
ਕੰਗਣਾ ਵੀ ਪਾਈ ਝਾੜ
ਨਵੀਂ ਦਿੱਲੀ : ਅਰਪਨ ਕੌਰ-ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਵੱਲੋਂ ਦਿੱਲੀ ਵਿਚ ਅੰਦੋਲਨ ਜਾਰੀ ਹੈ। ਇਸ ਬਾਰੇ ਸਪੋਕਸਮੈਨ ਦੀ ਪੱਤਰਕਾਰ ਅਰਪਨ ਕੌਰ ਨੇ ਜਪੁਜੀ ਖਹਿਰਾ ਨਾਲ ਗੱਲਬਾਤ ਕੀਤੀ।ਜਪੁਜੀ ਖਹਿਰਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਮੈਂ ਪਹਿਲਾਂ ਵੀ ਦਿੱਲੀ ਆ ਚੁੱਕੀ ਹਾਂ, ਘਰ ਵਿਚ ਚੈਨ ਨਹੀਂ ਆਉਂਦਾ।
Japji Khaira And Arpan kaur
ਉਹਨਾਂ ਨੇ ਕਿਹਾ ਅੱਜ ਲੋਕਾਂ ਵਿਚ ਵੱਖਰਾ ਜ਼ੋਸ ਵੇਖਣ ਨੂੰ ਮਿਲਿਆ ਲੋਕਾਂ ਦੀ ਏਕਤਾ ਵੇਖ ਕੇ ਮੇਰੇ ਅੰਦਰ ਵੀ ਜ਼ੋਸ ਭਰ ਰਿਹਾ ਹੈ। ਖਹਿਰਾ ਨੇ ਕਿਹਾ ਕਿ ਸਾਰੇ ਕਲਾਕਾਰ ਬਹੁਤ ਵਧੀਆਂ ਕੰਮ ਕਰ ਰਹੇ ਹਨ ਕਿਉਂਕਿ ਉਹਨਾਂ ਨਾਲ ਸ਼ੋਸਲ ਮੀਡੀਆ ਤੇ ਬਹੁਤ ਲੋਕ ਜੁੜੇ ਨੇ ਜਦੋਂ ਵੀ ਉਹ ਕੁੱਝ ਕਰਦੇ ਹਨ ਲੋਕ ਉਸਨੂੰ ਫੋਲੋ ਕਰਦੇ ਹਨ।
Japji Khaira
ਉਹਨਾਂ ਕਿਹਾ ਕਿ ਕਲਾਕਾਰ ਬਾਅਦ ਵਿਚ ਹਾਂ ਪਹਿਲਾਂ ਇਨਸਾਨ ਹਾਂ ਤੇ ਅਨਸਾਨੀਅਤ ਹੋਣ ਤੇ ਫਰਜ਼ ਬਣਦਾ ਹੈ ਕਿ ਆਪਣੇ ਅੰਨਦਾਤਾ ਨੂੰ ਬਚਾਈਏ। ਜਪੁਜੀ ਨੇ ਕਿਹਾ ਕਿ ਉਹ ਕਿਸਾਨ ਦੀ ਧੀ ਹਾਂ ਮੇਰੇ ਕੁੱਝ ਫਰਜ਼ ਬਣਦੇ ਹਨ ਅਤੇ ਇਸ ਕਰਕੇ ਹੀ ਅੱਜ ਮੈਂ ਇਥੇ ਹਾਂ।
Japji Khaira And Arpan kaur
ਉਹਨਾਂ ਕਿਹਾ ਜਿੰਨਾ ਲੰਬਾ ਵੀ ਇਹ ਸੰਘਰਸ਼ ਰਹੇਗਾ ਮੈਂ ਉਦੋਂ ਤੱਕ ਕਿਸਾਨਾਂ ਨਾਲ ਖੜੀ ਹਾਂ, ਉਹਨਾਂ ਨੇ ਧੀਆਂ ਨੂੰ ਅਪੀਲ ਕੀਤੀ ਵੱਧ ਚੜ ਕੇ ਕਿਸਾਨ ਵੀਰਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨ। ਖਹਿਰਾ ਨੇ ਕੰਗਣਾ ਨੂੰ ਵੀ ਝਾੜ ਪਾਈ ਉਹਨਾਂ ਕਿਹਾ ਕਿ ਕੰਗਣਾ ਬਾਰੇ ਬੋਲਣਾ ਹੀ ਨਹੀਂ ਚਾਹੀਦਾ ਇਸਨੂੰ ਇੰਨੀ ਅਹਿਮੀਅਤ ਦੇਣੀ ਹੀ ਨਹੀਂ ਚਾਹੀਦੀ। ਉਹਨਾਂ ਕਿਹਾ ਕਿ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਇਸ ਔਰਤ ਨੂੰ ਅਕਲ ਬਖ਼ਸਣ।
Japji Khaira