Vicky Kaushal ਦੀ ਫ਼ਿਲਮ ‘ਸਰਦਾਰ ਊਧਮ’ ਦੇ ਫੈਨਸ ਦਾ ਇੰਤਜ਼ਾਰ ਖ਼ਤਮ, ਸਿੱਧਾ OTT ’ਤੇ ਹੋਵੇਗੀ ਰਿਲੀਜ਼
Published : Sep 24, 2021, 1:53 pm IST
Updated : Sep 24, 2021, 1:53 pm IST
SHARE ARTICLE
Vicky Kaushal's 'Sardar Udham' to release on OTT
Vicky Kaushal's 'Sardar Udham' to release on OTT

ਫ਼ਿਲਮ “ਸਰਦਾਰ ਊਧਮ” ਇਨਕਲਾਬੀ ਸਰਦਾਰ ਊਧਮ ਸਿੰਘ ਦੇ ਜੀਵਨ ’ਤੇ ਅਧਾਰਿਤ ਹੈ।

 

ਮੁੰਬਈ: ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ (Vicky Kaushal) ਦੀ ਫ਼ਿਲਮ “ਸਰਦਾਰ ਊਧਮ” (Sardar Udham) ਦੀ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਇੰਤਜ਼ਾਰ ਹੁਣ ਖ਼ਤਮ ਹੋਣ ਜਾ ਰਿਹਾ ਹੈ ਕਿਉਂਕਿ ਵਿੱਕੀ ਕੌਸ਼ਲ ਨੇ ਖੁਦ ਆਪਣੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਹੈ ਕਿ ਫ਼ਿਲਮ ਅਗਲੇ ਮਹੀਨੇ ਅਕਤੂਬਰ ਵਿਚ ਰਿਲੀਜ਼ (October Release) ਹੋਣ ਜਾ ਰਹੀ ਹੈ। ਵਿੱਕੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਫ਼ਿਲਮ ਦਾ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ ਕਿ ਫ਼ਿਲਮ OTT ਪਲੇਟਫਾਰਮ ’ਤੇ ਰਿਲੀਜ਼ ਹੋਵੇਗੀ।

ਹੋਰ ਪੜ੍ਹੋ: ਕੈਨੇਡਾ ਜਾਣ ਦੇ ਚਾਹਵਾਨਾਂ ਲਈ ਖੁਸ਼ਖਬਰੀ! ਸ਼ੁਰੂ ਹੋਇਆ Short Term ਕੋਰਸ, ਜਾਣੋ ਕਿਵੇਂ ਕਰੀਏ ਅਪਲਾਈ

PHOTOPHOTO

ਵਿੱਕੀ ਕੌਸ਼ਲ ਨੇ ਫ਼ਿਲਮ ਦਾ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ ਕਿ, “ ਮੇਰਾ ਦਿਲ ਪਿਆਰ ਨਾਲ ਭਰਿਆ ਹੈ ਕਿਉਂਕਿ ਅਸੀਂ ਇਕ ਕ੍ਰਾਂਤੀਕਾਰੀ ਦੀ ਕਹਾਣੀ ਤੁਹਾਡੇ ਲਈ ਲੈ ਕੇ ਆ ਰਹੇ ਹਾਂ।” ਇਸ ਦੇ ਨਾਲ ਹੀ ਵਿੱਕੀ ਕੌਸ਼ਲ ਨੇ ਆਪਣੀ ਪੋਸਟ ਵਿਚ ਦੱਸਿਆ ਕਿ ਫ਼ਿਲਮ ਅਗਲੇ ਮਹੀਨੇ ਅਕਤੂਬਰ ਵਿਚ OTT ਪਲੇਟਫਾਰਮ ਐਮਾਜ਼ਾਨ ਪ੍ਰਾਈਮ ਵੀਡੀਓ (Amazon Prime Video) ’ਤੇ ਰਿਲੀਜ਼ ਹੋਵੇਗੀ।

ਹੋਰ ਪੜ੍ਹੋ: ਬਲਬੀਰ ਰਾਜੇਵਾਲ ਦੀ US ਵੱਸਦੇ ਪੰਜਾਬੀਆਂ ਨੂੰ ਅਪੀਲ, ‘ਕਿਸਾਨੀ ਝੰਡੇ ਲੈ ਕੇ ਕਰੋ PM Modi ਦਾ ਵਿਰੋਧ’

PHOTOPHOTO

ਹੋਰ ਪੜ੍ਹੋ: ਪਤੀ ਨੇ WhatsApp 'ਤੇ ਚੈਟ ਕਰਨ ਤੋਂ ਰੋਕਿਆ, ਗੁੱਸੇ ’ਚ ਪਤਨੀ ਨੇ ਤੋੜੇ ਪਤੀ ਦੇ ਦੰਦ, FIR ਦਰਜ

ਦੱਸ ਦੇਈਏ ਕਿ ਫ਼ਿਲਮ “ਸਰਦਾਰ ਊਧਮ” ਇਨਕਲਾਬੀ (Revolutionary) ਸਰਦਾਰ ਊਧਮ ਸਿੰਘ ਦੇ ਜੀਵਨ ’ਤੇ ਅਧਾਰਿਤ ਹੈ। ਸਰਦਾਰ ਊਧਮ ਸਿੰਘ ਨੇ 1919 ਵਿਚ ਜਲਿ੍ਆਂਵਾਲੇ ਬਾਗ ਦੇ ਸਾਕੇ ’ਚ ਮਾਰੇ ਗਏ ਲੋਕਾਂ ਦੀ ਮੌਤ ਦਾ ਬਦਲਾ ਲੈਣ ਲਈ ਜਨਰਲ ਡਾਇਰ ਨੂੰ ਲੰਡਨ ਵਿਚ ਗੋਲੀ ਮਾਰ ਦਿੱਤੀ ਸੀ। ਸੁਜੀਤ ਸਰਕਾਰ (Shoojit Sircar) ਦੁਆਰਾ ਨਿਰਦੇਸ਼ਤ ਇਸ ਫ਼ਿਲਮ ਵਿਚ ਵਿੱਕੀ ਕੌਸ਼ਲ ਮੁੱਖ ਭੂਮਿਕਾ ਨਿਭਾ ਰਹੇ ਹਨ। ਇਸ ਫ਼ਿਲਮ ਵਿਚ ਬਨੀਤਾ ਸੰਧੂ ਅਤੇ ਅਮੋਲ ਪਰਾਸ਼ਰ ਵੀ ਨਜ਼ਰ ਆਉਣਗੇ।

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement