
'ਬਿੱਗ ਬੌਸ 11' ਦਾ ਹਿੱਸਾ ਬਣੇ ਮਨੁ ਪੰਜਾਬੀ, ਮਨਵੀਰ ਗੁੱਜਰ, ਨਿਤਿਭਾ ਕੌਲ, ਸਪਨਾ ਚੌਧਰੀ
ਟੀਵੀ ਦੀ ਦੁਨੀਆ ਦਾ ਸੱਭ ਤੋਂ ਵਿਵਾਦਿਤ ਮੰਨੇ ਜਾਂਦੇ ਸ਼ੋਅ 'ਬਿੱਗ ਬੌਸ' ਨੂੰ ਇਸ ਵਿਚ ਭਾਗ ਲੈਣ ਵਾਲੇ ਟੀ. ਵੀ.ਕਲਾਕਾਰਾਂ ਅਤੇ ਆਮ ਲੋਕਾਂ ਲਈ ਕਿਸਮਤ ਬਦਲਣ ਵਾਲਾ ਸ਼ੋਅ ਮਣੀਆਂ ਜਾਂਦਾ ਹੈ। ਇਸ ਸ਼ੋਅ ਤੋਂ ਬਾਅਦ ਹੁਣ ਤਕ ਕਈ ਕਲਾਕਾਦੀ ਜ਼ਿੰਦਗੀ 'ਚ ਕਈ ਅਹਿਮ ਮੋੜ ਆਏ ਹਨ। ਪਰ ਇਹ ਕਹਿਣਾ ਬਿਲਕੁੱਲ ਸਹੀ ਹੋਵੇਗਾ ਕਿ 'ਬਿੱਗ ਬੌਸ' 'ਚ ਜਾਣ ਚੋਂ ਬਾਅਦ ਕਈ ਲੋਕਾਂ ਦੀ ਕਿਸਮਤ ਦੇ ਸਿਤਾਰੇ ਵੀ ਚਮਕ ਜਾਂਦੇ ਹਨ। 'ਬਿੱਗ ਬੌਸ 11' ਦਾ ਹਿੱਸਾ ਬਣੇ ਮਨੁ ਪੰਜਾਬੀ, ਮਨਵੀਰ ਗੁੱਜਰ, ਨਿਤਿਭਾ ਕੌਲ, ਸਪਨਾ ਚੌਧਰੀ ਅਤੇ ਹਿਨਾ ਖਾਨ ਦੀ ਲਾਈਫ ਵੀ ਬਹੁਤ ਬਦਲ ਗਈ ਹੈ ਅਤੇ ਇਸ 'ਚ ਇਕ ਨਾਂ ਹੋਰ ਜੁੜ ਗਿਆ ਹੈ। ਜਿਨ੍ਹਾਂ ਦਾ ਨਾਮ ਹੈ ਪ੍ਰਿਆਂਕ ਸ਼ਰਮਾ।
ਜੀ ਹਾਂ ਪ੍ਰਿਆਂਕ ਸ਼ਰਮਾ 'ਬਿੱਗ ਬੌਸ 11' ਤੋਂ ਬਾਹਰ ਆਉਣ ਤੋਂ ਬਾਅਦ ਹੁਣ ਬਾਦਸ਼ਾਹ ਦੇ ਗੀਤ "ਤੇਰਾ ਬਜ਼" 'ਚ ਨਜ਼ਰ ਆਏ ਹਨ। ਦਸ ਦਈਏ ਕਿ ਪ੍ਰਿਆਂਕ 'ਡੀਜੇ ਵਾਲੇ ਬਾਬੂ' ਅਤੇ 'ਅਭੀ ਤੋਂ ਪਾਰਟੀ' ਵਰਗੇ ਗੀਤਾਂ ਨਾਲ ਧਮਾਲ ਮਚਾ ਚੁੱਕੀ ਗਾਇਕਾ ਆਸਥਾ ਗਿੱਲ ਦਾ ਹੀ ਐਲਬਮ ਹੈ । ਦਸ ਦਈਏ ਕਿ 'ਬਜ਼' ਹੈ ਇਕ ਡਾਂਸ ਪਾਰਟੀ ਗੀਤ ਹੈ । ਵੀਡੀਓ 'ਚ ਆਸਥਾ ਅਤੇ ਪ੍ਰਿਆਂਕ ਸ਼ਰਮਾ ਇਕੱਠੇ ਡਾਂਸ ਕਰਦੇ ਹੋਏ ਦਿਖ ਰਹੇ ਹਨ ਅਤੇ ਬਾਦਸ਼ਾਹ ਇਸ ਗੀਤ 'ਚ ਰੈਪ ਕਰ ਰਹੇ ਹਨ। ਇਹ ਗੀਤ ਹੁਣ ਯੂ ਟਿਊਬ ਤੇ ਟਰੇਂਡ ਕਰ ਰਿਹਾ ਹੈ। ਦਸ ਦਈਏ ਕਿ ਪ੍ਰਿਅੰਕ ਸ਼ਰਮਾ ਹੁਣ ਤਕ ਸਪਲਿਟਸਵਿਲਾ ਅਤੇ ਹੋਰ ਵਿਜੇ ਸ਼ੋਅ ਚ ਨਜ਼ਰ ਆ ਚੁਕੇ ਹਨ। ਜ਼ਿਆਦਾ ਚਰਚਾ ਉਨ੍ਹਾਂ ਨੂੰ ਬਿਗ ਬਾਸ 'ਚ ਆਉਣ ਤੋਂ ਬਾਅਦ ਮਿਲੀ ਸੀ। Tera Buzz