
ਜ਼ੀਰਕਪੁਰ ਵਿਚ SBP South City ਸੁਸਾਇਟੀ ਦੇ ਫਲੈਟ ਵਿਚ ਲਿਆ ਫਾਹਾ
ਜ਼ੀਰਕਪੁਰ: ਵੀਆਈਪੀ ਰੋਡ ’ਤੇ ਸਾਊਥ ਸਿਟੀ ਸੁਸਾਇਟੀ ਵਿਚ ਇਕੱਲੀ ਰਹਿੰਦੀ 24 ਸਾਲਾ ਲੜਕੀ ਨੇ ਅਪਣੇ ਫ਼ਲੈਟ ਵਿਚ ਫਾਹਾ ਲਗਾ ਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ। ਗ੍ਰੈਜੂਏਸ਼ਨ ਤੋਂ ਬਾਅਦ ਮਾਡਲਿੰਗ ਦੀ ਦੁਨੀਆਂ ਅਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਪੰਜਾਬੀ ਗੀਤਾਂ ਦੀਆਂ ਚਾਰ ਐਲਬਮ ਵਿਚ ਮੁੱਖ ਭੂਮਿਕਾ ਨਿਭਾ ਚੁੱਕੀ ਸੀ। ਮ੍ਰਿਤਕ ਦੀ ਪਛਾਣ ਹੁਸ਼ਿਆਰਪੁਰ ਦੀ ਰਹਿਣ ਵਾਲੀ ਸੂਚਿਤਾ ਕੌਰ ਉਰਫ਼ ਇਨਾਇਤ ਵਜੋਂ ਹੋਈ ਹੈ, ਉਹ ਕਿਰਾਏ ’ਤੇ ਫਲੈਟ ਵਿਚ ਰਹਿੰਦੀ ਸੀ।
ਇਹ ਵੀ ਪੜ੍ਹੋ: ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਿੰਸੀਪਲ ਸਕੱਤਰ ਰਹੇ ਗਗਨਦੀਪ ਬਰਾੜ ਵਿਰੁਧ ਵਿਜੀਲੈਂਸ ਜਾਂਚ ਸ਼ੁਰੂ
ਥਾਣਾ ਜ਼ੀਰਕਪੁਰ ਦੇ ਏ.ਐਸ.ਆਈ. ਰਾਜੇਸ਼ ਚੌਹਾਨ ਨੇ ਕਿਹਾ ਕਿ ਉਨ੍ਹਾਂ ਨੂੰ ਦੇਰ ਰਾਤ ਵੀਆਈਪੀ ਰੋਡ ’ਤੇ ਸਾਊਥ ਸਿਟੀ ਸੁਸਾਇਟੀ ਤੋਂ ਗੁਆਂਢੀਆਂ ਦਾ ਫ਼ੋਨ ਆਇਆ ਕਿ ਫ਼ਲੈਟ ਨੰਬਰ 261 ਵਿਚ ਰਹਿੰਦੀ ਲੜਕੀ ਦੀ ਲਾਸ਼ ਫ਼ਲੈਟ ਦੇ ਇਕ ਕਮਰੇ ਵਿਚ ਲਟਕ ਰਹੀ ਹੈ। ਉਨ੍ਹਾਂ ਵਲੋਂ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਗਈ।
ਇਹ ਵੀ ਪੜ੍ਹੋ: ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਨਹੀਂ ਛਿੜਕਿਆ ਜਾਵੇਗਾ ਪਰਫਿਊਮ
ਮ੍ਰਿਤਕਾ ਦੇ ਭਰਾ ਆਕਾਸ਼ ਵਾਸੀ ਹੁਸ਼ਿਆਰਪੁਰ ਨੇ ਪੁਲਿਸ ਨੂੰ ਬਿਆਨ ਦਿੰਦਿਆਂ ਕਿਹਾ ਕਿ ਉਸ ਦੀ ਭੈਣ ਸ਼ੁਹਿਤਾ ਕੌਰ (24) ਜੋ ਸਾਊਥ ਸਿਟੀ ਸੁਸਾਇਟੀ ਦੇ ਇਕ ਫ਼ਲੈਟ ਵਿਚ ਰਹਿੰਦੀ ਸੀ, ਪਿਛਲੇ ਕੁੱਝ ਸਮੇਂ ਤੋਂ ਦਿਮਾਗ਼ੀ ਤੌਰ ’ਤੇ ਪ੍ਰੇਸ਼ਾਨ ਰਹਿੰਦੀ ਸੀ। ਐਤਵਾਰ ਉਸ ਨੇ ਘਰ ’ਚ ਲੱਗੇ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਉਸ ਦੀ ਭੈਣ ਨੇ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆ ਅਜਿਹਾ ਕੰਮ ਕੀਤਾ ਹੈ, ਜਿਸ ਵਿਚ ਕਿਸੇ ਦਾ ਕੋਈ ਕਸੂਰ ਨਹੀਂ ਹੈ।
ਇਹ ਵੀ ਪੜ੍ਹੋ: ਕੈਨੇਡਾ ’ਚ ਦਿਲ ਦਾ ਦੌਰਾ ਪੈਣ ਕਾਰਨ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ
ਮ੍ਰਿਤਕ ਲੜਕੀ ਦੇ ਭਰਾ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ 174 ਸੀ.ਆਰ.ਪੀ.ਸੀ. ਤਹਿਤ ਕਾਰਵਾਈ ਕਰਦਿਆ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਡੇਰਾਬੱਸੀ ਭੇਜ ਦਿਤਾ। ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿਤੀ ਗਈ ਹੈ।