
ਅੰਮ੍ਰਿਤ ਮਾਨ ਅਤੇ ਨੀਰੂ ਬਾਜਵਾ ਪੰਜਾਬੀ ਫ਼ਿਲਮ ਲੌਂਗ ਲਾਚੀ ਦੇ ਇਕ ਗੀਤ ਮੁੱਛ ਵਿਚ ਵੀ ਅਦਾਕਾਰੀ ਕੀਤੀ।
ਪੰਜਾਬੀ ਫਿਲਮਾਂ ਦੀ ਐਸ਼ਵਰਿਆ ਰਾਏ ਕਹੀ ਜਾਣ ਵਾਲੀ ਨੀਰੂ ਬਾਜਵਾ ਤੇ ਗਾਇਕੀ ਦੇ ਖੇਤਰ 'ਚ ਨਾਮਣਾ ਖੱਟਣ ਵਾਲੇ ਗਾਇਕ ਅੰਮ੍ਰਿਤ ਮਾਨ ਬਹੁਤ ਜਲਦ ਪੰਜਾਬੀ ਸਿਨੇਮਾ ਘਰਾਂ 'ਚ ਦਸਤਕ ਦੇਣ ਜਾ ਰਹੇ ਹਨ ਆਪਣੀ ਫ਼ਿਲਮ 'ਆਟੇ ਦੀ ਚਿੜੀ' ਨਾਲ। ਜਿਸ ਦੀ ਕੁਝ ਹੀ ਦਿਨ ਪਹਿਲਾਂ ਉਨ੍ਹਾਂ ਨੇ ਰਲੀਜ਼ ਦੀ ਤਰੀਕ ਦਾ ਐਲਾਨ ਕੀਤਾ ਸੀ। ਹਾਲ ਹੀ ਵਿਚ ਅੰਮ੍ਰਿਤ ਮਾਨ ਅਤੇ ਨੀਰੂ ਬਾਜਵਾ ਪੰਜਾਬੀ ਫ਼ਿਲਮ ਲੌਂਗ ਲਾਚੀ ਦੇ ਇਕ ਗੀਤ ਮੁੱਛ ਵਿਚ ਵੀ ਅਦਾਕਾਰੀ ਕੀਤੀ।Neeru Bajwa , Amrit Maan
ਫ਼ਿਲਮ ਆੱਟੇ ਦੀ ਚਿੜੀ ਮਾਂ ਪੁੱਤ ਦੇ ਰਿਸ਼ਤਿਆਂ ਤੇ ਅਧਾਰਿਤ ਫ਼ਿਲਮ ਹੋਵੇਗੀ। ਦਸ ਦੀਏ ਕਿ ਅੰਮ੍ਰਿਤ ਮਾਨ ਅਤੇ ਨੀਰੂ ਬਾਜਵਾ ਦੀ ਇਹ ਪਹਿਲੀ ਫਿਲਮ ਹੋਵੇਗੀ ਜਿਸ ਵਿਚ ਉਹ ਇਕ ਦੂਜੇ ਦੇ ਨਾਲ ਕੰਮ ਕਰ ਰਹੇ ਹਨ। ਇਸ ਤੋਂ ਪਹਿਲਾਂ ਨੀਰੂ ਨੇ ਗਾਇਕ ਗੁਰਦਾਸ ਮਾਨ , ਹਰਭਜਨ ਮਾਨ , ਜਿੰਮੀ ਸ਼ੇਰਗਿੱਲ , ਦਿਲਜੀਤ ਦੁਸਾਂਝ ਅਤੇ ਗਿਪੀ ਗਰੇਵਾਲ ਨਾਲ ਹੀ ਕੰਮ ਕੀਤਾ ਹੈ ਉਥੇ ਹੀ ਅੰਮ੍ਰਿਤ ਮਾਨ ਨੇ ਅਜੇ ਤਕ ਇਕ ਹੀ ਫਿਲਮ ਕੀਤੀ ਹੈ 'ਚੰਨਾ ਮੇਰੀਆਂ' ਜਿਸ ਵਿਚ ਉਹ ਨੈਗੇਟਿਵ ਕਿਰਦਾਰ ਚ ਨਜ਼ਰ ਆਏ ਸਨ। Neeru Bajwa , Amrit Maan ਦਸ ਦਈਏ ਕਿ ਇਸ ਫ਼ਿਲਮ ਵਿਚ ਨੀਰੂ ਅਤੇ ਅੰਮ੍ਰਿਤ ਤੋਂ ਇਲਾਵਾ ਕਰਮਜੀਤ ਅਨਮੋਲ, ਬੀ ਐਨ ਸ਼ਰਮਾ, ਗੁਰਪ੍ਰੀਤ ਘੁੱਗੀ, ਸਰਦਾਰ ਸੋਹੀ, ਹਰਬੇ ਸੰਧੂ ਅਤੇ ਆਦਿ ਹੋਣਗੇ। ਦਸ ਦਈਏ ਕਿ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ 'ਰੱਬ ਦਾ ਰੇਡਿਊ ਡਾਇਰੈਕਟ ਕਰਨ ਵਾਲੇ ਅਤੇ ਸਰਦਾਰ ਮੁਹੱਮਦ ਸਿੰਘ ਫਿਲਮ ਨੂੰ ਡਾਇਰੈਕਟ ਕਰ ਚੁੱਕੇ ਹੈਰੀ ਭੱਟੀ ਅਤੇ ਤੇਗ ਦੇ ਬੈਨਰ ਹੇਠ ਇਹ ਫਿਲਮ ਬਣ ਰਹੀ ਹੈ। 19 ਅਕਤੂਬਰ ਨੂੰ ਰਲੀਜ਼ ਹੋਣ ਵਾਲੀ ਇਹ ਫ਼ਿਲਮ ਪੰਜਾਬ ਅਤੇ ਕੈਨੇਡਾ ਦੇ ਵੱਖ-ਵੱਖ ਹਿਸਿਆਂ 'ਚ ਸ਼ੂਟ ਕੀਤੀ ਜਾਵੇਗੀ।
Neeru Bajwa , Amrit Maanਜ਼ਿਕਰਯੋਗ ਹੈ ਕਿ ਅੰਮ੍ਰਿਤ ਮਾਨ ਤੋਂ ਪਹਿਲਾਂ ਹੋਰ ਵੀ ਕਈ ਪੰਜਾਬੀ ਗਾਇਕ ਹੀਰੋ ਵਜੋਂ ਪੰਜਾਬੀ ਇੰਡਸਟਰੀ 'ਚ ਅਪਣਾ ਨਾਮ ਕਮਾ ਚੁਕੇ ਹਨ। ਜਿਨ੍ਹਾਂ ਵਿਚ ਨੀਰੂ ਬਾਜਵਾਂ ਹੀ ਜ਼ਿਆਦਾਤਰ ਉਨ੍ਹਾਂ ਦੀ ਸਹਿ ਕਲਾਕਾਰ ਰਹੀ ਹੈ।
Neeru Bajwa , Amrit Maan