ਹੁਣ ਵੱਡੇ ਪਰਦੇ 'ਤੇ ਗਿੱਪੀ ਗਰੇਵਾਲ ਅਤੇ ਤਾਨੀਆ ਦੀ ਜੋੜੀ ਕਰੇਗੀ ਕਮਾਲ!
Published : May 14, 2022, 11:19 am IST
Updated : May 14, 2022, 11:19 am IST
SHARE ARTICLE
Gippy Grewal and Tania new Movie
Gippy Grewal and Tania new Movie

ਗਿੱਪੀ ਗਰੇਵਾਲ ਨੇ ਹਾਲ ਹੀ 'ਚ ਆਪਣੀ ਫਿਲਮ 'ਮਾਂ' ਨਾਲ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ ਸੀ ਤੇ ਤਾਨੀਆ ਨੇ ਆਪਣੀ ਫਿਲਮ 'ਲੇਖ' ਨਾਲ ਸਰੋਤਿਆਂ ਦਾ ਦਿਲ ਜਿੱਤਿਆ ਹੈ।

 

ਚੰਡੀਗੜ੍ਹ: ਪੰਜਾਬੀ ਫਿਲਮ ਇੰਡਸਟਰੀ 'ਚ ਆਏ ਦਿਨ ਨਵੀਆਂ ਫਿਲਮਾਂ ਰਿਲੀਜ਼ ਹੁੰਦੀਆਂ ਹਨ। ਹਰ ਕਿਸੇ ਦੀ ਕੋਸ਼ਿਸ਼ ਹੁੰਦੀ ਹੈ ਕਿ ਆਪਣੀ ਫਿਲਮ ਰਾਹੀਂ ਕੁੱਝ ਵੱਖਰਾ ਤੇ ਨਿਵੇਕਲਾ ਪੇਸ਼ ਕੀਤਾ ਜਾਵੇ, ਜੋ ਸਰੋਤਿਆਂ ਦੇ ਦਿਲਾਂ ਵਿਚ ਛਾਪ ਛੱਡੇ। ਫਿਲਮ ਦੇ ਟਾਈਟਲ ਤੋਂ ਲੈ ਕੇ ਫਿਲਮ ਦੇ ਰਿਲੀਜ਼ ਹੋਣ ਦੀ ਤਾਰੀਖ਼ ਤੱਕ ਸਭ ਕੁੱਝ ਬਹੁਤ ਹੀ ਸੋਚ ਸਮਝ ਕੇ ਅਤੇ ਤਰਤੀਬ ਨਾਲ ਤਹਿ ਕੀਤਾ ਜਾਂਦਾ ਹੈ। ਇਸੇ ਲੜੀ 'ਚ ਫਿਲਮ ਦੇ ਕਲਾਕਾਰ ਵੀ ਆਉਂਦੇ ਹਨ।

Gippy GrewalGippy Grewal

ਆਪਣੇ ਪਸੰਦੀਦਾ ਕਲਾਕਾਰਾਂ ਨੂੰ ਪਰਦੇ 'ਤੇ ਦੇਖਣ ਲਈ ਦਰਸ਼ਕ ਉਤਸੁਕ ਰਹਿੰਦੇ ਹਨ। ਹੁਣ ਆਪਣੀ ਫਿਲਮਾਂ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਗਿੱਪੀ ਗਰੇਵਾਲ ਤੇ ਪੰਜਾਬੀ ਫਿਲਮ ਇੰਡਸਟਰੀ 'ਚ ਆਪਣੀ ਵੱਖਰੀ ਤੇ ਖ਼ਾਸ ਥਾਂ ਬਣਾਉਣ ਵਾਲੀ ਤਨੀਆ, ਦੋਵੇਂ ਪਹਿਲੀ ਵਾਰ ਪਰਦੇ ’ਤੇ ਇਕੱਠੇ ਨਜ਼ਰ ਆਉਣ ਵਾਲੇ ਹਨ। ਹੁਣ ਮਿਲ ਕੇ ਕੀ ਧਮਾਲ ਕਰਦੇ ਹਨ ਇਹ ਤਾਂ ਦੇਖਣਾ ਜ਼ਰੂਰ ਬਣਦਾ ਹੈ। ਗਿੱਪੀ ਗਰੇਵਾਲ ਨੇ ਹਾਲ ਹੀ 'ਚ ਆਪਣੀ ਫਿਲਮ 'ਮਾਂ' ਨਾਲ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ ਸੀ ਤੇ ਤਾਨੀਆ ਨੇ ਆਪਣੀ ਫਿਲਮ 'ਲੇਖ' ਨਾਲ ਸਰੋਤਿਆਂ ਦਾ ਦਿਲ ਜਿੱਤਿਆ ਹੈ। ਹੁਣ ਦੇਖਣਾ ਹੋਵੇਗਾ ਕੀ ਇਸ ਫਿਲਮ ਨਾਲ ਵੀ ਗਿੱਪੀ ਤੇ ਤਾਨੀਆ ਭਾਵੁਕ ਕਰਨਗੇ ਜਾਂ ਢਿੱਡੀਂ ਪੀੜਾਂ ਪਾਉਣਗੇ।

TaniaTania

ਮੁੱਢਲੀ ਜਾਣਕਾਰੀ 'ਚ ਫਿਲਹਾਲ ਫਿਲਮ ਬਿਨ੍ਹਾਂ ਸਿਰਲੇਖ ਤੋਂ ਹੈ ਤੇ ਫਿਲਮ ਦਾ ਸ਼ੂਟ ਸ਼ੁਰੂ ਹੋ ਗਿਆ ਹੈ। ਫਿਲਮ ਦੇ ਸੈੱਟ ਤੋਂ ਤਸਵੀਰ ਸਾਹਮਣੇ ਆਈ ਹੈ ਜਿਸ ਵਿਚ ਪੰਕਜ ਬੱਤਰਾ, ਤਾਨੀਆ, ਗਿੱਪੀ ਗਰੇਵਾਲ ਨਜ਼ਰ ਆ ਰਹੇ ਹਨ। ਤਸਵੀਰ 'ਚ ਦੋਵਾਂ ਮੁੱਖ ਕਲਾਕਾਰਾਂ ਦੇ ਪਹਿਰਾਵੇ ਤੋਂ ਲਗਦਾ ਹੈ ਕੀ ਇਹ ਡਰਾਮਾ ਫਿਲਮ ਹੋਣ ਵਾਲੀ ਹੈ। ਗਿੱਪੀ ਗਰੇਵਾਲ ਦੇ ਗਲੇ ਵਿਚ ਗਾਨੀ ਵੀ ਦਿਖਾਈ ਦੇ ਰਹੀ ਹੈ। ਇਸ ਫਿਲਮ ਦੇ ਨਿਰਦੇਸ਼ਕ ਪੰਕਜ ਬਤਰਾ ਹਨ ਤੇ ਇਸ ਦਾ ਨਿਰਮਾਣ ਜ਼ੀ ਸਟੂਡੀਓਜ਼ ਵੱਲੋਂ ਕੀਤਾ ਜਾ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement