
ਕੋਹਲੀ ਦੀ ਬੈਟਿੰਗ ਦੇਖ ਹਰ ਕੋਈ ਰਹਿ ਗਿਆ ਹੈਰਾਨ
ਮੁੰਬਈ- ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਵੈਸਟਇੰਡੀਜ਼ ਦੇ ਖਿਲਾਫ਼ ਤੀਸਰੇ ਟੀ-20 ਮੈਚ ਵਿੱਚ ਚੌਥੇ ਨੰਬਰ ਉੱਤੇ ਬੱਲੇਬਾਜੀ ਕਰਦੇ ਹੋਏ 29 ਗੇਂਦਾਂ ਉੱਤੇ 70 ਰਣ ਬਣਾ ਦਿੱਤੇ| ਵਿਰਾਟ ਦੀ ਇਸ ਵਿਸਫੋਟਕ ਪਾਰੀ ਵਿੱਚ 7 ਛੱਕੇ ਅਤੇ 4 ਚੌਕੇ ਸ਼ਾਮਿਲ ਰਹੇ| ਇਸ ਦੌਰਾਨ ਉਨ੍ਹਾਂ ਦਾ ਸਟਰਾਇਕ ਰੇਟ 241.38 ਦਾ ਰਿਹਾ|
Virat Kohli
ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਕਪਤਾਨ ਵਿਰਾਟ ਕੋਹਲੀ ਦੀ ਅਜਿਹੀ ਧਮਾਕੇਦਾਰ ਬੱਲੇਬਾਜੀ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ| ਇਸ ਮੈਚ ਵਿੱਚ ਵਿਰਾਟ ਦੀ ਇਸ ਪਾਰੀ ਨੇ ਮੈਚ ਦਾ ਰੁਖ਼ ਹੀ ਬਦਲ ਦਿੱਤਾ| ਚੌਥੇ ਨੰਬਰ ਉੱਤੇ ਉਤਰੇ ਵਿਰਾਟ ਕੋਹਲੀ ਨੇ ਵੈਸਟਇੰਡੀਜ਼ ਦੇ ਹਰ ਗੇਂਦਬਾਜ ਨੂੰ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ਦੇ ਪਰਖੱਚੇ ਉਡਾ ਦਿੱਤੇ| ਵਿਰਾਟ ਦੀ ਇਸ ਪਾਰੀ ਨੇ ਟੀਮ ਇੰਡੀਆ ਦਾ ਸਕੋਰ 240 ਰਨਾਂ ਤੱਕ ਪਹੁੰਚਾਇਆ|
Virat Kohli
ਭਾਰਤ ਦੇ 241 ਰਣਾਂ ਦੇ ਜਵਾਬ ਵਿੱਚ ਵੈਸਟਇੰਡੀਜ਼ ਦੀ ਟੀਮ ਰਣ ਹੀ ਬਣਾ ਪਾਈ ਅਤੇ ਵਿਰਾਟ ਕੋਹਲੀ ਨੇ ਸ਼ਾਨਦਾਰ ਜਿੱਤ ਦੇ ਨਾਲ ਅਨੁਸ਼ਕਾ ਸ਼ਰਮਾ ਨੂੰ ਵਿਆਹ ਦੀ ਸਾਲਗਿਰਾਹ ਦਾ ਗਿਫਟ ਦੇ ਦਿੱਤਾ| ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਪਤਨੀ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ 11 ਦਿਸੰਬਰ ਨੂੰ ਆਪਣੇ ਵਿਆਹ ਦੀ ਦੂਜੀ ਸਾਲਗਿਰਾਹ ਮਨਾਈ| ਇਸ ਖਾਸ ਮੌਕੇ ਉੱਤੇ ਟੀਮ ਇੰਡੀਆ ਦੀ ਵੈਸਟਇੰਡੀਜ਼ ਉੱਤੇ ਸੀਰੀਜ਼ ਜਿੱਤ ਨਾਲ ਵਿਰਾਟ ਅਤੇ ਅਨੁਸ਼ਕਾ ਦੀ ਵਿਆਹ ਦੀ ਸਾਲਗਿਰਾਹ ਦਾ ਜਸ਼ਨ ਦੁੱਗਣਾ ਹੋ ਗਿਆ|
Virat and Anushka
ਵਿਰਾਟ ਕੋਹਲੀ ਦੀ ਅਗਵਾਈ ਵਾਲੀ ਅੰਡਰ-19 ਟੀਮ ਨੇ 2008 ਵਿਚ ਵਿਸ਼ਵ ਕੱਪ ਜਿੱਤਿਆ ਸੀ। ਕੋਹਲੀ ਦੇ ਨਾਂਅ ਵਨਡੇ ਵਿਚ ਭਾਰਤੀ ਟੀਮ ਦੇ ਕਪਤਾਨ ਦੇ ਰੂਪ ਵਿਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਦਾ ਰਿਕਾਰਡ ਹੈ। ਉਹਨਾਂ ਦੇ ਨਾਂਅ 16 ਸੈਂਕੜੇ ਦਰਜ ਹਨ। ਵਿਰਾਟ ਕੋਹਲੀ ਇਕ ਦਹਾਕੇ ਵਿਚ 20 ਹਜ਼ਾਰ ਅੰਤਰਰਾਸ਼ਟਰੀ ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਹਨ। 31 ਸਾਲਾ ਵਿਰਾਟ ਨੇ ਇਹ ਪ੍ਰਾਪਤੀ ਵੈਸਟ ਇੰਡੀਜ਼ ਵਿਚ ਹਾਸਲ ਕੀਤੀ ਸੀ। ਭਾਰਤੀ ਕਪਤਾਨ ਸਭ ਤੋਂ ਤੇਜ਼ 10 ਹਜ਼ਾਰ ਵਨਡੇ ਦੌੜਾਂ ਪੂਰੀਆਂ ਕਰਨ ਵਾਲੇ ਬੱਲੇਬਾਜ਼ ਵੀ ਹਨ।
Virat and Anushka
ਵਿਰਾਟ ਕੋਹਲੀ ਇਕ ਕੈਲੇਂਡਰ ਸਾਲ ਵਿਚ 1000 ਵਨਡੇ ਰਨ ਬਣਾਉਣ ਵਾਲੇ ਸਭ ਤੋਂ ਤੇਜ਼ ਖਿਡਾਰੀ ਹਨ। ਕੋਹਲੀ ਇਕ ਸਾਲ ਵਿਚ ਸਾਰੇ ਆਈਸੀਸੀ ਸਾਲਾਨਾ ਨਿੱਜੀ ਪੁਰਸਕਾਰ ਜਿੱਤਣ ਵਾਲੇ ਇਕਲੌਤੇ ਕ੍ਰਿਕਟਰ ਹਨ। ਕੋਹਲੀ ਦੇ ਨਾਂਅ ਟੀ-20 ਵਿਚ ਸਭ ਤੋਂ ਜ਼ਿਆਦਾ ਰਿਕਾਰਡ ਬਣਾਉਣ ਦਾ ਰਿਕਾਰਡ ਹੈ। ਉਹਨਾਂ ਨੇ 2017 ਵਿਚ 1016 ਰਨ ਬਣਾਏ ਹਨ। ਕੋਹਲੀ ਕਈ ਵਨਡੇ ਮੈਚਾਂ ਵਿਚ ਲਗਾਤਾਰ ਤਿੰਨ ਸੈਂਕੜੇ ਲਗਾਉਣ ਵਾਲੇ ਪਹਿਲੇ ਕਪਤਾਨ ਹਨ।'