
Deep Sidhu ਨੇ ਫਿਰ ਉਠਾਇਆ 267 ਸਰੂਪਾਂ ਦਾ ਮੁੱਦਾ
ਮੁੰਬਈ: ਪਾਲੀਵੁੱਡ ਅਦਾਕਾਰ ਦੀਪ ਸਿੱਧੂ ਨੇ ਇਕ ਵਾਰ ਫਿਰ ਤੋਂ ਗਾਇਬ ਹੋਏ 267 ਸਰੂਪਾਂ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਹਨਾਂ ਕਿਹਾ ਕਿ ਜੇ ਉਹ ਬੋਲਦੇ ਹਨ ਤਾਂ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਆਖੀ ਜਾਂਦੀ ਹੈ ਪਰ ਉਹਨਾਂ ਤੋਂ ਸਵਾਲ ਪੁੱਛਣ ਦਾ ਹੱਕ ਕੋਈ ਵੀ ਨਹੀਂ ਖੋਹ ਸਕਦਾ ਕਿਉਂ ਕਿ ਇਹ ਹੱਕ ਸਾਨੂੰ ਸਾਡੇ ਗੁਰੂ ਸਾਹਿਬਾਨਾਂ ਨੇ ਦਿੱਤੇ ਹਨ।
Lakha Sidhana
ਉਹਨਾਂ ਅੱਗੇ ਆਖਿਆ ਕਿ ਉਹਨਾਂ ਨੂੰ ਚੁੱਪ ਨਹੀਂ ਕਰਵਾਇਆ ਜਾ ਸਕਦਾ ਕਿਉਂ ਕਿ ਉਹਨਾਂ ਨੂੰ ਬੋਲਣ ਦਾ ਹੱਕ ਹੈ। ਮੌਜੂਦਾ ਸਮੇਂ ਵਿਚ ਜੋ ਪੰਥ ਦੇ ਆਗੂ ਹਨ ਉਹਨਾਂ ਨੂੰ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ। ਪੰਜਾਬ ਵਿਚ ਅੱਜ ਜੋ ਹਾਲਾਤ ਬਣੇ ਹੋਏ ਹਨ ਇਸ ਦੇ ਲਈ ਸਾਰਿਆਂ ਨੂੰ ਇਕਜੁੱਟ ਹੋ ਕੇ ਹੱਲ ਕੱਢਣਾ ਪਵੇਗਾ ਤਾਂ ਹੀ ਪੰਜਾਬ ਅਤੇ ਗੁਰੂਆਂ ਦੀ ਬਾਣੀ ਨੂੰ ਬਚਾਇਆ ਜਾ ਸਕਦਾ ਹੈ।
Deep Sidhu
ਦਸ ਦਈਏ ਕਿ ਐੱਸਜੀਪੀਸੀ ਰਿਕਾਰਡ ਵਿੱਚੋਂ ਗਾਇਬ ਹੋਏ 267 ਸਰੂਪਾਂ ਦਾ ਮਾਮਲਾ ਲਗਤਾਰ ਭੱਖਦਾ ਨਜ਼ਰ ਆ ਰਿਹਾ ਹੈ। ਅਦਾਕਾਰ ਦੀਪ ਸਿੱਧੂ ਵੱਲੋਂ 267 ਸਰੂਪਾਂ ਦੇ ਮਾਮਲੇ 'ਚ ਕੀਤੇ ਗਏ ਖੁਲਾਸਿਆਂ ਤੋਂ ਬਾਅਦ ਜਿੱਥੇ ਦੀਪ ਸਿੱਧੂ ਤੇ ਮਾਮਲੇ ਦਰਜ ਕਰਨ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਉੱਧਰ ਹੁਣ ਦੀਪ ਸਿੱਧੂ ਦੇ ਹੱਕ ਵਿਚ ਲੱਖਾ ਸਿਧਾਣਾ ਨੇ ਲਾਈਵ ਵੀ ਹੋ ਕੇ ਕਈ ਵੱਡੇ ਖੁਲਾਸੇ ਕਰ ਦਿੱਤੇ ਹਨ।
SGPC
ਲੱਖਾਂ ਸਿਧਾਣਾ ਨੇ ਸਿੱਖ ਇਤਿਹਾਸ ਤੇ ਗੁਰਬਾਣੀ ਨਾਲ ਹੋ ਰਹੀ ਛੇੜ ਛਾੜ ਨੂੰ ਲੈ ਕੇ ਪੰਜਾਬੀ ਨੌਜਵਾਨਾਂ ਨੂੰ ਹਲੂਣਿਆ ਹੈ। ਲੱਖਾ ਸਿਧਾਣਾ ਨੇ ਕਿਹਾ ਕਿ “267 ਸਰੂਪ ਗਾਇਬ ਹੋ ਜਾਣੇ ਕੋਈ ਮਾੜੀ-ਮੋਟੀ ਗੱਲ ਨਹੀਂ ਹੈ। ਇਸ ਦੇ ਲਈ ਇਕ ਟੀਮ ਤਿਆਰ ਕੀਤੀ ਗਈ ਸੀ ਕਿ ਉਹ ਇਸ ਦੀ ਜਾਂਚ ਕਰੇਗੀ ਪਰ ਹੁਣ ਉਹ ਵੀ ਪਿੱਛੇ ਹਟ ਗਈ ਹੈ।
Gobind singh Longowal
ਹੁਣ ਇਕ ਹੋਰ ਜੱਜ ਨੇ ਇਸ ਦਾ ਜ਼ਿੰਮਾ ਲਿਆ ਹੈ ਤੇ ਹੋ ਸਕਦਾ ਹੈ ਕਿ ਉਹ ਅਪਣੀ ਜਾਂਚ ਵਿਚ ਲੰਬਾ ਸਮਾਂ ਲੈਣ ਤੇ ਉਦੋਂ ਤਕ ਨਵੇਂ ਸਰੂਪ ਛਪਵਾ ਲਏ ਜਾਣ ਤੇ ਦਰਬਾਰ ਸਾਹਿਬ ਵਿਚ ਰੱਖ ਦਿੱਤੇ ਜਾਣ।” ਅਜਿਹੀਆਂ ਘਟਨਾਵਾਂ ਪਿੱਛੇ ਕਿਸੇ ਬਾਹਰਲੇ ਦਾ ਹੱਥ ਤਾਂ ਨਹੀਂ ਹੁੰਦਾ, ਜੋ ਜਾਣਕਾਰ ਹੁੰਦਾ ਹੈ ਉਸ ਵੱਲੋਂ ਹੀ ਗਦਾਰੀ ਕੀਤੀ ਜਾਂਦੀ ਹੈ। ਜਦੋਂ ਕੌਮ ਵਿਚ ਕਈ ਵਿਅਕਤੀ ਗਦਾਰ ਹੋ ਜਾਂਦੇ ਹਨ ਤਾਂ ਗਦਾਰਾਂ ਦੀ ਬਦੌਲਤ ਹੀ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ।
Giani Harpreet Singh
“ਜਦੋਂ ਦਰਬਾਰ ਸਾਹਿਬ ਵਿਚ ਸਰੂਪ ਵਾਪਸ ਲਿਆਂਦੇ ਜਾਣਗੇ ਤਾਂ ਇਸ ਵਿਚ ਗੁਰਬਾਣੀ ਨੂੰ ਤੋੜ-ਮਰੋੜ ਕੇ ਲਿਖਿਆ ਜਾਵੇਗਾ।” ਉੱਥੇ ਹੀ ਉਹਨਾਂ ਨੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਬੇਨਤੀ ਕੀਤੀ ਹੈ ਉਹ ਇਕੱਠੇ ਹੋ ਕੇ ਹੱਲਾ ਬੋਲਣ, ਕਿਉਂ ਕਿ ਉਹਨਾਂ ਦੇ ਪੰਜਾਬ ਨੂੰ ਲੁੱਟ ਕੇ ਖਾਧਾ ਜਾ ਰਿਹਾ ਹੈ।
Darbar Sahib
ਇਤਿਹਾਸਿਕ ਗ੍ਰੰਥਾਂ ਵਿਚ ਮਿਲਾਵਟ ਕੀਤੀ ਜਾ ਰਹੀ ਹੈ, ਪਾਣੀ ਵੇਚਿਆ ਜਾ ਰਿਹਾ ਤੇ ਹੋਰ ਕਈ ਤਰ੍ਹਾਂ ਦੀਆਂ ਲੁੱਟਾਂ ਕੀਤੀਆਂ ਜਾ ਰਹੀਆਂ ਹਨ ਪਰ ਅੱਜ ਦਾ ਨੌਜਵਾਨ ਵਰਗ ਤੇ ਹੋਰ ਕਈ ਬੁੱਧੀਜੀਵੀ ਚੁੱਪ ਬੈਠੇ ਹਨ। ਉਹਨਾਂ ਨੂੰ ਇਕੱਠੇ ਹੋ ਕੇ ਅੱਗੇ ਆਉਣਾ ਚਾਹੀਦਾ ਹੈ ਤੇ ਇਸ ਦੇ ਖਿਲਾਫ਼ ਆਵਾਜ਼ ਚੁੱਕਣੀ ਚਾਹੀਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।