
Sunanda Sharma News: ''ਦੋਵਾਂ ਧਿਰਾਂ ਨੂੰ ਗੱਲਬਾਤ ਨਾਲ ਮਸਲਾ ਗੱਲ ਕਰਨਾ ਚਾਹੀਦੈ''
ਸੁਨੰਦਾ ਸ਼ਰਮਾ ਮਾਮਲੇ 'ਤੇ ਬੋਲਦਿਆਂ ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਇਹ ਮਸਲਾ ਬੜਾ ਹੀ ਪੇਚੀਦਾ ਹੈ। ਉਨਾਂ ਕਿਹਾ ਅਜਿਹੇ ਮਸਲੇ ਹਰੇਕ ਖੇਤਰ ਵਿਚ ਉਤਪੰਨ ਹੁੰਦੇ ਹਨ ਪਰ ਇਕ ਕਲਾਕਾਰ ਨਾਲ ਜੁੜਿਆ ਹੋਣ ਕਾਰਨ ਇਹ ਜ਼ਿਆਦਾ ਸੁਰਖ਼ੀਆਂ ਵਿਚ ਆ ਗਿਆ।
ਉਨ੍ਹਾਂ ਕਿਹਾ ਕਿ ਜੇਕਰ ਕਲਾਕਾਰ ਨਾਲ ਧੱਕਾ ਹੋਇਆ ਹੈ ਤਾਂ ਉਸ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਜੇਕਰ ਦੂਜੇ ਵਿਅਕਤੀ ਨੂੰ ਲੱਗਦਾ ਹੈ ਕਿ ਦੋਸ਼ ਝੂਠੇ ਹਨ ਤਾਂ ਉਸ ਨੂੰ ਸਾਹਮਣੇ ਤੋਂ ਆ ਕੇ ਸਫ਼ਾਈ ਦੇਣੀ ਚਾਹੀਦੀ ਹੈ।
ਘੁੱਗੀ ਨੇ ਕਿਹਾ ਕਿ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਨਾ ਕਿ ਤਮਾਸ਼ਾ ਬਣਾ ਕੇ ਛੱਡ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਿਹਤਰ ਹੁੰਦਾ ਕਿ ਦੋਵੇਂ ਧਿਰਾਂ ਮੇਜ਼ 'ਤੇ ਬੈਠ ਕੇ ਮਸਲੇ ਦਾ ਹੱਲ ਕੱਢ ਲੈਂਦੀਆਂ ਤੇ ਅਜੇ ਵੀ ਸਮਾਂ ਹੈ ਕਿ ਦੋਵੇਂ ਧਿਰਾਂ ਆਹਮੋ ਸਾਹਮਣੇ ਬੈਠ ਕੇ ਨਿਬੇੜ ਲੈਣ।
ਉਨ੍ਹਾਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਸਮਰੱਥ ਮਹਿਲਾ ਹਨ। ਜਿਹੜੇ ਇਸ ਮਸਲੇ ਨੂੰ ਆਸਾਨੀ ਨਾਲ ਨਿਬੇੜ ਸਕਦੇ ਹਨ। ਜੇਕਰ ਮਹਿਲਾ ਕਮਿਸ਼ਨ ਦੇ ਦਫ਼ਤਰ ਦੇ ਅੰਦਰ ਸਮੱਸਿਆ ਦਾ ਹੱਲ ਹੋ ਜਾਵੇ ਤਾਂ ਬੜਾ ਚੰਗਾ ਹੋਵੇਗਾ।