ਲੁਧਿਆਣਾ ਵਿਚ ਕੱਪੜਾ ਕਾਰੋਬਾਰੀ ਵਲੋਂ ਖੁਦਕੁਸ਼ੀ; ਪੈਸਿਆਂ ਦੇ ਲੈਣ-ਦੇਣ ਕਾਰਨ ਸੀ ਪਰੇਸ਼ਾਨ
Published : Sep 20, 2023, 9:21 pm IST
Updated : Sep 20, 2023, 9:22 pm IST
SHARE ARTICLE
File Photo
File Photo

ਪ੍ਰਵਾਰ ਨੇ ਫਾਇਨਾਂਸਰ ’ਤੇ ਲਗਾਏ ਇਲਜ਼ਾਮ

 

ਲੁਧਿਆਣਾ:  ਲੁਧਿਆਣਾ ਦੇ ਨੀਮਵਾਲਾ ਚੌਕ ਗਲੀ ਨੰਬਰ 5 ਵਿਚ ਇਕ ਵਿਅਕਤੀ ਨੇ ਅਪਣੇ ਘਰ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਗੌਰਵ ਬਜਾਜ ਵਜੋਂ ਹੋਈ ਹੈ, ਜਿਸ ਦੀ ਉਮਰ 30 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਗੌਰਵ ਬਜਾਜ ਦੀ ਲਾਸ਼ ਬਾਥਰੂਮ ਵਿਚ ਲਟਕਦੀ ਮਿਲੀ ਹੈ। ਗੌਰਵ ਦੀ ਹਾਲਤ ਨੂੰ ਦੇਖਦੇ ਹੋਏ ਪ੍ਰਵਾਰ ਵਾਲੇ ਉਸ ਨੂੰ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ।

ਇਹ ਵੀ ਪੜ੍ਹੋ: ਐੱਨ.ਆਈ.ਏ. ਨੇ ਗਰਮਖ਼ਿਆਲੀਆਂ ਵਿਰੁਧ ਤੇਜ਼ ਕੀਤੀ ਕਾਰਵਾਈ; ਪੰਜ ’ਤੇ ਇਨਾਮ ਦਾ ਐਲਾਨ 

ਪ੍ਰਵਾਰ ਨੇ ਦਸਿਆ ਕਿ ਉਹ 2 ਦਿਨਾਂ ਤੋਂ ਪ੍ਰੇਸ਼ਾਨ ਸੀ। ਇਸ ਲਈ ਉਹ ਉਸ ਨੂੰ ਇਕੱਲਾ ਨਹੀਂ ਛੱਡ ਰਹੇ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਸ ਨੇ ਫਾਇਨਾਂਸਰ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ ਹੈ। ਗੌਰਵ ਦੇ ਦੋ ਬੱਚੇ ਹਨ। ਗੌਰਵ ਦੇ ਭਰਾ ਮਿਕੀ ਨੇ ਦਸਿਆ ਕਿ ਉਸ ਦਾ ਰਾਹੁਲ ਅਰੋੜਾ ਨਾਂਅ ਦੇ ਫਾਇਨਾਂਸਰ ਨਾਲ ਪੈਸਿਆਂ ਦਾ ਲੈਣ-ਦੇਣ ਸੀ।

ਇਹ ਵੀ ਪੜ੍ਹੋ: ਜੇਕਰ ਅਸੀਂ ਅੱਜ ਸਮਰਥਨ ਨਹੀਂ ਕਰਦੇ ਤਾਂ ਕੀ ਇਹ ਛੇਤੀ ਆ ਜਾਵੇਗਾ? : ਸ਼ਾਹ

ਮਿੱਕੀ ਨੇ ਦਸਿਆ ਕਿ ਗੌਰਵ ਨੇ ਵਿਸ਼ਾਲ ਨਾਂਅ ਦੇ ਨੌਜਵਾਨ ਨੂੰ ਮਨੀ ਅਰੋੜਾ ਤੋਂ 25 ਤੋਂ 30 ਲੱਖ ਰੁਪਏ ਉਧਾਰ ਦਿਵਾਏ ਸੀ। ਗੌਰਵ ਨੇ ਵਿਸ਼ਾਲ ਲਈ ਅਪਣੇ ਘਰ ਦੀ ਰਜਿਸਟਰੀ ਮਨੀ ਕੋਲ ਗਿਰਵੀ ਰੱਖ ਦਿਤੀ। ਵਿਸ਼ਾਲ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿਤਾ, ਇਸ ਲਈ ਗੌਰਵ ਪਿਛਲੇ 2-3 ਮਹੀਨਿਆਂ ਤੋਂ ਪ੍ਰੇਸ਼ਾਨ ਸੀ।  

ਇਹ ਵੀ ਪੜ੍ਹੋ: ਔਰਤਾਂ ਲਈ ਰਾਖਵਾਂਕਰਨ ਬਿਲ ਲੋਕ ਸਭਾ ’ਚ ਦੋ ਤਿਹਾਈ ਬਹੁਮਤ ਨਾਲ ਪਾਸ  

ਫਿਲਹਾਲ ਪ੍ਰਵਾਰ ਥਾਣਾ ਡਵੀਜ਼ਨ ਨੰਬਰ 3 ਵਿਚ ਮੌਜੂਦ ਹੈ। ਪੁਲਿਸ ਮੁਤਾਬਕ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਇਸ ਮਾਮਲੇ ਵਿਚ ਸੁਸਾਈਡ ਨੋਟ ਦੀ ਭਾਲ ਕਰ ਰਹੀ ਹੈ। ਪੁਲਿਸ ਨੇ ਕਿਹਾ ਕਿ ਇਸ ਮਾਮਲੇ ਵਿਚ ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।  

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement