ਦੇਖੋ ਅਜਿਹਾ ਕੀ ਕੀਤਾ ਬੱਬੂ ਮਾਨ ਨੇ ਕਿ ਖ਼ੁਸ਼ ਹੋ ਗਏ ਸਾਰੇ ਸਿੱਖ?
Published : Jun 10, 2018, 4:40 pm IST
Updated : Jun 10, 2018, 4:40 pm IST
SHARE ARTICLE
Babbu Mann comes front in support of Sikh Driver
Babbu Mann comes front in support of Sikh Driver

ਸ਼ਿਲਾਂਗ 'ਚ ਚਲ ਰਹੀ ਸਿੱਖ ਵਿਰੋਧੀ ਹਿੰਸਾ ਨੂੰ ਲੈਕੇ ਬੀਤੇ ਦਿਨੀਂ ਕਿੰਨੀਆਂ ਹੀ ਹਿੰਸਕ ਖਬਰਾਂ ਸਾਹਮਣੇ ਆਈਆਂ।

ਸ਼ਿਲਾਂਗ 'ਚ ਚਲ ਰਹੀ ਸਿੱਖ ਵਿਰੋਧੀ ਹਿੰਸਾ ਨੂੰ ਲੈਕੇ ਬੀਤੇ ਦਿਨੀਂ ਕਿੰਨੀਆਂ ਹੀ ਹਿੰਸਕ ਖਬਰਾਂ ਸਾਹਮਣੇ ਆਈਆਂ। ਤੇ ਇਸੇ ਹਿੰਸਾ ਦੇ ਚਲਦਿਆਂ ਸ਼ਿਲੌਂਗ 'ਚ ਇਕ ਮੰਦਭਾਗੀ ਘਟਨਾ ਵਾਪਰੀ ਜਿਸ ਵਿਚ ਇਕ ਸਿੱਖ ਡਰਾਈਵਰ ਦੇ ਟਰੱਕ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਇਸ ਦੁਖਦ ਘਟਨਾ ਤੋਂ ਬਾਅਦ ਭਾਵੁਕ ਹੋਏ ਇਸ ਸਿੱਖ ਡਰਾਈਵਰ ਨੇ ਆਪਣੀ ਵੀਡੀਓ ਸੋਸ਼ਲ ਮੀਡਿਆ ਤੇ ਅੱਪਲੋਡ ਕੀਤੀ। ਹਿੰਸਾ ਦਾ ਸ਼ਿਕਾਰ ਹੋਏ ਇਸ ਸਿੱਖ ਡਰਾਈਵਰ ਨੇ ਵੀਡੀਓ ਵਿਚ ਪੂਰੇ ਵਿਸ਼ਵ 'ਚ ਵੱਸਦੇ ਸਿੱਖ ਭਾਇਚਾਰੇ ਨੂੰ ਉਸਦੀ ਮਦਦ ਕਰਨ ਲਈ ਅਰਜ਼ੋਈ ਕਿੱਤੀ ਤੇ ਆਪਣਾ ਫੋਨ ਨ. ਵੀ ਸਾਂਝਾ ਕੀਤਾ।

Babbu Mann Babbu Mannਇਸ ਵੀਡੀਓ ਨੂੰ ਦੇਖਕੇ ਭਾਵੁਕ ਹੋਏ ਪੰਜਾਬ ਦੇ ਨਾਮੀ ਕਲਾਕਾਰ ਬੱਬੂ ਮਾਨ ਨੇ ਇਸ ਸਿੱਖ ਡਰਾਈਵਰ ਦੀ ਮਦਦ ਕਰਨ ਦਾ ਫੈਸਲਾ ਲਿਆ। ਬੱਬੂ ਮਾਨ ਨੇ ਨਾ ਸਿਰਫ਼ ਇਸ ਮੁੱਦੇ ਨੂੰ ਆਪਣੇ ਸੋਸ਼ਲ ਮੀਡਿਆ ਤੇ ਸਾਂਝਾ ਕਰਕੇ ਅਣਗਿਣਤ ਲੋਕਾਂ ਤੱਕ ਇਸ ਮਦਦ ਦੀ ਗੁਹਾਰ ਨੂੰ ਪਹੋੰਚਇਆ ਸਗੋਂ ਇਸ ਸਿੱਖ ਭਾਈ ਨੂੰ ਭਾਰਤ ਆਉਣ  ਦਾ ਸੱਦਾ ਦੇਕੇ ਉਸਦੀ ਪੂਰੀ ਬਣਦੀ ਮਦਦ ਕਰਨ ਦਾ ਵੀ ਭਰੋਸਾ ਦਵਾਇਆ ਹੈ। 

Babbu Mann Babbu Mannਆਪਣੇ ਫੇਸਬੂਕ ਪੇਜ ਉੱਤੇ ਸਿੱਖ ਡਰਾਈਵਰ ਦਾ ਵੀਡੀਓ ਸਾਂਝਾ ਕਰਦੇ ਹੋਏ ਬੱਬੂ ਮਾਨ ਨੇ ਸਿਖਾਂ ਦਾ ਦਰਦ ਬਿਆਨ ਕਰਦਿਆਂ ਆਪਣੇ ਹੀ ਗੀਤ ਦੀਆਂ ਕੁਝ ਤੁੱਕਾਂ ਸਾਂਝੀਆਂ ਕੀਤੀਆਂ। ਹਰ ਵਾਰ ਸਮਾਜਿਕ ਮੁੱਦਿਆਂ ਨੂੰ ਦਰਸ਼ਾਉਂਦੀ, ਆਪਣੀ ਕਲਮ ਰਾਹੀਂ ਸਿੱਖ ਡਰਾਈਵਰ ਦੇ ਦਰਦ ਨੂੰ ਬਿਆਨ ਕਰਦੇ ਹੋਏ ਮਾਨ ਸਾਹਿਬ ਲਿਖਦੇ ਹਨ: 

"ਛੋਟੀ ਜੀ ਗੱਲ ਉੱਤੇ ਹੋ ਜਾਂਦੇ ਦੰਗੇ, ਲੱਗਦੀਆਂ ਅੱਗਾਂ, 

ਕੋਈ ਬੰਦਾ ਸੇਫ਼ ਨਹੀਂ, ਹਾਏ ਰਾਹ ਜਾਂਦਿਆਂ ਲੱਥਣ ਪੱਗਾਂ"

ਵੱਡੇ ਭਾਈ, ਅਸੀਂ ਤੇਰੇ ਨਾਲ ਆਂ ਇਸ ਦੁੱਖ ਦੀ ਘੜੀ 'ਚ ..ਤੂੰ ਪੰਜਾਬ ਆਜਾ, ਜਿੰਨੇ ਜੋਗੇ ਮਾਲਕ ਨੇ ਬਣਾਇਆ ਅਸੀਂ ਤੇਰੀ ਓੰਨੀ ਕੁ  ਮਦਦ ਜ਼ਰੂਰ ਕਰਾਂਗੇ ....

ਬੇਈਮਾਨ 

ਖ਼ੈਰ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਬੱਬੂ ਮਾਨ ਨੇ ਕਿਸੇ ਦੀ ਮਦਦ ਲਈ ਇਸ ਤਰਾਂਹ ਆਪਣਾ ਹੱਥ ਅੱਗੇ ਕਿੱਤਾ ਹੋਵੇ।  ਉਹ ਅਕਸਰ ਹੀ ਅਜਿਹੇ ਮੁੱਦੇ ਚੱਕਦੇ ਹਨ ਤੇ ਆਮ ਲੋਕਾਂ ਲਈ ਪ੍ਰਸ਼ਾਸਨ ਤੱਕ ਨਾਲ ਭਿੜ ਜਾਂਦੇ ਹਨ। ਇਹੀ ਕਾਰਣ ਹੈ ਕਿ ਉਨ੍ਹਾਂ ਦੇ ਪ੍ਰਸ਼ੰਸਕ ਵੀ ਸਿਰਫ਼ ਇਕ ਕਲਾਕਾਰ ਵੱਜੋਂ ਨਹੀਂ ਸਗੋਂ ਬਤੌਰ ਸ਼ਕਸੀਅਤ ਬੱਬੂ ਮਾਨ ਦਾ ਸਤਿਕਾਰ ਕਰਦੇ ਹਨ ਤੇ ਉਨ੍ਹਾਂ ਨੂੰ ਦਿਲੋਂ ਪਿਆਰ ਕਰਦੇ ਹਨ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement