
Sidhu Moose Wala New Song
Sidhu Moose Wala New Song: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ Watch Out ਦੀਵਾਲੀ ‘ਤੇ ਕੱਲ੍ਹ ਰਿਲੀਜ਼ ਹੋ ਗਿਆ ਅਤੇ ਸਿਰਫ਼ 15 ਮਿੰਟਾਂ ਵਿੱਚ 2 ਮਿਲੀਅਨ ਵਿਊਜ਼ ਨੂੰ ਪਾਰ ਕਰ ਗਿਆ ਸੀ। ਲਾਈਵ ਪ੍ਰੀਮੀਅਰ ਵੇਲੇ ਤਕਰੀਬਨ 4 ਲੱਖ ਤੋਂ ਵੱਧ ਲੋਕ ਇਸ ਗੀਤ ਨੂੰ ਸੁਣ ਰਹੇ ਸਨ। ਹੁਣ ਤੱਕ ਇਸ ਗੀਤ ਨੂੰ 22 ਘੰਟਿਆਂ ਵਿਚ 8 ਮਿਲੀਅਨ ਲੋਕਾਂ ਤੋਂ ਵੀ ਵੱਧ ਲੋਕਾਂ ਨੇ ਸੁਣ ਲਿਆ ਹੈ।
ਇਹ ਵੀ ਪੜ੍ਹੋ: Jalandhar Murder News: ਦੀਵਾਲੀ ਦੀ ਰਾਤ ਜਲੰਧਰ 'ਚ ਵਾਪਰੀ ਵੱਡੀ ਵਾਰਦਾਤ, ਪਤਨੀ ਨੇ ਪਤੀ ਦਾ ਬੇਰਹਿਮੀ ਨਾਲ ਕੀਤਾ ਕਤਲ
ਭਾਰਤ ਦੇ ਨਾਲ-ਨਾਲ ਇਹ ਗੀਤ ਵਿਦੇਸ਼ਾਂ ਵਿੱਚ ਵੀ ਟਰੈਂਡਿੰਗ ਵਿਚ ਚੱਲ ਰਿਹਾ ਹੈ। ਇਹ ਗੀਤ ਸਿੱਧੂ ਮੂਸੇਵਾਲਾ ਵੱਲੋਂ ਪਹਿਲਾਂ ਗਾਏ ਗੀਤਾਂ ਜਿਹੀ ਸ਼ੈਲੀ ਵਿੱਚ ਹੀ ਹੈ, ਇਸ ਦਾ ਰੌਅ ਅਜਿਹਾ ਹੈ, ਜਿਵੇਂ ਗਾਇਕ ਕਿਸੇ ਨੂੰ ਵੰਗਾਰ ਰਿਹਾ ਹੋਵੇ। ਇਹ ਗੀਤ ਸੁਣਕੇ ਅਜਿਹਾ ਲੱਗਦਾ ਹੈ, ਜਿਵੇਂ ਗਾਇਕ ਕਿਸੇ ਗੱਲ ਦਾ ਕਿਸੇ ਨੂੰ ਜੁਆਬ ਦੇ ਰਿਹਾ ਹੋਵੇ।
ਇਹ ਵੀ ਪੜ੍ਹੋ: Chandigarh News : ਚੰਡੀਗੜ੍ਹ ਦੇ ਕੱਪੜਿਆਂ ਦੇ ਸ਼ੋਅਰੂਮ 'ਚ ਲੱਗੀ ਅੱਗ, ਦੀਵਾਲੀ 'ਤੇ ਮਾਲਕ ਨੇ ਕੀਤੀ ਸੀ ਪੂਜਾ
ਸਿੱਧੂ ਨੇ ਆਪਣੇ ਨਵੇਂ ਗਾਣੇ 'ਚ ਸੈਕਸ਼ਨ 12 ਦੀ ਗੱਲ ਕੀਤੀ। ਸਿੱਧੂ ਦੇ ਗੀਤ ਦੇ ਬੋਲ ਹਨ। “ਆਹ ਸੈਕਸ਼ਨ 12 ਸਾਡੇ ਨਾਲ ਹੰਢੀਆਂ ਵਰਤੀਆਂ ਨੇ, ਸਾਡੇ ਮੋਢੇ ਚੁੱਕੀਆਂ ਰਫ਼ਲਾਂ ਜਾ ਫ਼ਿਰ ਅਰਥੀਆਂ ਨੇ”, ''ਹੋ ਕੇ ਤਕੜੇ ਰਹਿਓ ਐਲਾਨ ਮੇਰਾ ਵੈਰੀਆਂ ਨੂੰ, ਤੁਹਾਨੂੰ ਜੀਉਣ ਨਹੀਂ ਦਿੰਦਾ ਜਿੰਨਾ ਚਿਰ ਮੈਂ ਮਰਦਾ ਨੀਂ''
ਸੈਕਸ਼ਨ 12 ਦਾ ਜ਼ਿਕਰ ਸਿੱਧੂ ਮੂਸੇਵਾਲਾ ਨੇ ਇਸ ਗੀਤ ਵਿੱਚ ਕਿਉਂ ਕੀਤਾ ਸੀ ਅਤੇ ਇਸ ਦੇ ਕੀ ਅਰਥ ਹਨ, ਇਸ ਬਾਰੇ ਸੋਸ਼ਲ ਮੀਡੀਆ ਉੱਤੇ ਲੋਕਾਂ ਦੀ ਵੱਖ-ਵੱਖ ਰਾਇ ਹੈ। ਕੁਝ ਲੋਕ ਇਸ ਨੂੰ ਨਜ਼ਾਇਜ਼ ਹਥਿਆਰਾਂ ਦੇ ਮਾਮਲੇ ਵਿੱਚ ਲੱਗਣ ਵਾਲੇ ਆਰਮਜ਼ ਐਕਟ ਦਾ ਸੈਕਸ਼ਨ ਵੀ ਦੱਸ ਰਹੇ ਹਨ।