ਕਵਿਤਾ ਕੌਸ਼ਿਕ ਅਪਣੀਆਂ ਖੂਬਸੂਰਤ ਤਸਵੀਰਾਂ ਨਾਲ ਆਈ ਸੁਰਖੀਆਂ ‘ਚ
Published : Nov 12, 2018, 2:09 pm IST
Updated : Nov 12, 2018, 2:11 pm IST
SHARE ARTICLE
Kavita Kaushik
Kavita Kaushik

ਪਾਲੀਵੁੱਡ ਆਏ ਦਿਨ ਦੇਸ਼ ਭਰ ਵਿਚ ਅਪਣਾ ਕੱਦ ਉਪਰ ਨੂੰ ਚੁੱਕਦਾ....

ਚੰਡੀਗੜ੍ਹ (ਭਾਸ਼ਾ): ਪਾਲੀਵੁੱਡ ਆਏ ਦਿਨ ਦੇਸ਼ ਭਰ ਵਿਚ ਅਪਣਾ ਕੱਦ ਉਪਰ ਨੂੰ ਚੁੱਕਦਾ ਜਾ ਰਿਹਾ ਹੈ। ਦੱਸ ਦਈਏ ਕਿ 'ਵੇਖ ਬਰਾਤਾਂ ਚੱਲੀਆਂ' 'ਚ ਮਸ਼ਹੂਰ ਪਾਲੀਵੁੱਡ ਅਦਾਕਾਰ ਬੀਨੂੰ ਢਿੱਲੋਂ ਦੀ ਅਦਾਕਾਰਾ ਕਵਿਤਾ ਕੌਸ਼ਿਕ ਇੰਨ੍ਹਾਂ ਦਿਨੀ ਸੋਸ਼ਲ ਮੀਡੀਆ 'ਤੇ ਖੂਬ ਸੁਰਖੀਆਂ ਵਿਚ ਛਾਹੀ ਹੋਈ ਹੈ। ਹਾਲ ਹੀ 'ਚ ਕਵਿਤਾ ਕੌਸ਼ਿਕ ਨੇ ਅਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿੰਨ੍ਹਾਂ ਵਿਚ ਕੌਸ਼ਿਕ ਇਕ ਵੱਖਰੇ ਅੰਦਾਜ ਵਿਚ ਦਿਖਾਈ ਦੇ ਰਹੀ ਹੈ। ਜਿਸ ਕਰਕੇ ਕੌਸ਼ਿਕ ਇਨ੍ਹਾਂ ਤਸਵੀਰਾਂ ਦੇ ਨਾਲ ਕਾਫੀ ਸੁਰਖੀਆਂ ਵਿਚ ਛਾਈ ਹੋਈ ਹੈ।

 

 
 
 
 
 
 
 
 
 
 
 
 
 

Dark is so beautiful, I love u sun tan pls don’t leave me❤️

A post shared by Kavita (@ikavitakaushik) on

 

ਇਨ੍ਹਾਂ ਤਸਵੀਰਾਂ 'ਚ ਕਵਿਤਾ ਕੌਸ਼ਿਕ ਕਾਫੀ ਕਾਫੀ ਗਲੈਮਰ ਲੁੱਕ 'ਚ ਨਜ਼ਰ ਆ ਰਹੀ ਹੈ। ਇਹਨਾਂ ਤਸਵੀਰਾਂ ਵਿਚ ਇਕ ਅਲੱਗ ਕਿਸਮ ਦਾ ਅੰਦਾਜ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਫੋਟੋ ਸ਼ੂਟ ਵਿਚ ਕਵਿਤਾ ਕੌਸ਼ਿਕ ਨੇ ਲਾਲ ਰੰਗ ਦੀ ਬਿਕਨੀ ਪਾਈ ਹੋਈ ਹੈ। ਜਿਸ ਵਿਚ ਉਹ ਬੇਹੱਦ ਬੋਲਡ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਹ ਅੰਦਾਜ਼ ਬਾਕੀ ਸਾਰੇ ਹੁਣ ਤੱਕ ਦੇ ਅੰਦਾਜਾ ਤੋਂ ਵੱਖਰਾ ਹੈ। ਇਸ ਤੋਂ ਇਲਾਵਾ ਇਕ ਤਸਵੀਰ 'ਚ ਉਸ ਨੇ ਚਿੱਟੇ ਰੰਗ ਦੀ ਬਿਕਨੀ ਪਾਈ ਹੋਈ ਹੈ। ਇਹ ਵੀ ਬਹੁਤ ਹੀ ਖਾਸ ਹੈ। ਇਸ ਵਿਚ ਵੀ ਬੇਹੱਦ ਖੂਬਸੂਰਤ ਲੱਗ ਰਹੀ ਹੈ। ਕੌਸ਼ਿਕ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਫੈਲ਼ ਰਹੀਆਂ ਹਨ।

 

 

ਦੱਸਣਯੋਗ ਹੈ ਕਿ ਕਵਿਤਾ ਕੌਸ਼ਿਕ ਬੀਨੂੰ ਢਿੱਲੋਂ ਦੀ ਫਿਲਮ 'ਵੇਖ ਬਰਾਤਾਂ ਚੱਲੀਆਂ' 'ਚ ਕੰਮ ਕਰ ਚੁੱਕੀ ਹੈ। ਇਸ ਫਿਲਮ 'ਚ ਕਵਿਤਾ ਕੌਸ਼ਿਕ ਨੇ ਬੀਨੂੰ ਢਿੱਲੋਂ ਨਾਲ ਮੁੱਖ ਭੂਮਿਕਾ ਨਿਭਾਈ ਸੀ। ਫਿਲਮ 'ਚ ਦੋਵਾਂ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲੀ ਸੀ। ਇਸ ਤੋਂ ਇਲਾਵਾ ਕਵਿਤਾ ਕੌਸ਼ਿਕ ਟੀ. ਵੀ. ਸ਼ੋਅ 'ਐੱਫ.ਆਈ.ਆਰ' 'ਚ ਚੰਦਰਮੁਖੀ ਚੌਟਾਲਾ ਦਾ ਕਿਰਦਾਰ ਨਿਭਾਅ ਕੇ ਪ੍ਰਸ਼ੰਸਾ ਖੱਟੀ ਸੀ।

 

 

ਪਾਲੀਵੁੱਡ ਇੰਡਸਟਰੀ ਦੇ ਮਾਨਾਂ ਦੇ ਮਾਨ ਗੁਰਦਾਸ ਮਾਨ ਨਾਲ ਵੀ ਕਵਿਤਾ ਕੌਸ਼ਿਕ ਫਿਲਮ 'ਨਨਕਾਣਾ' 'ਚ ਕੰਮ ਕਰ ਚੁੱਕੀ ਹੈ। 'ਨਨਕਾਣਾ' ਫਿਲਮ 'ਚ ਗੁਰਦਾਸ ਮਾਨ, ਕਵਿਤਾ ਕੌਸ਼ਿਕ ਤੇ ਟੀ.ਵੀ. ਸੀਰੀਅਲ ਦੇ ਅਭਿਨੇਤਾ ਅਨਸ ਰਾਸ਼ਿਦ ਦੇ ਨਾਲ ਮੁਖ ਭੂਮਿਕਾ ਨਿਭਾਈ ਸੀ। ਕੌਸ਼ਿਕ ਨੇ ਪਾਲੀਵੁੱਡ ਦੇ ਵਿਚ ਅਪਣਾ ਨਾਂਅ ਬਣਾਉਣ ਲਈ ਬਹੁਤ ਜਿਆਦਾ ਮਿਹਨਤ ਕੀਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement