
15 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ 'ਹੌਂਸਲਾ ਰੱਖ'
ਚੰਡੀਗੜ੍ਹ: ਬਲਾਕਬਸਟਰ ਫ਼ਿਲਮਾਂ ਦੇ ਹਿੱਟ ਹੋਣ ਦਾ ਇਕ ਕਾਰਨ ਫ਼ਿਲਮ ਦੇ ਘੈਂਟ ਗੀਤ ਵੀ ਹੁੰਦੇ ਹਨ। ਇਸੇ ਕਰਕੇ ਤਿੰਨ ਗਾਣਿਆਂ 'ਸ਼ਿਨੈਲ ਨੰਬਰ 5', 'ਗਿਟਾਰ' ਤੇ 'ਸ਼ੇਰ' ਨਾਲ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਤੋਂ ਬਾਅਦ, ਹੌਂਸਲਾ ਰੱਖ ਦੇ ਨਿਰਮਾਤਾਵਾਂ ਨੇ ਦਰਸ਼ਕਾਂ ਨੂੰ ਉਤਸ਼ਾਹਿਤ ਰੱਖਣ ਲਈ ਫਿਲਮ ਦੀ ਰਿਲੀਜ਼ ਤੋਂ ਸਿਰਫ ਤਿੰਨ ਦਿਨ ਪਹਿਲਾਂ ਇੱਕ ਹੋਰ ਗੀਤ 'ਲਲਕਾਰੇ' ਰਿਲੀਜ਼ ਕਰ ਦਿੱਤਾ ਹੈ।
Lalkaare Song
ਟਿਪਸ ਪੰਜਾਬੀ ਦੁਆਰਾ ਪੇਸ਼ ਕੀਤਾ ਗਿਆ, ਇਹ ਗਾਣਾ ਦਿਲਕਸ਼ ਸੰਗੀਤ ਵਾਲਾ ਇੱਕ ਪਾਰਟੀ ਟ੍ਰੈਕ ਹੈ ਜੋ ਤੁਹਾਨੂੰ ਬਿਨਾਂ ਕਿਸੇ ਦੇਰੀ ਦੇ ਡਾਂਸ ਕਰਨ ਲਈ ਮਜਬੂਰ ਕਰ ਸਕਦਾ ਹੈ। ਤੁਸੀਂ ਵੀ ਦੋਸਤਾਂ ਨੂੰ ਕਹੋਗੇ "ਹੁਣ ਤਾਂ ਵਿਆਹਾਂ ਤੇ ਇਹੀ ਗਾਣਾ ਵੱਜੂ ਵੀਰੇ"।
ਗਾਣਾ ਸੁਣਦੇ ਹੀ ਤੁਹਾਡੇ ਪੈਰ ਮੱਲੋ ਮੱਲੀ ਹਿੱਲਣ ਲੱਗ ਪੈਣਗੇ। ਗੀਤ ਨੂੰ ਦਿਲਜੀਤ ਦੋਸਾਂਝ ਨੇ ਗਾਇਆ ਹੈ, ਜਦੋਂ ਕਿ ਇਸ ਨੂੰ ਐਵੀ ਸਰਾ ਦੁਆਰਾ ਤਿਆਰ ਕੀਤਾ ਗਿਆ ਹੈ ਤੇ ਹੈਪੀ ਰਾਏਕੋਟੀ ਨੇ ਲਿਖਿਆ ਹੈ ਅਤੇ ਵੀਡੀਓ ਨੂੰ ਅਮਰਜੀਤ ਸਿੰਘ ਸਾਰੋਂ ਦੁਆਰਾ ਨਿਰਦੇਸ਼ਤ ਕੀਤਾ ਗਿਆ ਹੈ।
Lalkaare Song
ਇਹ ਪਾਰਟੀ ਸੋਂਗ ਦਿਲਜੀਤ ਦੋਸਾਂਝ, ਸੋਨਮ ਬਾਜਵਾ, ਸ਼ਹਿਨਾਜ਼ ਗਿੱਲ 'ਤੇ ਫ਼ਿਲਮਾਇਆ ਗਿਆ ਹੈ। ਗਾਣੇ ਵਿੱਚ ਗਾਣੇ ਦੇ ਬੋਲ ਤੋਂ ਲੈ ਕੇ ਕਲਾਕਾਰਾਂ ਦੀ ਦਿੱਖ ਤੇ ਡਾਂਸ ਸਟੈਪ ਵੀ ਬਾਕਮਾਲ ਹਨ।
Lalkaare Song
'ਹੌਂਸਲਾ ਰੱਖ' ਰਾਕੇਸ਼ ਧਵਨ ਦੁਆਰਾ ਲਿਖੀ ਗਈ ਹੈ, ਜਿਸ ਦਾ ਨਿਰਦੇਸ਼ਨ ਅਮਰਜੀਤ ਸਿੰਘ ਸਰਾਓ ਕਰ ਰਹੇ ਹਨ ਅਤੇ ਥਿੰਦ ਮੋਸ਼ਨ ਪਿਕਚਰਸ ਅਤੇ ਸਟੋਰੀ ਟਾਈਮ ਪ੍ਰੋਡਕਸ਼ਨ ਦੇ ਬੈਨਰ ਹੇਠ ਦਿਲਜੀਤ ਥਿੰਦ ਅਤੇ ਦਿਲਜੀਤ ਦੁਸਾਂਝ ਦੁਆਰਾ ਨਿਰਮਿਤ ਕੀਤਾ ਗਿਆ ਹੈ। ਇਹ ਫਿਲਮ ਇਸ ਦੁਸ਼ਹਿਰੇ 'ਤੇ 15 ਅਕਤੂਬਰ ਨੂੰ ਪਰਦੇ 'ਤੇ ਆਵੇਗੀ।