ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਰਹੇ ਸਨ ਜੂਝ, ਮਾਨਸਾ ਦੇ ਸਨ ਜੰਮਪਲ
Writer Professor Dilbag Singh Death News: ਰੰਗ ਮੰਚ ਖੇਤਰ ਦੇ ਪ੍ਰਸਿੱਧ ਅਦਾਕਾਰ ਤੇ ਲੇਖਕ ਪ੍ਰੋਫੈਸਰ ਦਿਲਬਾਗ ਸਿੰਘ ਇਸ ਦੁਨੀਆ ਵਿਚ ਨਹੀਂ ਰਹੇ। ਉਨ੍ਹਾਂ ਦਾ ਅੱਜ ਸਵੇਰੇ ਇਥੇ ਦਿਹਾਂਤ ਹੋ ਗਿਆ। ਦਿਲਬਾਗ ਸਿੰਘ ਮਾਨਸਾ ਦੇ ਜੰਮਪਲ ਸਨ। ਦਿਲਬਾਗ ਸਿੰਘ ਪਿਛਲੇ ਛੇ ਮਹੀਨਿਆਂ ਤੋਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਜੂਝ ਰਹੇ ਸਨ। ਅੱਜ ਸਵੇਰੇ ਕਰੀਬ 6:00 ਵਜੇ ਉਨ੍ਹਾਂ ਨੇ ਆਪਣੀ ਆਖ਼ਰੀ ਸਾਹ ਲਏ ।
ਦੱਸ ਦੇਈਏ ਕਿ ਪ੍ਰੋਫੈਸਰ ਦਿਲਬਾਗ ਸਿੰਘ ਨੇ ਚੰਡੀਗੜ੍ਹ ਗਵਰਨਮੈਂਟ ਗਰਲਜ਼ ਕਾਲਜ ਵਿੱਚ ਅਧਿਆਪਨ ਸੇਵਾ ਨਿਭਾਈ। ਉਹ ਭੰਗੜੇ ਦੇ ਉੱਚ ਕੋਟਿ ਦੇ ਕਲਾਕਾਰ ਸਨ ਅਤੇ ਪ੍ਰਸਿੱਧ ਨਾਟਕਕਾਰ ਪ੍ਰੋਫੈਸਰ ਅਜਮੇਰ ਸਿੰਘ ਔਲਖ ਦੇ ਨਾਟਕਾਂ ਵਿੱਚ ਅਦਾਕਾਰੀ ਕਰਕੇ ਵੀ ਉਨ੍ਹਾਂ ਨੇ ਆਪਣੀ ਵਿਲੱਖਣ ਪਹਿਚਾਣ ਬਣਾਈ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਦੁਪਹਿਰ 2:00 ਵਜੇ, ਸੈਕਟਰ 25 ਦੇ ਸ਼ਮਸ਼ਾਨ ਘਾਟ ਵਿੱਚ ਕੀਤਾ ਜਾਵੇਗਾ।
