
ਫਿਲਮਾਂ ਦੀ ਦੁਨੀਆ ਹੀ ਵੱਖਰੀ ਹੈ
ਫਿਲਮਾਂ ਦੀ ਦੁਨੀਆ ਹੀ ਵੱਖਰੀ ਹੈ ਅਤੇ ਪਾਲੀਵੁੱਡ, ਬਾਲੀਵੁੱਡ, ਹਾਲੀਵੁੱਡ ਅਤੇ ਸਾਊਥ ਇੰਡਸਟਰੀ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ। ਐਕਟਿਵ ਰਹਿਣ ਦੇ ਨਾਲ-ਨਾਲ ਇਹ ਸਿਤਾਰੇ ਆਪਣੇ ਫੈਨਜ਼ ਨੂੰ ਆਪਣੇ ਆੳੇੁਣ ਵਾਲੇ ਪ੍ਰੋਜੈਕਟਸ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਹਨ। ਜਾਣਕਾਰੀ ਮੁਤਾਬਕ ਸਾਊਥ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਕਾਜਲ ਅਗਰਵਾਲ ਜਲਦੀ ਹੀ ਪੰਜਾਬੀ ਪਰਦੇ 'ਤੇ ਦਿਖਣ ਵਾਲੀ ਹੈ। ਜੀ ਹਾਂ ਕਾਜਲ ਅਗਲਵਾਲ ਪੰਜਾਬੀ ਫਿਲਮ ਇੰਡਸਟਰੀ ‘ਚ ਡੈਬਿਊ ਮਤਲਬ ਕਿ ਐਂਟਰੀ ਕਰਨ ਜਾ ਰਹੀ ਹੈ। ਇਕ ਇੰਟਰਵਿਊ ਦੌਰਾਨ ਕਾਜਲ ਅਗਰਵਾਲ ਨੇ ਜਾਣਕਾਰੀ ਦਿਤੀ ਸੀ ਉਹਨਾਂ ਨੇ ਇਕ ਪੰਜਾਬੀ ਫਿਲਮ ਸਾਈਨ ਕੀਤੀ ਹੈ, ਜਿਸ ਦਾ ਨਾਂਅ ‘ਕਾਲਾ ਸ਼ਾਹ ਕਾਲਾ’ ਹੈ।
kajal aggarwal
ਇਸ ਫਿਲਮ ਦੀ ਸ਼ੂਟਿੰਗ ਜਲਦ ਸ਼ੁਰੂ ਹੋਣ ਵਾਲੀ ਹੈ। ਫਿਲਮ ਦੀ ਕਹਾਣੀ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਹੁਣ ਤੱਕ ਅਸੀਂ ਪਾਲੀਵੁੱਡ 'ਚ ਨੀਰੂ ਬਾਜਵਾ, ਵਾਮਿਕਾ ਗਾਬੀ, ਇਸ਼ਾ ਰਿਖੀ, ਕਨਿਕਾ ਮਾਨ ਤੇ ਸੋਨੀਆ ਮਾਨ ਵਰਗੀਆਂ ਪੰਜਾਬੀ ਅਦਾਕਾਰਾਂ ਨੂੰ ਸਾਊਥ ਇੰਡਸਟਰੀ ‘ਚ ਡੈਬਿਊ ਕਰਦੇ ਦੇਖਿਆ ਹੈ ਪਰ ਇਹ ਪਹਿਲੀ ਵਾਰ ਹੋਵੇਗਾ ਜਦੋਂ ਕੋਈ ਸਾਊਥ ਦੀ ਅਦਾਕਾਰਾ ਪੰਜਾਬੀ ਫਿਲਮ ਇੰਡਸਟਰੀ ‘ਚ ਦੇਖਣ ਨੂੰ ਮਿਲੇਗੀ। ਕਾਜਲ ਪੰਜਾਬੀ ਇੰਡਸਟਰੀ ‘ਚ ਪੰਜਾਬੀ ਫਿਲਮਫੇਅਰ 2018 ਦੇ ਬੈਸਟ ਅਦਾਕਾਰ ਐਵਾਰਡ ਨਾਲ ਸਨਮਾਨਿਤ ਕੀਤੇ ਗਏ ਬੀਨੂੰ ਢਿੱਲੋਂ ਦੇ ਆਪੋਜ਼ਿਟ ਨਜ਼ਰ ਆਵੇਗੀ।
kajal aggarwal
ਕਾਜਲ ਪੰਜਾਬੀ ਘਰਾਣੇ ਨਾਲ ਸਬੰਧ ਰੱਖਦੀ ਹੈ, ਜਿਸ ਦੇ ਚਲਦਿਆਂ ਉਸ ਨੂੰ ਪੰਜਾਬੀ ਬੋਲਣ ‘ਚ ਜ਼ਿਆਦਾ ਮੁਸ਼ਕਿਲ ਨਹੀਂ ਹੋਵੇਗੀ। ਦੱਸ ਦੇਈਏ ਕਿ ਕਾਜਲ ਅਗਰਵਾਲ ‘ਸਿੰਘਮ’ ਵਰਗੀ ਸੁਪਰਹਿੱਟ ਬਾਲੀਵੁੱਡ ਫਿਲਮ ‘ਚ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ‘ਸਪੈਸ਼ਲ 26’ ਤੇ ‘ਦੋ ਲਫਜ਼ੋਂ ਕੀ ਕਹਾਣੀ’ ਵਰਗੀਆਂ ਫਿਲਮਾਂ ‘ਚ ਵੀ ਨਜ਼ਰ ਆ ਚੁੱਕੀ ਹੈ।
kajal aggarwa
ਬੀਨੂੰ ਢਿੱਲੋਂ ਇਸ ਸਮੇਂ ਪੰਜਾਬੀ ਸਿਨੇਮਾ ਦਾ ਇੱਕ ਪੂਰੀ ਤਰ੍ਹਾਂ ਨਾਲ ਤਰਾਸ਼ਿਆ ਹੋਇਆ ਹੀਰਾ ਬਣ ਚੁੱਕਿਆ ਹੈ ਅਤੇ ਇਹ ਵੀ ਉਹਨਾਂ ਦੀ ਕਲਾ ਦਾ ਹੀ ਕਮਾਲ ਹੈ ਕਿ ਬੀਨੂੰ ਤੋਂ ਬਿਨ੍ਹਾਂ ਪੰਜਾਬੀ ਫਿਲਮ ਇੰਡਸਟਰੀ ਆਪਣੇ ਆਪ ਵਿੱਚ ਮੁਕੰਮਲ ਦਿਖਾਈ ਨਹੀਂ ਦਿੰਦੀ। ਕੈਰੀ ਆਨ ਜੱਟਾ, ਮੁੰਡੇ ਯੂ.ਕੇ. ਦੇ, ਸਿੰਘ ਵਰਸਿਜ ਕੌਰ ਵਰਗੀਆਂ ਅਨੇਕਾਂ ਫਿਲਮਾਂ ਦੀ ਬਦੌਲਤ ਆਪਣਾ ਸਿੱਕਾ ਜਮ੍ਹਾ ਚੁੱਕੇ ਬੀਨੂੰ ਹੁਣ ‘ਕਾਲਾ ਸ਼ਾਹ ਕਾਲਾ’ ਫਿਲਮ ‘ਚ ਜਲਦੀ ਨਜ਼ਰ ਆਉਣਗੇ।