ਪੰਜਾਬੀ ਸਿਨੇਮਾ ਨੂੰ ਕੁੱਝ ਵੱਖਰਾ ਦੇ ਕੇ ਜਾਵੇਗੀ ਫ਼ਿਲਮ ‘ਮਿੱਟੀ ਦਾ ਬਾਵਾ’!
Published : Oct 12, 2019, 10:33 am IST
Updated : Apr 9, 2020, 10:23 pm IST
SHARE ARTICLE
Mitti Da Bawa
Mitti Da Bawa

ਕੁਲਜੀਤ ਸਿੰਘ ਮਲਹੋਤਰਾ ਮੁੰਬਈ ਦੇ ਜੰਮਪਲ ਹਨ ਤੇ ਪਿਛਲੇ ਕਈ ਸਾਲਾਂ ਤੋਂ ਫਿਲਮ ਖੇਤਰ ਵਿਚ ਸਰਗਰਮ ਹਨ।

ਜਲੰਧਰ: ‘ਨਾਨਕ ਨਾਮ ਜਹਾਜ ਹੈ’, ‘ਮਨ ਜੀਤੇ ਜਗ ਜੀਤ’, ‘ਮਿੱਤਰ ਪਿਆਰੇ ਨੂੰ’, ‘ਦੁੱਖ ਭੰਜਨ ਤੇਰਾ ਨਾਮ’ ਆਦਿ ਉਸ ਦੌਰ ਦੀਆਂ ਸਿਰਮੌਰ ਧਾਰਮਿਕ ਫਿਲਮਾਂ ਹਨ, ਜਿਨ੍ਹਾਂ ਨੇ ਧਾਰਮਿਕ ਭਾਵਨਾਵਾਂ ਵਾਲੇ ਨਿਰੋਲ ਪਰਿਵਾਰਕ ਸਿਨੇਮਾ ਦਾ ਮੁੱਢ ਬੰਨ੍ਹਿਆ। ਇਹ ਫਿਲਮਾਂ ਅੱਜ ਵੀ ਦਰਸ਼ਕਾਂ ਦੇ ਚੇਤਿਆਂ ਵਿਚ ਵਸੀਆਂ ਹੋਈਆਂ ਹਨ। ਅਜਿਹੀ ਹੀ ਇੱਕ ਹੋਰ ਧਾਰਮਿਕ ਫਿਲਮ ‘ਮਿੱਟੀ ਦਾ ਬਾਵਾ’ ਇਨ੍ਹੀਂ ਦਿਨੀਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਣਾਈ ਗਈ ਹੈ, ਜੋ 18 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ।

ਕੁਲਜੀਤ ਸਿੰਘ ਮਲਹੋਤਰਾ ਮੁੰਬਈ ਦੇ ਜੰਮਪਲ ਹਨ ਤੇ ਪਿਛਲੇ ਕਈ ਸਾਲਾਂ ਤੋਂ ਫਿਲਮ ਖੇਤਰ ਵਿਚ ਸਰਗਰਮ ਹਨ। ਉਸ ਦੇ ਪਿਤਾ ਸ਼ ਹਰਬੰਸ ਸਿੰਘ ਮਲਹੋਤਰਾ ਉਰਫ ਹਰੀ ਅਰਜਨ ਨਾਮੀਂ ਸੰਗੀਤਕਾਰ ਰਹੇ ਹਨ, ਜਿਨ੍ਹਾਂ ਨੇ ਆਪਣੇ ਜ਼ਮਾਨੇ ਦੀਆਂ ਅਨੇਕਾਂ ਹਿੰਦੀ ਫਿਲਮਾਂ ਵਿਚ ਸੰਗੀਤ ਦਿੱਤਾ। ਆਪਣੇ ਪਿਤਾ ਦੇ ਨਕਸ਼ੇ ਕਦਮਾਂ ‘ਤੇ ਚਲਦਿਆਂ ਕੁਲਜੀਤ ਵੀ ਫਿਲਮ ਖੇਤਰ ਵੱਲ ਆ ਗਿਆ। ਕਰੀਬ ਸੋਲਾਂ ਸਾਲ ਦੇ ਵਕਫੇ ਬਾਅਦ ਕੇ. ਐਸ਼ ਮਲਹੋਤਰਾ ਹੁਣ ‘ਮਿੱਟੀ ਦਾ ਬਾਵਾ’ ਫਿਲਮ ਲੈ ਕੇ ਆਏ ਹਨ।

ਉਨ੍ਹਾਂ ਕਿਹਾ ਕਿ ਇਹ ਫਿਲਮ ਧਾਰਮਿਕ ਪੰਜਾਬੀ ਸਿਨੇਮਾ ਦੇ ਦਰਸ਼ਕਾਂ ਲਈ ਇੱਕ ਚੰਗਾ ਉਪਦੇਸ਼ ਦੇਵੇਗੀ ਕਿ ਅੱਜ ਦਾ ਮਨੁੱਖ ਹਰ ਵੇਲੇ ਪੈਸੇ ਪਿੱਛੇ ਭੱਜ ਰਿਹਾ ਹੈ। ਪੈਸੇ ਲਈ ਉਹ ਝੂਠ ਬੋਲਦਾ ਹੈ, ਠੱਗੀਆਂ ਮਾਰਦਾ ਹੈ। ਪੈਸੇ ਦੇ ਹੰਕਾਰ ‘ਚ ਉਹ ਕਿਸੇ ਤੋਂ ਵੀ ਨਹੀਂ ਡਰਦਾ, ਰੱਬ ਤੋਂ ਵੀ ਨਹੀਂ। ਜੇ ਡਰਦਾ ਹੈ ਤਾਂ ਸਿਰਫ ਮੌਤ ਤੋਂ…! ਸੋ ਇਹ ਫਿਲਮ ਅੱਜ ਦੇ ਮਨੁੱਖ ਨੂੰ ਮੌਤ ਦੇ ਸੱਚ ਤੋਂ ਜਾਣੂ ਕਰਵਾਉਂਦੀ ਹੈ।

ਫਿਲਮ ਵਿਚ ਮੁੱਖ ਭੂਮਿਕਾ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜੇ ਮੈਂ ਮੁੱਖ ਕਿਰਦਾਰ ਦੀ ਗੱਲ ਕਰਾਂ ਤਾਂ ਉਹ ਬਾਬਾ ਨਾਨਕ ਦੇਵ ਜੀ ਹੀ ਹਨ, ਜਿਨ੍ਹਾਂ ਦੀ ਰੂਹਾਨੀ ਸ਼ਖਸੀਅਤ ਦੁਆਲੇ ਇਹ ਸਾਰੀ ਕਹਾਣੀ ਘੁੰਮਦੀ ਹੈ। ਅਦਾਕਾਰ ਤਰਸੇਮ ਪੌਲ ਨੇ ਇਸ ਫਿਲਮ ਵਿਚ ਇੱਕ ਲਾਲਚੀ ਬੰਦੇ ਦਾ ਕਿਰਦਾਰ ਨਿਭਾਇਆ ਹੈ ਤੇ ਸ਼ਵਿੰਦਰ ਮਾਹਲ ਇੱਕ ਫਕੀਰ ਦੇ ਕਿਰਦਾਰ ਵਿਚ ਹੈ।

ਇਸ ਤੋਂ ਇਲਾਵਾ ਤੇਜੀ ਸੰਧੂ, ਰਜ਼ਾ ਮੁਰਾਦ, ਨਛੱਤਰ ਗਿੱਲ, ਅਨੂੰ ਪ੍ਰਿਆ, ਮਨਪ੍ਰੀਤ ਕੌਰ, ਬੀ. ਐਨ. ਸ਼ਰਮਾ, ਹਰਜੀਤ ਵਾਲੀਆ, ਅੰਮ੍ਰਿਤਪਾਲ ਸਿੰਘ ਬਿੱਲਾ, ਜਰਨੈਲ ਸਿੰਘ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫਿਲਮ ਦੀ ਕਹਾਣੀ ਸੁਰਿੰਦਰਜੀਤ ਸਿੰਘ ਪਾਲ ਨੇ ਲਿਖੀ ਹੈ। ਸਕਰੀਨ ਪਲੇਅ ਅਤੇ ਡਾਇਲਾਗ ਕੇ. ਐਸ਼ ਮਲਹੋਤਰਾ ਤੇ ਹਰਦੇਵ ਸਿੰਘ ਨੇ ਲਿਖੇ ਹਨ।

ਫਿਲਮ ਦਾ ਸੰਗੀਤ ਹਰੀ ਅਰਜਨ ਅਤੇ ਗੁਰਮੀਤ ਸਿੰਘ ਨੇ ਦਿੱਤਾ ਹੈ। ਫਿਲਮ ਵਿਚ ਤਿੰਨ ਸ਼ਬਦ ਗੁਰਬਾਣੀ ‘ਚੋਂ ਲਏ ਗਏ ਹਨ, ਜਿਨ੍ਹਾਂ ਨੂੰ ਆਵਾਜ਼ ਮੁਹੰਮਦ ਅਜ਼ੀਜ ਤੇ ਅਰਵਿੰਦਰ ਸਿੰਘ ਨੇ ਦਿੱਤੀ ਹੈ। ਇੱਕ ਸੂਫੀਆਨਾ ਕਲਾਮ ਵੀ ਹੈ, ਜੋ ਨਛੱਤਰ ਗਿੱਲ ਤੇ ਮੰਨਤ ਨੂਰ ਦੀਆਂ ਆਵਾਜ਼ਾਂ ਵਿਚ ਹੈ।

Entertainment ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement