Sidhu Moosewala Murder Case: ਸਾਜ਼ਸ਼ਕਰਤਾਵਾਂ ਨੂੰ ਜਾਅਲੀ ਦਸਤਾਵੇਜ਼ ਮੁਹਈਆ ਕਰਵਾਉਣ ਵਾਲੇ ਦੋ ਇਮੀਗ੍ਰੇਸ਼ਨ ਏਜੰਟ ਗ੍ਰਿਫ਼ਤਾਰ
Published : Aug 8, 2025, 7:46 am IST
Updated : Aug 8, 2025, 7:48 am IST
SHARE ARTICLE
Two immigration agents arrested for providing fake documents to conspirators Sidhu Moosewala Murder Case
Two immigration agents arrested for providing fake documents to conspirators Sidhu Moosewala Murder Case

ਮੁਲਜ਼ਮਾਂ ਨੇ ਅਨਮੋਲ ਬਿਸ਼ਨੋਈ ਸਮੇਤ ਹੋਰਾਂ ਨੂੰ ਜਾਅਲੀ ਦਸਤਾਵੇਜ਼ ਮੁਹੱਈਆ ਕਰਵਾਏ

 Sidhu Moosewala Murder Case News:  ਸੈਕਟਰ-34 ਥਾਣਾ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਸਾਜ਼ਸ਼ਕਰਤਾ ਅਨਮੋਲ ਬਿਸ਼ਨੋਈ, ਸਚਿਨ ਟਪਨ ਅਤੇ ਹੋਰਾਂ ਨੂੰ ਜਾਅਲੀ ਦਸਤਾਵੇਜ਼ ਮੁਹੱਈਆ ਕਰਵਾਉਣ ਵਾਲੇ ਦੋ ਇਮੀਗ੍ਰੇਸ਼ਨ ਏਜੰਟਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਗਿ੍ਰਫ਼ਤਾਰ ਹੋਏ ਮੁਲਜ਼ਮਾਂ ਦੀ ਪਛਾਣ ਹਰਮੀਤ ਸਿੰਘ ਉਰਫ਼ ਟੀਟੂ ਚੰਦ (ਉਮਰ 42 ਸਾਲ), ਨਿਵਾਸੀ ਬਾਬਾ ਨਾਮਦੇਵ ਕਾਲੋਨੀ, ਕਪੂਰਥਲਾ (ਪੰਜਾਬ) ਅਤੇ ਅਰਿਜੀਤ ਕੁਮਾਰ ਉਰਫ਼ ਅਜੀਤ ਉਰਫ਼ ਟੋਨੀ (58), ਨਿਵਾਸੀ ਉੱਤਰ-ਪੱਛਮੀ ਦਿੱਲੀ ਵਜੋਂ ਹੋਈ ਹੈ। ਪੁਲਿਸ ਮੁਤਾਬਕ, ਅਨਮੋਲ ਬਿਸ਼ਨੋਈ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਚਚੇਰਾ ਭਰਾ ਹੈ।

ਟੀਟੂ ਚੰਦ ਪਹਿਲਾਂ ਵੀ ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਵੱਲੋਂ ਗਿ੍ਰਫ਼ਤਾਰ ਹੋ ਚੁੱਕਾ ਹੈ ਅਤੇ ਉਹ ਇਸ ਮਾਮਲੇ ਵਿਚ ਜ਼ਮਾਨਤ ’ਤੇ ਬਾਹਰ ਸੀ। ਸੈਕਟਰ-34 ਥਾਣੇ ਨੂੰ ਹਰਿਆਣਾ ਦੇ ਕੈਥਲ ਨਿਵਾਸੀ ਮਨਜੀਤ ਸਿੰਘ ਵਲੋਂ ਸ਼ਿਕਾਇਤ ਦਿਤੀ ਗਈ ਸੀ। ਉਸ ਨੇ ਦਸਿਆ ਕਿ 2022 ’ਚ ਟੀਟੂ ਚੰਦ ਨਾਲ ਟੈਲੀਫ਼ੋਨ ’ਤੇ ਸੰਪਰਕ ਹੋਇਆ ਸੀ। ਟੀਟੂ ਨੇ ਅਪਣੇ ਆਪ ਨੂੰ ਵਿਦੇਸ਼ ਯਾਤਰਾ ਏਜੰਟ ਦੱਸਿਆ ਅਤੇ ਚੰਡੀਗੜ੍ਹ ਸੈਕਟਰ-34ਏ ‘ਚ ਦਫ਼ਤਰ ਹੋਣ ਦਾ ਦਾਅਵਾ ਕੀਤਾ। ਟੀਟੂ ਨੇ ਮਨਜੀਤ ਅਤੇ ਉਸ ਦੇ ਪਰਵਾਰ ਨੂੰ ਪ੍ਰਤੀ ਵਿਅਕਤੀ 10 ਲੱਖ ਰੁਪਏ ਦੇ ਦਰ ’ਤੇ ਗਰੀਸ ਦਾ ਵੀਜ਼ਾ ਪੈਕੇਜ ਆਫ਼ਰ ਕੀਤਾ। ਮਨਜੀਤ ਅਤੇ ਉਸ ਦੇ ਪਰਵਾਰ ਨੇ ਕੁਲ 78 ਲੱਖ ਰੁਪਏ ਟੀਟੂ ਚੰਦ, ਅਨੁਰਾਗ ਮਲ੍ਹਾ, ਅਰਿਜੀਤ ਕੁਮਾਰ ਅਤੇ ਤਜਿੰਦਰ ਸਿੰਘ ਦੇ ਖਾਤਿਆਂ ’ਚ ਟ੍ਰਾਂਸਫ਼ਰ ਕੀਤੇ।

ਇਨ੍ਹਾਂ ਤੋਂ ਇਲਾਵਾ 20 ਲੱਖ ਰੁਪਏ ਨਕਦ ਅਤੇ 5 ਲੱਖ ਰੁਪਏ ਦਿੱਲੀ ਐਮਬੈਸੀ ਦੇ ਨਾਂਮ ’ਤੇ ਦਿਤੇ ਗਏ। 19 ਸਤੰਬਰ 2022 ਨੂੰ ਜਦ ਉਹ ਅਪਣੇ ਪਰਵਾਰ ਨਾਲ ਏਅਰਪੋਰਟ ’ਤੇ ਪੁੱਜੇ ਤਾਂ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਨ੍ਹਾਂ ਦੇ ਵੀਜ਼ਾ ਨੂੰ ਜਾਅਲੀ ਕਰਾਰ ਦਿੰਦੇ ਹੋਏ ਉਡਾਣ ’ਚ ਜਾਣ ਤੋਂ ਰੋਕ ਦਿਤਾ। ਜਦ ਮਨਜੀਤ ਨੇ ਮੁੜ ਏਜੰਟਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਦਫ਼ਤਰ ਖ਼ਾਲੀ ਕਰ ਚੁੱਕੇ ਸਨ। ਸਿਰਫ਼ 50 ਹਜ਼ਾਰ ਰੁਪਏ ਵਾਪਸ ਮਿਲੇ, ਹੋਰ ਕੋਈ ਰਿਫ਼ੰਡ ਨਹੀਂ ਮਿਲਿਆ। ਜਦ ਮਨਜੀਤ ਨੇ ਟੈਨੀਫ਼ੋਨ ’ਤੇ ਲਗਾਤਾਰ ਪੈਸਿਆਂ ਦੀ ਵਾਪਸੀ ਦੀ ਮੰਗ ਕੀਤੀ, ਤਾਂ ਟੀਟੂ ਨੇ ਉਸ ਨੂੰ ਧਮਕਾਇਆ ਅਤੇ ਜਾਨੋਂ ਮਾਰਨ ਦੀ ਧਮਕੀ ਵੀ ਦਿਤੀ, ਜਿਸ ਦੀ ਰਿਕਾਰਡਿੰਗ ਪੁਲਿਸ ਨੂੰ ਸੌਂਪੀ ਗਈ।

ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਕਿ ਮੁਲਜ਼ਮ ਸਿਰਫ਼ ਮਨਜੀਤ ਹੀ ਨਹੀਂ, ਬਲਕਿ ਦਰਜਨਾਂ ਹੋਰ ਲੋਕਾਂ ਨੂੰ ਵੀ ਜਾਅਲੀ ਦਸਤਾਵੇਜ਼ਾਂ ਰਾਹੀਂ ਠੱਗ ਚੁੱਕੇ ਹਨ। ਮੁਲਜ਼ਮ ਵਿਦੇਸ਼ੀ ਵੀਜ਼ਾ ਅਤੇ ਯਾਤਰਾ ਦਸਤਾਵੇਜ਼ ਬਣਾਉਣ ਦੇ ਬਹਾਨੇ ਨਾਲ ਨਕਲੀ ਪਾਸਪੋਰਟ, ਟਿਕਟ ਅਤੇ ਵੀਜ਼ਾ ਦਿੰਦੇ ਸਨ। ਪੁਲਿਸ ਨੇ ਸੈਕਟਰ 34 ਥਾਣੇ ’ਚ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕਰ ਲਿਆ ਹੈ।

ਚੰਡੀਗੜ੍ਹ ਤੋਂ ਨਵਿੰਦਰ ਸਿੰਘ ਬੜਿੰਗ ਦੀ ਰਿਪੋਰਟ

(For more news apart from “Sidhu Moosewala Murder Case News, ” stay tuned to Rozana Spokesman.)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement