ਕੰਗਨਾ ਨੇ ਪੁੱਛਿਆ- "Diljit Kitthe Aa", ਜਾਣੋ ਪੰਜਾਬੀ ਗਾਇਕ ਨੇ ਕੀ ਦਿੱਤਾ ਜਵਾਬ
Published : Dec 12, 2020, 11:58 am IST
Updated : Dec 12, 2020, 11:58 am IST
SHARE ARTICLE
 Diljit and kangana
Diljit and kangana

ਦਿਲਜੀਤ ਦੁਸਾਂਝ ਨੇ ਵੀ ਟਵਿੱਟਰ 'ਤੇ ਆਪਣੇ ਦਿਨ ਭਰ ਦੇ ਸ਼ੈਡਿਊਲ ਦਾ ਖੁਲਾਸਾ ਕੀਤਾ। ਉਹ ਵੀ ਇੱਕ ਮਜ਼ੇਦਾਰ ਅੰਦਾਜ਼ 'ਚ।

ਚੰਡੀਗੜ੍ਹ: ਕੰਗਨਾ ਰਣੌਤ ਅਤੇ ਦਿਲਜੀਤ ਦੋਸਾਂਝ ਦਰਮਿਆਨ ਟਕਰਾਵ ਵਧਦਾ ਹੀ ਜਾ ਰਿਹਾ ਹੈ। ਇਸ ਦੌਰਾਨ ਫਿਰ ਤੋਂ ਟਵਿੱਟਰ 'ਤੇ ਕੰਗਨਾ ਰਣੌਤ ਅਤੇ ਦਿਲਜੀਤ ਦੋਸਾਂਝ ਆਹਮੋ-ਸਾਹਮਣੇ ਹੋਏ ਹਨ।

daljit and kangna

ਦੱਸ ਦੇਈਏ ਕਿ ਦਿਲਜੀਤ 3 ਦਿਨਾਂ ਲਈ ਸ਼ਾਂਤ ਸੀ ਤੇ ਪਰ ਬੀਤੇ ਦਿਨੀ ਜਦੋ ਕੰਗਣਾ ਨੇ # Diljit_Kitthe_aa? ਟਵੀਟ ਕੀਤਾ ਗਿਆ ਤਾਂ ਦਿਲਜੀਤ ਨੇ ਕੰਗਨਾ ਨੂੰ ਆਪਣੇ ਅੰਦਾਜ਼ ਵਿਚ ਜਵਾਬ ਦਿੱਤਾ ਤੇ ਕੰਗਨਾ ਦੀ ਬੋਲਤੀ ਬੰਦ ਕਰ ਦਿੱਤੀ।

kangana

ਦਿਲਜੀਤ ਦਾ ਟਵਿੱਟਰ ਰਾਹੀਂ ਜਵਾਬ 
ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਵੀ ਟਵਿੱਟਰ 'ਤੇ ਆਪਣੇ ਦਿਨ ਭਰ ਦੇ ਸ਼ੈਡਿਊਲ ਦਾ ਖੁਲਾਸਾ ਕੀਤਾ। ਉਹ ਵੀ ਇੱਕ ਮਜ਼ੇਦਾਰ ਅੰਦਾਜ਼ 'ਚ।

daljit

ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੰਗਨਾ ਰਣੌਤ ਨੇ ਟਵੀਟ ਕੀਤਾ, "ਸਮੱਸਿਆ ਸਿਰਫ ਉਨ੍ਹਾਂ ਲੋਕਾਂ ਦੀ ਨਹੀਂ ਹੈ ਬਲਕਿ ਹਰ ਉਹ ਇਨਸਾਨ ਇਸ ਲਈ ਜ਼ਿੰਮੇਵਾਰ ਹੈ, ਜੋ ਕਿਸਾਨਾਂ ਲਈ ਬਣਾਏ ਕਾਨੂੰਨਾਂ ਦਾ ਵਿਰੋਧ ਕਰ ਰਿਹਾ ਹੈ। ਉਨ੍ਹਾਂ ਨੂੰ ਪਤਾ ਹੈ ਕਿ ਇਹ ਕਾਨੂੰਨ ਕਿੰਨੇ ਅਹਿਮ ਹਨ, ਪਰ ਫਿਰ ਵੀ ਉਹ ਕਿਸਾਨਾਂ ਨੂੰ ਭੜਕਾਉਣ ਦੇ ਕੰਮ ਵਿੱਚ ਲੱਗੇ ਹੋਏ ਹਨ। ਹਿੰਸਾ ਭੜਕਾ ਰਹੇ ਹਨ ਅਤੇ ਭਾਰਤ ਬੰਦ ਦਾ ਪ੍ਰਚਾਰ ਕਰ ਰਹੇ ਹਨ।"

kagna

ਕੰਗਨਾ ਰਣੌਤ ਨੇ ਟਵੀਟ ਕਰਦਿਆਂ ਲਿਖਿਆ ਸੀ ਕਿ ਦਿਲਜੀਤ ਦੋਸਾਂਝ ਅਤੇ ਪ੍ਰਿਯੰਕਾ ਚੋਪੜਾ ਵਰਗੇ ਲੋਕ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਅੰਦੋਲਨ ਲਈ ਲਾਮਬੰਦ ਕਰ ਰਹੇ ਹਨ। ਭਾਰਤ ਦਾ ਖੱਬਾ ਮੀਡੀਆ ਵੀ ਅਜਿਹੇ ਲੋਕਾਂ ਨੂੰ ਉਤਸ਼ਾਹ ਅਤੇ ਸਨਮਾਨ ਦੇਵੇਗਾ। ਇੰਨਾ ਹੀ ਨਹੀਂ, ਕੰਗਨਾ ਨੇ ਇਸ 'ਤੇ ਵੀ ਹਮਲਾ ਬੋਲਿਆ ਕਿ ਕਿਵੇਂ ਕੁਝ ਲੋਕਾਂ ਨੇ ਇੰਟਰਨੈੱਟ 'ਤੇ ਬਹਿਸ ਦੌਰਾਨ ਦਿਲਜੀਤ ਦੁਸਾਂਝ ਨੂੰ ਜੇਤੂ ਐਲਾਨ ਕਰਨ ਦੀ ਕੋਸ਼ਿਸ਼ ਕੀਤੀ।

kagna

ਦਰਅਸਲ, ਕੰਗਣਾ ਰਣੌਤ ਅਤੇ ਦਿਲਜੀਤ ਦੁਸਾਂਝ ਦਰਮਿਆਨ ਟਵਿੱਟਰ ਜੰਗ 3 ਦਸੰਬਰ ਨੂੰ ਉਸ ਸਮੇਂ ਸ਼ੁਰੂ ਹੋਇਆ, ਜਦੋਂ ਪੰਜਾਬੀ ਅਦਾਕਾਰ ਨੇ 27 ਨਵੰਬਰ ਨੂੰ ਕੰਗਨਾ ਦੇ ਟਵੀਟ 'ਤੇ ਟਿੱਪਣੀ ਕੀਤੀ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement