‘ਡਾਕੂ ਹਸੀਨਾ’ ਦੀ ਕਹਾਣੀ ਵੱਡੇ ਪਰਦੇ 'ਤੇ ਕਰੇਗੀ ਐਂਟਰੀ!
Published : Jul 13, 2023, 7:07 pm IST
Updated : Jul 13, 2023, 7:07 pm IST
SHARE ARTICLE
photo
photo

ਇਸ ਦੇ ਲਈ ਮੁੰਬਈ ਅਤੇ ਪੰਜਾਬ ਦੇ ਤਿੰਨ ਲੇਖਕਾਂ ਨੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਤੱਕ ਪਹੁੰਚ ਕੀਤੀ ਹੈ

 

ਚੰਡੀਗੜ੍ਹ( ਮੁਸਕਾਨ ਢਿੱਲੋਂ): 10 ਜੂਨ ਨੂੰ ਘੱਟੋ-ਘੱਟ 10 ਹਥਿਆਰਬੰਦ ਲੁਟੇਰੇ ਨਿਊ ਰਾਜਗੁਰੂ ਨਗਰ ਵਿੱਚ ਦਾਖਲ ਹੋਏ ਅਤੇ ਕੈਸ਼ ਵੈਨ ਕੰਪਨੀ CMS ਦੇ ਦਫ਼ਤਰ ਨੂੰ ਲੁੱਟਣ ਤੋਂ ਬਾਅਦ 8.49 ਕਰੋੜ ਰੁਪਏ ਦੀ ਨਕਦੀ, ਕੈਸ਼ ਵੈਨ ਅਤੇ ਹਥਿਆਰ ਲੈ ਕੇ ਫ਼ਰਾਰ ਹੋ ਗਏ। ਲੁਟੇਰੇ ਕੰਪਨੀ ਦੇ ਸਕਿਓਰਿਟੀ ਸਿਸਟਮ ਬਾਰੇ ਵੀ ਜਾਣੂ ਸਨ। ਬਹੁਤ ਹੀ ਫਿਲਮੀ ਅੰਦਾਜ਼ 'ਚ ਲੁਟੇਰੇ ਕਰੋੜਾਂ ਰੁਪਏ ਲੁੱਟ ਕੇ ਲੈ ਗਏ। ਇਹ ਕੋਈ ਫ਼ਿਲਮ ਦੀ ਕਹਾਣੀ ਨਹੀਂ ਸਗੋਂ ਇਹ ਮਾਮਲਾ ਹੈ ਲੁਧਿਆਣਾ ਵਿਚ ਬੜੇ ਹੀ ਫ਼ਿਲਮੀ ਢੰਗ ਨਾਲ ਹੋਈ 8.49 ਕਰੋੜ ਰੁਪਏ ਲੁੱਟ ਦੀ ਵਾਰਦਾਤ ਦਾ, ਜਿਹੜਾ ਕਿਸੇ ਵੀ ਅਪਰਾਧ ‘ਤੇ ਆਧਾਰਤ ਫ਼ਿਲਮ ਦੀ ਕਾਹਣੀ ਤੋਂ ਘੱਟ ਨਹੀਂ ਹੈ।ਇਸ ਵਾਰਦਾਤ ਦੇ ਨਾਲ ਮਾਸਟਰਮਾਈਂਡ ਲੇਡੀ ਡੋਨ ਮਨਦੀਪ ਕੌਰ ਉਰਫ਼ ਡਾਕੂ ਹਸੀਨਾ ਦਾ ਨਾਂ ਜੁੜਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਇਸ ਘਟਨਾ 'ਤੇ ਫ਼ਿਲਮ ਜਾਂ ਵੈੱਬ ਸੀਰੀਜ਼ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਡਕੈਤੀ ਤੋਂ ਬਾਅਦ ਸੁਰਖੀਆਂ 'ਚ ਆਈ ਮਨਦੀਪ ਕੌਰ ਉਰਫ ਮੋਨਾ ਦੀ ਕਹਾਣੀ ਨੂੰ ਫਿਲਮ ਨਿਰਮਾਤਾ 'ਡਾਕੂ ਹਸੀਨਾ' ਦੇ ਰੂਪ 'ਚ ਪਰਦੇ ਉੱਤੇ ਫਿਲਮਾਉਣਾ ਚਾਹੁੰਦੇ ਹਨ।ਦਸ ਦਈਏ ਕਿ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਮਨਦੀਪ ਕੌਰ ਨੂੰ 'ਡਾਕੂ ਹਸੀਨਾ' ਨਾਂ ਦਿੱਤਾ ਸੀ। ਫ਼ਿਲਮ ਨਿਰਮਾਤਾਵਾਂ ਨੂੰ ਲੱਗਦਾ ਹੈ ਕਿ 'ਡਾਕੂ ਹਸੀਨਾ' ਦੀ ਇਸ ਕਹਾਣੀ 'ਚ ਰੋਮਾਂਸ, ਡਰਾਮਾ, ਐਕਸ਼ਨ ਅਤੇ ਸਸਪੈਂਸ ਹੈ ਜੋ ਦਰਸ਼ਕਾਂ ਨੂੰ ਬੇਹੱਦ ਪਸੰਦ ਆ ਸਕਦਾ ਹੈ।

ਇਸ ਦੇ ਲਈ ਮੁੰਬਈ ਅਤੇ ਪੰਜਾਬ ਦੇ ਤਿੰਨ ਲੇਖਕਾਂ ਨੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਤੱਕ ਪਹੁੰਚ ਕੀਤੀ ਹੈ, ਪਰ ਉਨ੍ਹਾਂ ਨੇ ਇਸ ਮਾਮਲੇ ਦਾ ਵੇਰਵਾ ਕਿਸੇ ਨਾਲ ਸਾਂਝਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ।ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ ਅਜੇ ਤਫ਼ਤੀਸ਼ ਮੁਕੰਮਲ ਕਰਕੇ ਚਾਰਜਸ਼ੀਟ ਦਾਖ਼ਲ ਕਰਨੀ ਹੈ ਅਤੇ ਮੁਲਜ਼ਮਾਂ ਨੂੰ ਅਦਾਲਤ ਵੱਲੋਂ ਸਜ਼ਾ ਦਵਾਉਣੀ ਹੈ।

ਡਾਕੂ ਹਸੀਨਾ ਦੀ ਪ੍ਰੇਮ ਕਥਾ

ਮਾਸਟਰਮਾਈਂਡ ਮਨਦੀਪ ਕੌਰ ਅਤੇ ਜਸਵਿੰਦਰ ਸਿੰਘ ਜੱਸਾ ਇੰਸਟਾਗ੍ਰਾਮ 'ਤੇ ਦੋਸਤ ਬਣੇ ਸਨ ਅਤੇ ਇਕ ਦੂਜੇ ਦੀਆਂ ਫੋਟੋਆਂ ਅਤੇ ਵੀਡੀਓਜ਼ ਨੂੰ ਲਾਈਕ ਕਰਦੇ ਸਨ। ਬਾਅਦ 'ਚ ਦੋਹਾਂ ਨੇ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਰੀਬ ਢਾਈ ਮਹੀਨੇ ਦੇ ਅਫੇਅਰ ਤੋਂ ਬਾਅਦ ਮਨਦੀਪ ਕੌਰ ਨੇ 16 ਫਰਵਰੀ 2023 ਨੂੰ ਜਸਵਿੰਦਰ ਨਾਲ ਵਿਆਹ ਕਰਵਾ ਲਿਆ। ਉਸ ਤੋਂ ਬਾਅਦ ਉਸ ਨੇ ਮਨਜਿੰਦਰ ਸਿੰਘ ਮਨੀ ਨੂੰ ਆਪਣਾ ਦੋਸਤ ਬਣਾ ਲਿਆ। ਰਾਤੋ-ਰਾਤ ਅਮੀਰ ਬਣਨ ਦੀ ਇੱਛਾ ਵਿੱਚ ਮਨਦੀਪ ਨੇ ਇੰਨੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ।

ਅਪਰਾਧ ਜਗਤ ਦੀ ਇਹ ਹਸੀਨਾ ਇੰਸਟਾਗ੍ਰਾਂਮ 'ਤੇ ਵੀ ਕਾਫ਼ੀ ਐਕਟਿਵ ਰਹਿੰਦੀ ਸੀ। ਲੁੱਟ ਤੋਂ ਬਾਅਦ ਉਸ ਨੇ ਆਪਣੇ ਇੰਸਟਾਗ੍ਰਾਮ ’ਤੇ 500 ਰੁਪਏ ਦੇ ਨਵੇਂ ਨੋਟਾਂ ਦੇ ਬੰਡਲਾਂ ਨੂੰ ਕਾਰ ਦੇ ਡੈਸ਼ਬੋਰਡ 'ਤੇ ਰੱਖ ਰੀਲ ਵੀ ਪੋਸਟ ਕੀਤੀ ਸੀ। ਇਹ ਦੇਖ ਕੇ ਪੁਲਿਸ ਨੂੰ ਉਸ 'ਤੇ ਸ਼ੱਕ ਹੋ ਗਿਆ। ਪੰਜਾਬ ਪੁਲਿਸ ਨੇ ਮਨਦੀਪ ਕੌਰ ਅਤੇ ਉਸ ਦੇ ਪਤੀ ਜਸਵਿੰਦਰ ਸਿੰਘ ਨੂੰ ਹੇਮਕੁੰਟ ਸਾਹਿਬ, ਚਮੋਲੀ, ਉਤਰਾਖੰਡ ਤੋਂ ਗ੍ਰਿਫਤਾਰ ਕੀਤਾ ਸੀ। ਦੋਵੇਂ ਆਪਣੇ ਹੋਰ ਦੋਸਤਾਂ ਨਾਲ ਲੁੱਟ ਦੀ ਵਾਰਦਾਤ ਨੂੰ ਸਫਲਤਾਪੂਰਵਕ ਅੰਜਾਮ ਦੇਣ ਤੋਂ ਬਾਅਦ ਹੇਮਕੁੰਟ ਸਾਹਿਬ ਮੱਥਾ ਟੇਕਣ ਗਏ ਸਨ।

SHARE ARTICLE

ਏਜੰਸੀ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement