ਕਾਮੇਡੀ ਕਿੰਗ ਕਪਿਲ ਸ਼ਰਮਾ ਤੇ ਗਿੰਨੀ ਦੇ ਵਿਆਹ ਦੀ ਪਹਿਲੀ Anniversary!
Published : Dec 12, 2019, 11:40 am IST
Updated : Dec 12, 2019, 2:02 pm IST
SHARE ARTICLE
Kapil sharma wife ginni celebrate first anniversary with their lil angel
Kapil sharma wife ginni celebrate first anniversary with their lil angel

ਕਪਿਲ ਸ਼ਰਮਾ ਅਤੇ ਗਿੰਨੀ ਨੇ 13 ਸਾਲ ਤੱਕ ਡੇਟ ਕਰਨ ਤੋਂ ਬਾਅਦ ਵਿਆਹ ਕੀਤਾ ਸੀ।

ਮੁੰਬਈ: ਅੱਜ ਕਾਮੇਡੀਅਨ ਕਿੰਗ ਕਪਿਲ ਸ਼ਰਮਾ ਤੇ ਗਿੰਨੀ ਦੀ Anniversary ਹੈ। ਇਹ ਦਿਨ ਉਹਨਾਂ ਦੀ ਜ਼ਿੰਦਗੀ ਦਾ ਬਹੁਤ ਅਹਿਮ ਦਿਨ ਹੈ। ਅੱਜ ਦਿਨ ਇਹ ਜੋੜੀ ਵਿਆਹ ਦੇ ਬੰਧਨ ਵਿਚ ਬੱਝੀ ਸੀ। ਹਾਲ ਹੀ ਵਿਚ ਉਹਨਾਂ ਦੇ ਘਰ ਧੀ ਨੇ ਜਨਮ ਲਿਆ ਹੈ। ਕਪਿਲ ਸ਼ਰਮਾ ਨੇ ਇਹ ਖੁਸ਼ਖਬਰੀ ਸੋਸ਼ਲ ਮੀਡੀਆ ’ਤੇ ਆਪਣੇ ਫੈਨਜ਼ ਨਾਲ ਸ਼ੇਅਰ ਕੀਤੀ। ਕਪਿਲ ਸ਼ਰਮਾ ਅਤੇ ਗਿੰਨੀ ਨੇ 13 ਸਾਲ ਤੱਕ ਡੇਟ ਕਰਨ ਤੋਂ ਬਾਅਦ ਵਿਆਹ ਕੀਤਾ ਸੀ।

Kapil sharma and ginni chatrath welcome baby girlKapil sharma and ginni chatrath ਕਪਿਲ ਨੇ ਇਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਸੀ ਕਿ ਜਦੋਂ ਉਨ੍ਹਾਂ ਦੀ ਮਾਂ ਪਹਿਲੀ ਵਾਰ ਵਿਆਹ ਦਾ ਪ੍ਰਸਤਾਵ ਲੈ ਕੇ ਗਿੰਨੀ ਦੇ ਪਿਤਾ ਕੋਲ ਗਈ ਤਾਂ ਉਨ੍ਹਾਂ ਨੇ ਰਿਜੈਕਟ ਕਰ ਦਿੱਤਾ ਸੀ। ਕਪਿਲ ਸ਼ਰਮਾ ਤੇ ਗਿੰਨੀ ਦੀ ਪਹਿਲੀ ਮੁਲਾਕਾਤ ਕਾਲਜ ਸਮੇਂ ਹੋਈ ਸੀ। ਕਪਿਲ ਕਾਲਜ ਵਿਚ ਥੀਏਟਰ ਗਰੁੱਪ ਦੇ ਡਾਇਰੈਕਟਰ ਸਨ। ਇਸ ਦੌਰਾਨ ਗਿੰਨੀ ਔਡੀਸ਼ਨ ਦੇਣ ਲਈ ਆਈ ਸੀ। ਪਹਿਲੀ ਮੁਲਾਕਾਤ ਵਿਚ ਉਹ ਗਿੰਨੀ ਤੋਂ ਕਾਫੀ ਇੰਪ੍ਰੈੱਸ ਹੋ ਗਏ ਸਨ।

Kapil Sharma and Ginni Chatrath Kapil Sharma and Ginni Chatrathਗਿੰਨੀ ਨੇ ਇਕ ਇੰਟਰਵਿਊ ਵਿਚ ਦੱਸਿਆ ਕਿ ਉਹ ਕਪਿਲ ਨੂੰ ਪਹਿਲੀ ਮੁਲਾਕਾਤ ਵਿਚ ਹੀ ਪਸੰਦ ਕਰਨ ਲੱਗੀ ਸੀ। ਕਪਿਲ ਸ਼ਰਮਾ ਤੇ ਗਿੰਨੀ ਦਾ ਬਰੇਕਅੱਪ ਵੀ ਹੋ ਗਿਆ ਸੀ। ਜਦੋਂ ਦੋਵੇਂ ਪ੍ਰੈਕਟਿਵਸ ਕਰਦੇ ਸਨ ਤਾਂ ਗਿੰਨੀ ਕਪਿਲ ਲਈ ਲੰਚ ਬਾਕਸ ਲਿਆਉਂਦਾ ਸੀ ਤੇ ਉਹਨਾਂ ਨੂੰ ਪਤਾ ਚੱਲ ਗਿਆ ਸੀ ਕਿ ਗਿੰਨੀ ਉਹਨਾਂ ਨੂੰ ਪਸੰਦ ਕਰਦੀ ਹੈ। ਦੋਵਾਂ ਵਿਚਕਾਰ ਹੌਲੀ ਹੌਲੀ ਨਜ਼ਦੀਕੀਆਂ ਵਧਦੀਆਂ ਗਈਆਂ।

Kapil Sharma and Ginni Chatrath Kapil Sharma and Ginni Chatrathਕਪਿਲ ਦੇ ਮੁਤਾਬਕ ਮੈਂ ਮੁੰਬਈ ਵਿਚ ਕਈ ਆਡੀਸ਼ਨ ਦਿੱਤੇ ਅਤੇ ਰਿਜੈਕਟ ਕਰ ਦਿੱਤਾ ਗਿਆ। ਇਸ ਤੋਂ ਬਾਅਦ ਮੈਂ ਗਿੰਨੀ ਨੂੰ ਫੋਨ ਕਰ ਕਿਹਾ ਕਿ ਮੈਨੂੰ ਕਦੇ ਕਾਲ ਨਾ ਕਰੀ। ਬਰੇਕਅੱਪ ਦਾ ਕਾਰਨ ਦੱਸਦੇ ਹੋਏ ਕਪਿਲ ਨੇ ਕਿਹਾ ਕਿ ਦਰਅਸਲ ਉਹ ਮੇਰੇ ਤੋਂ ਫਾਇਨੈਂਸ਼ਇਲੀ ਜ਼ਿਆਦਾ ਮਜ਼ਬੂਤ ਸਨ। ਇਸ ਤੋਂ ਇਲਾਵਾ ਸਾਡੀ ਕਾਸਟ ਵੀ ਵੱਖ-ਵੱਖ ਸੀ।

 

 

ਅਜਿਹੇ ਵਿਚ ਮੈਨੂੰ ਲੱਗਾ ਕਿ ਇਸ ਰਿਲੇਸ਼ਨਸ਼ਿਪ ਦਾ ਕੋਈ ਫਿਊਚਰ ਨਹੀਂ ਹੈ। ਹਾਲਾਂਕਿ,  ਔਡੀਸ਼ਨ ਵਿਚ ਸਲੈਕਟ ਹੋਣ ਤੋਂ ਬਾਅਦ ਗਿੰਨੀ ਨੇ ਮੈਨੂੰ ਫੋਨ ਕਰਕੇ ਵਧਾਈ ਦਿੱਤੀ ਸੀ। ਕਪਿਲ ਸ਼ਰਮਾ ਨੇ ਦੱਸਿਆ ਕਿ ਜਦੋਂ ਉਹ ਵਿਵਾਦਾਂ ਕਾਰਨ ਬ੍ਰੇਕ ’ਤੇ ਸਨ ਤਾਂ ਉਨ੍ਹਾਂ ਨੇ ਗਿੰਨੀ ਨਾਲ ਵਿਆਹ ਕਰਵਾਉਣ ਦਾ ਫੈਸਲਾ ਲਿਆ। ਦੋਵਾਂ ਨੇ ਬੀਤੇ ਸਾਲ ਜਲੰਧਰ ’ਚ ਅੱਜ ਦੇ ਹੀ ਦਿਨ ਵਿਆਹ ਕਰਵਾ ਲਿਆ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement