
ਹਰਿਆਣਾ 'ਚ ਧਰਨਾ ਲਾਉਣ ਤੋਂ ਬਾਅਦ ਚੰਡੀਗੜ੍ਹ ਆਉਂਦੇ ਸਮੇਂ ਵਾਪਰਿਆ ਸੀ ਸੜਕ ਹਾਦਸਾ
ਚੰਡੀਗੜ੍ਹ - ਬੀਤੇ ਦਿਨੀਂ ਪੰਜਾਬ ਦੇ ਪ੍ਰਸਿੱਧ ਗਾਇਕ ਜੱਸ ਬਾਜਵਾ ਨਾਲ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿਚ ਉਹ ਵਾਲ-ਵਾਲ ਬਚੇ ਸਨ। ਹਾਲ ਹੀ ਵਿਚ ਜੱਸ ਬਾਜਵਾ ਨੇ ਆਪਣੇ ਪ੍ਰਸ਼ੰਸਕਾਂ ਅਤੇ ਚਾਹੁਣ ਵਾਲਿਆਂ ਦਾ ਧੰਨਵਾਦ ਕੀਤਾ ਹੈ, ਜਿਨ੍ਹਾਂ ਦੀ ਬਦੌਲਤ ਉਨ੍ਹਾਂ ਦੀ ਜਾਨ ਬਚੀ। ਜੱਸ ਬਾਜਵਾ ਨੇ ਇੰਸਟਾਗ੍ਰਾਮ ਉੱਤੇ ਪੋਸਟ ਸਾਂਝੀ ਕਰ ਕੇ ਆਪਣੇ ਨਾਲ ਹੋਏ ਸੜਕ ਹਾਦਸੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।
punjabi singer jass bajwa
ਉਹਨਾਂ ਲਿਖਿਆ ਕਿ 'ਕੱਲ ਰਾਤ ਅਸੀਂ ਤਲਵੰਡੀ ਸਾਬੋ ਰਿਫਾਈਨਰੀ ਆਲੇ ਧਰਨੇ ਤੋਂ ਵਾਪਸ ਆ ਰਹੇ ਸੀ, ਜਿਸ ਦੌਰਾਨ ਅਚਾਨਕ ਸਾਡੀ ਕਾਰ ਦਾ ਐਕਸੀਡੈਂਟ ਹੋ ਗਿਆ। ਇਸ ਦੌਰਾਨ ਮੇਰੇ ਨਾਲ ਮੇਰੇ ਦੋਸਤ ਵੀ ਸਨ। ਵਾਹਿਗੁਰੂ ਦੀ ਮੇਹਰ ਤੇ ਤੁਹਾਡੇ ਪਿਆਰ ਅਤੇ ਦੁਆਵਾਂ ਸਦਕਾ ਮੇਰਾ ਤੇ ਮੇਰੇ ਦੋਸਤਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਕੱਲ੍ਹ ਰਾਤ ਤੋਂ ਹੀ ਮੈਨੂੰ ਤੁਹਾਡੇ ਸਭ ਚਾਹੁਣ ਵਾਲਿਆਂ ਦੇ ਲਗਾਤਾਰ, ਮੇਰਾ ਹਾਲ ਪੁੱਛਣ ਲਈ ਫੋਨ, ਮੈਸੇਜ ਆ ਰਹੇ ਹਨ। ਪਹਿਲਾ ਤਾਂ ਮੈਂ ਤੁਹਾਡਾ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੇ ਮੈਂ ਨਾਲ ਹੀ ਦੱਸਣਾ ਚਾਹੁੰਦਾ ਹਾਂ ਕਿ ਮੈਂ ਬਿਲਕੁਲ ਠੀਕ ਹਾਂ। ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿਚ ਰੱਖਣ।' ਜਾਣਕਾਰੀ ਅਨੁਸਾਰ ਜੱਸ ਬਾਜਵਾ ਹਰਿਆਣਾ 'ਚ ਧਰਨਾ ਲਾਉਣ ਤੋਂ ਬਾਅਦ ਆਪਣੀ ਕਾਰ ਰਾਹੀਂ ਚੰਡੀਗੜ੍ਹ ਆ ਰਹੇ ਸਨ।
File Photo
ਇਹ ਹਾਦਸਾ ਕਾਫ਼ੀ ਭਿਆਨਕ ਸੀ, ਜਿਸ 'ਚ ਜੱਸ ਬਾਜਵਾ ਦੀ ਕਾਰ ਦਾ ਅਗਲਾ ਹਿੱਸਾ ਕਾਫ਼ੀ ਨੁਕਸਾਨਿਆ ਗਿਆ। ਹਾਲਾਂਕਿ ਜੱਸ ਬਾਜਵਾ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਦੌਰਾਨ ਗੱਡੀ ਜੱਸ ਬਾਜਵਾ ਦਾ ਡਰਾਈਵਰ ਚਲਾ ਰਿਹਾ ਸੀ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਸੜਕ ਉੱਤੇ ਅਚਾਨਕ ਅਵਾਰਾ ਪਾਸ਼ੂ ਕਾਰ ਅੱਗੇ ਆ ਗਿਆ, ਜਿਸ ਨੂੰ ਬਚਾਉਂਦੇ-ਬਚਾਉਂਦੇ ਉਨ੍ਹਾਂ ਦੀ ਕਾਰ ਸਾਹਮਣੇ ਆ ਰਹੇ ਟਰੱਕ ਨਾਲ ਜਾ ਟਕਰਾਈ।