮਾਂ ਬਾਰੇ ਜਾਣੂ ਸਨ ਪਰ ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਅਦਾਲਤ ਦੇ ਹੁਕਮਾਂ ਦੀ ਉੱਕਾ ਹੀ ਪ੍ਰਵਾਹ ਨਹੀਂ ਕੀਤੀ ਤੇ ਫ਼ਿਲਮ ਬਿਨਾਂ ਬੈਂਕ ਦੇ ਨਾਂ ਬਾਰੇ ਇਤਰਾਜ਼ ਦੂਰ ਕੀਤੇ ਰਿਲੀਜ਼ ਹੋਣ ਦਿਤੀ ਗਈ।