19 ਜੁਲਾਈ ਨੂੰ ਰਿਲੀਜ਼ ਹੋਵੇਗੀ ਗਿੱਪੀ ਗਰੇਵਾਲ ਦੀ ਫਿਲਮ ‘ਅਰਦਾਸ 2’
Published : Jan 26, 2019, 12:42 pm IST
Updated : Jan 26, 2019, 12:42 pm IST
SHARE ARTICLE
Gippy Grewal
Gippy Grewal

ਆਉਣ ਵਾਲੇ ਦਿਨਾਂ 'ਚ ਗਾਇਕ, ਅਦਾਕਾਰ, ਨਿਰਮਾਤਾ ਤੇ ਨਿਰਦੇਸ਼ਕ ਗਿੱਪੀ ਗਰੇਵਾਲ ਦੀ ਬਤੌਰ ਨਿਰਦੇਸ਼ਕ ਪਹਿਲੀ ਫ਼ਿਲਮ ‘ਅਰਦਾਸ’ ਦੇ ਸੀਕੁਅਲ ‘ਅਰਦਾਸ 2’ ਦੀ ਸ਼ੂਟਿੰਗ...

ਚੰਡੀਗੜ੍ਹ : ਆਉਣ ਵਾਲੇ ਦਿਨਾਂ 'ਚ ਗਾਇਕ, ਅਦਾਕਾਰ, ਨਿਰਮਾਤਾ ਤੇ ਨਿਰਦੇਸ਼ਕ ਗਿੱਪੀ ਗਰੇਵਾਲ ਦੀ ਬਤੌਰ ਨਿਰਦੇਸ਼ਕ ਪਹਿਲੀ ਫ਼ਿਲਮ ‘ਅਰਦਾਸ’ ਦੇ ਸੀਕੁਅਲ ‘ਅਰਦਾਸ 2’ ਦੀ ਸ਼ੂਟਿੰਗ ਕੈਨੇਡਾ ਦੀਆਂ ਖੂਬਸੂਰਤ ਲੋਕੇਸ਼ਨਾਂ ‘ਤੇ ਸ਼ੁਰੂ ਹੋ ਗਈ ਹੈ। ਇਹ ਫ਼ਿਲਮ 19 ਜੁਲਾਈ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਗਿੱਪੀ ਗਰੇਵਾਲ ਤੇ ਰਾਣਾ ਰਣਬੀਰ ਵੱਲੋਂ ਸਾਂਝੇ ਤੌਰ ‘ਤੇ ਲਿਖੀ ਗਈ ਇਸ ਫ਼ਿਲਮ ‘ਚ ਇਸ ਵਾਰ ਗਿੱਪੀ ਗਰੇਵਾਲ ਤੇ ਗੁਰਪ੍ਰੀਤ ਘੁੱਗੀ ਸਮੇਤ ਕੁਲਜਿੰਦਰ ਸਿੱਧੂ, ਜਪਜੀ ਖਹਿਰਾ, ਸਪਨਾ ਪੱਬੀ ਅਤੇ ਮੇਹਰ ਵਿੱਜ ਵੀ ਨਜ਼ਰ ਆਉਣਗੇ।

ਫਿਲਮ ‘ਅਰਦਾਸ’ ਵਿਚ ਪਹਿਲਾਂ ਗੁਰਪ੍ਰੀਤ ਘੁੱਗੀ ਨੇ ਮੁੱਖ ਭੂਮਿਕਾ ਨਿਭਾਈ ਸੀ ਪਰ ਇਸ ਵਾਰ ‘ਅਰਦਾਸ 2’ ਵਿਚ ਘੁੱਗੀ ਸਮੇਤ ਕੁਝ ਹੋਰ ਕਹਾਣੀ ਅਤੇ ਕਿਰਦਾਰ ਵੀ ਸ਼ਾਮਲ ਕੀਤੇ ਗਏ ਹਨ ਜੋ ਕਿ ਕਾਫੀ ਦਿਲਚਸਪ ਹਨ। ਪਹਿਲੀ ਫ਼ਿਲਮ ਦੀ ਤਰ੍ਹਾਂ ਇਸ ਵਾਰ ਵੀ ਸਰਦਾਰ ਸੋਹੀ, ਰਾਣਾ ਰਣਬੀਰ, ਮਲਕੀਤ ਰੌਣੀ ਅਤੇ ਰਾਣਾ ਜੰਗ ਬਹਾਦਰ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ। ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦੇ ਘਰੇਲੂ ਬੈਨਰ ‘ਹੰਬਲ ਮੋਸ਼ਨ ਪਿਕਚਰ’ ਦੇ ਬੈਨਰ ਹੇਠ ਬਣ ਰਹੀ ਇਸ ਦੀ ਸਿਨੇਮਾਟੋਗ੍ਰਾਫਰ ਬਲਜੀਤ ਸਿਘ ਦਿਓ ਕਰ ਰਹੇ ਹਨ।

ਗਿੱਪੀ ਗਰੇਵਾਲ ਦੀ ਇਹ ਫ਼ਿਲਮ ‘ਅਰਦਾਸ’ ਨੇ ਸਫ਼ਲਤਾ ਦੇ ਕਈ ਨਵੇਂ ਰਿਕਾਰਡ ਸਥਾਪਤ ਕੀਤੇ ਹਨ। ਇਸ ਫ਼ਿਲਮ ਨੂੰ ਸਾਰਿਆਂ ਨੇ ਭਰਮਾਂ ਹੁੰਗਾਰਾ ਦਿਤਾ ਸੀ, ਜਿਸ ਤੋਂ ਬਾਅਦ ਹੀ ਗਿੱਪੀ ਅਤੇ ਉਹਨਾਂ ਦੀ ਟੀਮ ਨੇ ਇਸ ਦਾ ਸੀਕੁਅਲ ਬਣਾਉਣ ਦਾ ਫ਼ੈਸਲਾ ਲਿਆ ਸੀ।

ਇਸ ਸਾਲ ਗਿੱਪੀ ਦੀ ਇਸ ਫ਼ਿਲਮ ਦੇ ਨਾਲ ਨਾਲ ਦਰਸ਼ਕਾਂ ਨੂੰ ਮੰਜੇ ਬਿਸਤਰੇ ਦਾ ਵੀ ਸੀਕੁਅਲ ਦੇਖਣ ਨੂੰ ਮਿਲੇਗਾ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਗਿੱਪੀ ਗਰੇਵਾਲ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਨਾਲ ਹੀ ਉਹ ਅਪਣੇ ਫੈਨਜ਼ ਨੂੰ ਅਪਣੇ ਬਾਰੇ ਹਰ ਇਕ ਅਪਡੇਟ ਦਿੰਦੇ ਰਹਿੰਦੇ ਹਨ।

Gippy GrewalGippy Grewal

ਗਿੱਪੀ ਗਰੇਵਾਲ ਵਧੀਆ ਗਾਇਕ ਹੋਣ ਦੇ ਨਾਲ – ਨਾਲ ਇਕ ਬਹੁਤ ਹੀ ਵਧੀਆ ਅਦਾਕਾਰ, ਪ੍ਰੋਡਿਊਸਰ ਅਤੇ ਡਾਇਰੈਕਟਰ ਹਨ। ਉਹਨਾਂ ਦੀਆਂ ਇਹ ਸਭ ਸਕਿੱਲਸ ਲੋਕਾਂ ਨੂੰ ਬਹੁਤ ਪਸੰਦ ਹਨ। ਪਹਿਲੀ ਫਿਲਮ 'ਅਰਦਾਸ' ਨੂੰ ਲੋਕਾਂ ਵਲੋਂ ਬਹੁਤ ਪਿਆਰ ਮਿਲਿਆ ਸੀ। ਉਮੀਂਦ ਕੀਤੀ ਜਾਂਦੀ ਹੈ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਗਿੱਪੀ ਗਰੇਵਾਲ ਲੋਕਾਂ ਦਾ ਦਿਲ ਜਿੱਤਣ ਵਿਚ ਕਾਮਯਾਬ ਰਹਿਣਗੇ। ਜਿਸ ਤਰ੍ਹਾਂ ਪਹਿਲੀਆਂ ਫਿਲਮਾਂ ਨੂੰ ਲੋਕਾਂ ਨੇ ਪਿਆਰ ਦਿਤਾ ਹੈ। ਉਸੇ ਤਰ੍ਹਾਂ ਇਸ ਫਿਲਮ ਨੂੰ ਵੀ ਦਰਸ਼ਕ ਖਿੜੇ ਮੱਥੇਪ੍ਰਵਾਨ ਕਰਨਗੇ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement