
ਅੱਜ ਰੀਲੀਜ਼ ਹੋਏ ਟਾਈਟਲ ਟਰੈਕ ਨੂੰ ਫਿਲਮ ਦੀ ਮੁੱਖ ਸਟਾਰਕਾਸਟ- ਗੁਰਨਾਮ ਭੁੱਲਰ ਅਤੇ ਬਿੰਨੂ ਢਿੱਲੋਂ 'ਤੇ ਫਿਲਮਾਇਆ ਗਿਆ ਹੈ।
ਚੰਡੀਗੜ੍ਹ: ਬੰਦਾ ਭਾਵੇਂ ਵੈਸੇ ਛੋਟੇ ਮੋਟੇ ਅਹੁਦੇ 'ਤੇ ਕੰਮ ਕਰਦਾ ਹੋਵੇ ਪਰ ਜੇ ਕੀਤੇ ਉਹ ਘਰ 'ਚ ਫੁੱਫੜ ਹੋਵੇ ਤਾਂ ਇਹ ਆਪਣੇ ਆਪ ਵਿਚ ਹੀ ਬਹੁਤ ਵੱਡਾ ਅਹੁਦਾ ਹੁੰਦਾ ਹੈ, ਫੁੱਫੜਾਂ ਦੀ ਤਾਂ ਮੁੱਢ ਤੋਂ ਮਿਸਾਲ ਦਿੱਤੀ ਜਾਂਦੀ ਹੈ। ਜਿੱਥੇ ਗਰਾਰੀ ਫਸ ਗਈ ਸਮਝੋ ਹੁਣ ਕੁੱਝ ਨਹੀਂ ਹੋ ਸਕਦਾ ਤੇ ਜੇ ਫੁੱਫੜ ਦੀ ਨਾ ਮੰਨੀ ਫਿਰ ਤਾਂ ਬੱਸ ਪੁਆੜੇ ਪੈਣਗੇ। ਫੁੱਫੜ ਨੇ ਸਹੁਰੇ ਜਾਣਾ ਹੋਵੇ ਤਾਂ ਇਦਾਂ ਤਿਆਰੀਆਂ ਹੁੰਦੀਆਂ ਜਿਵੇਂ ਕੋਈ ਤਿਓਹਾਰ ਹੋਵੇ।
Fuffad Ji
ਗੁਰਨਾਮ ਭੁੱਲਰ ਅਤੇ ਬਿੰਨੂ ਢਿੱਲੋਂ ਦੀ ਨਵੀਂ ਫਿਲਮ ਫੁੱਫੜ ਜੀ ਦਾ ਟਾਈਟਲ ਟਰੈਕ ਰੀਲੀਜ਼ ਹੋ ਗਿਆ ਹੈ। ਇਸ ਵਿਚ ਫੁੱਫੜ ਦੇ ਰੁਤਬੇ ਨੂੰ ਬਾਖੂਬੀ ਬਿਆਨ ਕੀਤਾ ਗਿਆ ਹੈ। ਅੱਜ ਰੀਲੀਜ਼ ਹੋਏ ਟਾਈਟਲ ਟਰੈਕ ਨੂੰ ਫਿਲਮ ਦੀ ਮੁੱਖ ਸਟਾਰਕਾਸਟ- ਗੁਰਨਾਮ ਭੁੱਲਰ ਅਤੇ ਬਿੰਨੂ ਢਿੱਲੋਂ 'ਤੇ ਫਿਲਮਾਇਆ ਗਿਆ ਹੈ। ਵੀਡੀਓ ਵਿਚ ਬਿੰਨੂ ਢਿੱਲੋਂ ਤੇ ਗੁਰਨਾਮ ਭੁੱਲਰ ਇਕ ਵੱਖਰੇ ਅੰਦਾਜ਼ ’ਚ ਨਜ਼ਰ ਆ ਰਹੇ ਹਨ ਜਿਸ ਨੇ ਦਰਸ਼ਕਾਂ ਦੀ ਉਤਸੁਕਤਾ ਨੂੰ ਹੋਰ ਵੀ ਵਧਾ ਦਿੱਤਾ ਹੈ।
Fuffad ji
'ਫੁੱਫੜ ਜੀ' 11 ਨਵੰਬਰ ਨੂੰ ਰੀਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਜਿੱਥੇ ਲੋਕ ਚੰਨ ਅਤੇ ਅਰਜੁਨ ਯਾਨੀ ਗੁਰਨਾਮ ਭੁੱਲਰ ਅਤੇ ਬਿੰਨੂ ਢਿੱਲੋਂ ਵਿਚਕਾਰ ਨੋਕ-ਝੋਕ ਦੇਖਣ ਲਈ ਉਤਸ਼ਾਹਿਤ ਹਨ ਤਾਂ ਉੱਥੇ ਹੀ, ਪਰਿਵਾਰ ਦੋਵਾਂ ਫੁੱਫੜਾਂ ਦੇ ਨਖਰੇ ਕਿਵੇਂ ਝੱਲੇਗਾ ਇਹ ਦੇਖਣ ਲਈ ਵੀ ਦਰਸ਼ਕ ਬੇਕਰਾਰ ਹਨ।
Fuffad Ji Title Song Released
ਖੁਦ ਗੁਰਨਾਮ ਭੁੱਲਰ ਦੇ ਬੋਲਾਂ ਅਤੇ ਦਾਊਦ ਦੁਆਰਾ ਦਿੱਤੇ ਸੰਗੀਤ ਦੇ ਨਾਲ, 'ਫੁੱਫੜ ਜੀ' ਦਾ ਟਾਈਟਲ ਟਰੈਕ ਗੁਰਨਾਮ ਭੁੱਲਰ ਦੀ ਦਮਦਾਰ ਆਵਾਜ਼ ਨਾਲ ਤਿਆਰ ਕੀਤਾ ਗਿਆ ਹੈ। ਫਿਲਮ 'ਫੁੱਫੜ ਜੀ' ਰਾਜੂ ਵਰਮਾ ਦੁਆਰਾ ਲਿਖੀ ਗਈ ਹੈ ਅਤੇ ਪੰਕਜ ਬੱਤਰਾ ਦੁਆਰਾ ਨਿਰਦੇਸ਼ਤ ਹੈ। ਜ਼ੀ ਸਟੂਡੀਓਜ਼ ਅਤੇ ਕੇ ਕੁਮਾਰ ਦੁਆਰਾ ਨਿਰਮਿਤ, ਇਹ ਫਿਲਮ ਜ਼ੀ ਸਟੂਡੀਓਜ਼ ਅਤੇ ਕੇ ਕੁਮਾਰ ਸਟੂਡੀਓਜ਼ ਦੁਆਰਾ ਦੁਨੀਆ ਭਰ ਵਿਚ ਰੀਲੀਜ਼ ਕੀਤੀ ਜਾਵੇਗੀ।