Sunanda Sharma News : ਸੁਨੰਦਾ ਸ਼ਰਮਾ ਦੇ ਹੱਕ 'ਚ ਨਿੱਤਰੇ ਇਹ ਪੰਜਾਬੀ ਕਲਾਕਾਰ, ਗਾਇਕਾ ਨੂੰ ਦਿੱਤਾ ਥਾਪੜਾ
Published : Mar 11, 2025, 9:31 am IST
Updated : Mar 11, 2025, 12:56 pm IST
SHARE ARTICLE
Sunanda Sharma News in punjabi
Sunanda Sharma News in punjabi

Sunanda Sharma News : 'ਅਕਸਰ ਕੰਪਨੀਆਂ ਏਦਾਂ ਕਰਦੀਆਂ ਆਈਆਂ'-ਬੱਬੂ ਮਾਨ

Sunanda Sharma case : ਮਸ਼ਹੂਰ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਇਨ੍ਹੀਂ ਦਿਨੀਂ ਬੇਹੱਦ ਮੁਸ਼ਕਲ ਦੌਰ 'ਚੋਂ ਗੁਜ਼ਰ ਰਹੀ ਹੈ। ਗਾਇਕਾ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਕਰਕੇ ਆਪਣਾ ਦਰਦ ਜ਼ਾਹਰ ਕੀਤਾ ਹੈ ਅਤੇ ਦੱਸਿਆ ਹੈ ਕਿ ਉਸ ਨਾਲ ਕੀ ਹੋਇਆ ਹੈ।

ਦਰਅਸਲ, ਗਾਇਕਾ ਨੇ ਨਿਰਮਾਤਾ ਅਤੇ ਇੱਕ ਮਿਊਜ਼ਿਕ ਕੰਪਨੀ ਦੇ ਮਾਲਕ 'ਤੇ ਧੋਖਾਧੜੀ ਅਤੇ ਸ਼ੋਸ਼ਣ ਦਾ ਇਲਜ਼ਾਮ ਲਗਾਇਆ ਸੀ, ਜਿਸ ਤੋਂ ਬਾਅਦ ਪੰਜਾਬ ਇੰਡਸਟਰੀ ਦੇ ਕਈ ਕਲਾਕਾਰ ਉਨ੍ਹਾਂ ਦੇ ਸਮਰਥਨ 'ਚ ਸਾਹਮਣੇ ਆਏ ਹਨ। ਸੁਨੰਦਾ ਸ਼ਰਮਾ ਦਾ ਸਮਰਥਨ ਕਰਦੇ ਹੋਏ ਹਿਮਾਂਸ਼ੀ ਖੁਰਾਣਾ ਨੇ ਵੀ ਆਪਣੇ ਨਾਲ ਵਾਪਰੀ ਅਜਿਹੀ ਘਟਨਾ ਦਾ ਜ਼ਿਕਰ ਕੀਤਾ।

ਪੰਜਾਬੀ ਗਾਇਕ ਕਾਕਾ ਨੇ ਪੋਸਟ ਵਿੱਚ ਸੁਨੰਦਾ ਦਾ ਸਮਰਥਨ ਕਰਦਿਆਂ ਲਿਖਿਆ, ਮੈਂ ਸੋਚਿਆ ਬੱਸ ਮੈਨੂੰ ਹੀ ਲੁੱਟਿਆ ਜਾ ਰਿਹੈ, ਹੁਣ ਪਤਾ ਲੱਗਾ ਕਿ ਇਥੇ ਕਿੰਨੇ ਲੋਕਾਂ ਦੀ ਰੋਟੀ ਖੋਹੀ ਜਾ ਰਹੀ ਹੈ ਅਤੇ ਫਿਰ ਇਹ ਕਹਿੰਦੇ ਹਨ ਕਿ ਅਸੀਂ ਰੋਟੀ ਪਾਈ ਹੈ। ਅਜੇ ਇਸ ਕੇਸ ਵਿੱਚ ਹੋਰ ਵੀ ਪਰਤਾਂ ਖੁੱਲ੍ਹਣਗੀਆਂ।

 

 

PunjabI singer Kaka PostPunjabI singer Kaka Post

 

ਇਸ ਦੇ ਨਾਲ ਹੀ ਅਦਾਕਾਰਾ ਸੋਨਮ ਬਾਜਵਾ ਨੇ ਅੱਗੇ ਆਉਂਦਿਆਂ ਕਿਹਾ ਕਿ ਸੱਚ ਦੀ ਹੀ ਜਿੱਤ ਹੁੰਦੀ ਹੈ।

 

Sonam Bajwa PostSonam Bajwa Post

 

ਸੁਨੰਦਾ ਸ਼ਰਮਾ ਦੇ ਹੱਕ ਵਿਚ ਅੱਗੇ ਆਈ ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੇ ਕਿਹਾ ਕਿ ਮੇਰੇ ਨਾਲ ਵੀ 2017 'ਚ ਇਹੀ ਕੁਝ ਹੋਇਆ ਸੀ।  ਮੈਂ ਰੋਂਦੀ ਰਹੀ ਤੇ ਕੰਮ ਦੀ ਭੀਖ ਮੰਗਦੀ ਰਹੀ। ਮੈਂ ਬਿਨ੍ਹਾਂ ਪੈਸਿਆਂ ਤੋਂ 7 ਮਹੀਨੇ ਤੱਕ ਕੰਮ ਕੀਤਾ। ਮੈਂ ਚੁੱਪ ਚਾਪ ਆਪਣੀ ਲੜਾਈ ਲੜੀ। ਇਹ ਸਾਡੇ ਨਾਲ MIND GAME ਖੇਡਦੇ ਹਨ। ਪੰਜਾਬ ਵਿਚ ਹਰ ਦੂਜੇ ਕਲਾਕਾਰ ਦੀ ਇਹੀ ਕਹਾਣੀ ਹੈ।  

 

Himanshi Khurana PostHimanshi Khurana Post

ਪੰਜਾਬੀ ਗਾਇਕ ਬੱਬੂ ਮਾਨ ਨੇ ਸਮਰਥਨ ਵਿਚ ਆਉਂਦਿਆਂ ਕਿਹਾ ਕਿ ਬੀਬੀ ਸੁਨੰਦਾ ਸ਼ਰਮਾ ਦੀ ਸਟੋਰੀ ਵੇਖੀ। ਅਕਸਰ ਕੰਪਨੀਆਂ ਅਜਿਹਾ ਹੀ ਕਰਦੀਆਂ ਹਨ। ਇਸ ਔਖੇ ਸਮੇਂ ਵਿਚ ਅਸੀਂ ਤੇਰੇ ਨਾਲ ਹਾਂ। ਘਬਰਾਉਣਾ ਨਹੀਂ, ਦਬਣਾ ਨਹੀਂ ਹੈ। 


Babbu Mann PostBabbu Mann Post

ਸੁਨੰਦਾ ਸ਼ਰਮਾ ਦੇ ਹੱਕ ’ਚ ਆਏ ਅਮਰ ਨੂਰੀ ਨੇ ਪੋਸਟ ਸਾਂਝੀ ਕਰ ਕੇ ਲਿਖਿਆ ਕਿ ਸੁਨੰਦਾ ਬੇਟਾ ਅਸੀਂ ਸਾਰੇ ਤੇਰੇ ਨਾਲ ਹਾਂ। ਤੂੰ ਬਿਲਕੁਲ ਵੀ ਨਹੀਂ ਘਬਰਾਉਣਾ। ਜਦੋਂ ਮਰਜ਼ੀ ਆਵਾਜ਼ ਦੇ ਦਈ ਅਸੀਂ ਤੇਰੇ ਨਾਲ ਖੜ੍ਹੇ ਹਾਂ। ਰੱਬ ਹਮੇਸ਼ਾ ਤੈਨੂੰ ਚੜ੍ਹਦੀ ਕਲਾ ਵਿਚ ਰੱਖਣ। ਇਸ ਦੇ ਨਾਲ ਹੀ ਉਨ੍ਹਾਂ ਦੇ ਪੁੱਤਰ ਸਾਰੰਗ ਸਿਕੰਦਰ ਨੇ ਪੋਸਟ ਸਾਂਝੀ ਕਰਦਿਆਂ  ਲਿਖਿਆ ਕਿ ਸਿਕੰਦਰ ਪਰਿਵਾਰ ਤੁਹਾਡੇ ਨਾਲ ਹੈ।

..

 

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement