ਸਿੰਘੂ ਬਾਰਡਰ 'ਤੇ ਪਹੁੰਚੀ ਹਿਮਾਂਸ਼ੀ ਖੁਰਾਨਾ ਦਾ ਕੰਗਣਾ ਨੂੰ ਠੋਕਵਾਂ ਜਵਾਬ
Published : Dec 13, 2020, 2:08 pm IST
Updated : Dec 13, 2020, 2:08 pm IST
SHARE ARTICLE
Himanshi Khurana
Himanshi Khurana

ਕਿਸਾਨੀ ਸੰਘਰਸ਼ ਨੂੰ ਹਮਾਇਤ ਦੇਣ ਦਿੱਲੀ ਪਹੁੰਚੀ ਹਿਮਾਂਸ਼ੀ ਖੁਰਾਨਾ

ਨਵੀਂ ਦਿੱਲੀ (ਹਰਦੀਪ ਭੌਗਲ): ਕਿਸਾਨੀ ਸੰਘਰਸ਼ ਨੂੰ ਹਮਾਇਤ ਦੇਣ ਲਈ ਵੱਖ-ਵੱਖ ਸਿਤਾਰੇ ਉਚੇਰੇ ਤੌਰ ‘ਤੇ ਮੋਰਚੇ ਵਿਚ ਸ਼ਮੂਲੀਅਤ ਕਰ ਰਹੇ ਹਨ। ਇਸ ਦੇ ਚਲਦਿਆਂ ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਨਾ ਵੀ ਦਿੱਲੀ ਵਿਖੇ ਖਾਲਸਾ ਏਡ ਵੱਲੋਂ ਚਲਾਏ ਜਾ ਰਹੇ ਲੰਗਰ ਵਿਚ ਯੋਗਦਾਨ ਪਾਉਣ ਲਈ ਪਹੁੰਚੇ।

Himanshi Khurana At Farmer ProtestHimanshi Khurana At Farmer Protest

ਹਿਮਾਂਸ਼ੀ ਖੁਰਾਨਾ ਨੇ ਕਿਹਾ ਕਿ ਕਿਸਾਨੀ ਨੂੰ ਵੱਡੇ ਪੱਧਰ ‘ਤੇ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਇਸ ਲਈ ਕਿਸਾਨ ਅਪਣੇ ਬਣਦੇ ਹੱਕ ਲੈਣ ਲਈ ਦਿੱਲੀ ਪਹੁੰਚੇ ਨੇ ਤੇ ਸੰਘਰਸ਼ ਕਰ ਰਹੇ ਹਨ। ਕੰਗਨਾ ਰਣੌਤ ਵੱਲੋਂ ਕੀਤੀ ਗਈ ਬਿਆਨਬਾਜ਼ੀ ‘ਤੇ ਪ੍ਰਤੀਕਿਰਿਆ ਦਿੰਦਿਆਂ ਹਿਮਾਂਸ਼ੀ ਨੇ ਕਿਹਾ ਕਿ ਉਹਨਾਂ ਦੀਆਂ ਗੱਲਾਂ ‘ਤੇ ਕੋਈ ਧਿਆਨ ਨਹੀਂ ਦੇਣਾ ਚਾਹੀਦਾ।

Farmer ProtestFarmer Protest

ਹਿਮਾਂਸ਼ੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਇੰਨੀ ਵੱਡੀ ਗਿਣਤੀ ਵਿਚ ਕਦੀ ਲੋਕ ਇਕੱਠੇ ਸੜਕਾਂ ‘ਤੇ ਨਹੀਂ ਆਏ। ਜੇ ਹੁਣ ਆਏ ਨੇ ਤਾਂ ਉਸ ਪਿੱਛੇ ਵੀ ਜਾਇਜ਼ ਮੰਗਾਂ ਹਨ। ਉਹਨਾਂ ਦੱਸਿਆ ਕਿ ਇੱਥੇ ਸਿਰਫ ਪੰਜਾਬੀ ਹੀ ਨਹੀਂ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਆਦਿ ਸੂਬਿਆਂ ਤੋਂ ਵੀ ਕਿਸਾਨ ਪਹੁੰਚੇ ਹਨ। ਉਹਨਾਂ ਕਿਹਾ ਕਿ ਅਸੀਂ ਪੰਜਾਬੀ ਹਾਂ ਤੇ ਪੰਜਾਬ ਸਾਡੀ ਜਨਮ ਭੂਮੀ ਹੈ ਤੇ ਇਸ ਸੰਘਰਸ਼ ਨੂੰ ਸਹਿਯੋਗ ਦੇਣ ਲਈ ਪੰਜਾਬੀ ਸਿਤਾਰੇ ਜਿਵੇਂ ਹੋ ਸਕੇ ਸਹਿਯੋਗ ਦੇ ਰਹੇ ਹਨ।

himanshi khuranaHimanshi Khurana

ਸਰਕਾਰ ਦੇ ਰਵੱਈਏ ‘ਤੇ ਹਿਮਾਂਸ਼ੀ ਨੇ ਕਿਹਾ ਕਿ ਜੇਕਰ ਹੁਣ ਹਰ ਇਕ ਚੀਜ਼ ਲਈ ਕਮੇਟੀ ਬਣ ਰਹੀ ਹੈ ਤਾਂ ਇਹ ਕਾਨੂੰਨ ਬਣਾਉਣ ਤੋਂ ਪਹਿਲਾਂ ਵੀ ਬਣਨੀ ਚਾਹੀਦੀ ਸੀ। ਸਰਕਾਰ ਨੂੰ ਕਿਸਾਨ ਆਗੂਆਂ ਨਾਲ ਗੱਲ਼ ਕਰਨੀ ਚਾਹੀਦੀ ਸੀ। ਉਹਨਾਂ ਕਿਹਾ ਕਿ ਭਾਰਤੀ ਸੰਵਿਧਾਨ ਅਨੁਸਾਰ ਸਾਡਾ ਦੇਸ਼ ਸਮਾਜਵਾਦੀ ਅਤੇ ਪੂੰਜੀਵਾਦੀ ਦੇਸ਼ ਹੈ ਤੇ ਅਸੀਂ ਇਕਤਰਫਾ ਹੋ ਕੇ ਨਹੀਂ ਚੱਲ ਸਕਦੇ।

Himanshi Khurana At Farmer ProtestHimanshi Khurana At Farmer Protest

ਬਾਲੀਵੁੱਡ ਸਿਤਾਰਿਆਂ ਬਾਰੇ ਬੋਲਦਿਆਂ ਹਿਮਾਂਸ਼ੀ ਨੇ ਕਿਹਾ ਕਿ ਜਦੋਂ ਤੱਕ ਦੁੱਖ ਅਪਣਾ ਨਹੀਂ ਹੁੰਦਾ, ਉਦੋਂ ਤੱਕ ਦੂਜੇ ਨੂੰ ਨਹੀਂ ਲੱਗਦਾ। ਉਹਨਾਂ ਕਿਹਾ ਕਿ ਸਾਨੂੰ ਕਿਸੇ ਤੋਂ ਉਮੀਦ ਹੀ ਨਹੀਂ ਰੱਖਣੀ ਚਾਹੀਦੀ। ਕਿਉਂਕਿ ਜੇ ਉਹਨਾਂ ਨੂੰ ਮਹਿਸੂਸ ਹੁੰਦਾ ਤਾਂ ਉਹ ਆਪ ਆ ਕੇ ਖੜਦੇ, ਮੰਗ ਕੇ ਸਮਰਥਨ ਲਏ ਦਾ ਕੋਈ ਫਾਇਦਾ ਨਹੀਂ।ਸੰਘਰਸ਼ ਵਿਚ ਔਰਤਾਂ ਦੀ ਭੂਮਿਕਾ ਨੂੰ ਲੈ ਕੇ ਹਿਮਾਂਸ਼ੀ ਨੇ ਕਿਹਾ ਸੰਘਰਸ਼ ਵਿਚ ਔਰਤਾਂ ਸ਼ਾਮਲ ਹੋ ਰਹੀਆਂ ਹਨ ਪਰ ਕੁੜੀਆਂ ਦੀ ਗਿਣਤੀ ਘੱਟ ਹੈ।

Himanshi Khurana At Farmer ProtestHimanshi Khurana At Farmer Protest

ਕੁੜੀਆਂ ਨੂੰ ਬਾਹਰ ਜਾਣ ਸਮੇਂ ਕੁਝ ਨਿੱਜੀ ਪਰੇਸ਼ਾਨੀਆਂ ਵੀ ਹੁੰਦੀਆਂ ਹਨ, ਜਿੰਨੀਆ ਕੁੜੀਆਂ ਇੱਥੇ ਪਹੁੰਚੀਆਂ ਉਹ ਬਹੁਤ ਬਹਾਦਰ ਹਨ। ਹਿਮਾਂਸ਼ੀ ਨੇ ਕਿਹਾ ਕਿ ਪੋਹ ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ ਤੇ ਅਪਣੇ ਬਜ਼ੁਰਗ ਉਹੀ ਚੀਜ਼ਾਂ ਦਾ ਸਾਹਮਣਾ ਕਰ ਰਹੇ ਨੇ, ਜਿਨ੍ਹਾਂ ਦਾ ਸਾਹਮਣਾ ਸਾਡੇ ਪੁਰਖਿਆਂ ਨੇ ਕੀਤਾ ਸੀ। ਸਾਡੇ ਬਜ਼ੁਰਗ ਅਪਣੀ ਆਉਣ ਵਾਲੀ ਪੀੜੀ ਲਈ ਸੰਘਰਸ਼ ਕਰ ਰਹੇ ਨੇ ਤਾਂ ਜੋ ਉਹਨਾਂ ਨੂੰ ਭਵਿੱਖ ਵਿਚ ਉਹਨਾਂ ਦਾ ਬਣਦਾ ਹੱਕ ਮਿਲੇ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement