
ਪੰਜਾਬੀ ਇੰਡਸਟਰੀ 'ਚ ਪਰਮੀਸ਼ ਵਰਮਾ ਨੇ ਥੋੜੇ ਸਮੇਂ 'ਚ ਆਪਣੇ ਨਾਂਅ ਦੀ ਧੂਮ ਮਚਾ ਦਿੱਤੀ
ਚੰਡੀਗੜ੍ਹ : ਪੰਜਾਬੀ ਇੰਡਸਟਰੀ 'ਚ ਪਰਮੀਸ਼ ਵਰਮਾ ਨੇ ਥੋੜੇ ਸਮੇਂ 'ਚ ਆਪਣੇ ਨਾਂਅ ਦੀ ਧੂਮ ਮਚਾ ਦਿੱਤੀ। ਪਹਿਲਾਂ ਅਦਾਕਾਰੀ, ਫੇਰ ਨਿਰਦੇਸ਼ਕ ਤੇ ਫੇਰ ਗਾਇਕੀ। ਪਿਛਲੇ ਸਮੇਂ 'ਚ ਅਯਾਏ ਪਰਮੀਸ਼ ਦੇ ਕੁਝ ਗੀਤਾਂ ਨੇ ਪਰਮੀਸ਼ ਦੀ ਕਾਮਯਾਬੀ ਦਾ ਵੱਡਾ ਸਬੂਤ ਦਿੱਤਾ ਹੈ ਤੇ ਪਰਮੀਸ਼ ਵਰਮਾ ਦੇ ਗੀਤਾਂ ਦਾ ਹਰ ਕੋਈ ਫੈਨ ਹੈ ।ਪਰਮੀਸ਼ ਆਪਣੇ 'ਤੇ ਆਏ ਹੋਏ ਹਮਲੇ ਤੋਂ ਇੰਡਸਟਰੀ 'ਚੋਂ ਥੋੜਾ ਜਾ ਗ਼ਾਇਬ ਜੇ ਹੋ ਗਏ ਸੀ। ਪਰ ਹਾਲ ਹੀ ਵਿਚ ਪਰਮੀਸ਼ ਨੇ ਆਪਣੇ ਆਉਣ ਵਾਲੇ ਗੀਤ “ਢੋਲ ਵੱਜਿਆ” ਦਾ ਪੋਸਟਰ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝਾ ਕੀਤਾ ਹੈ।
Parmish Verma
ਪਰਮੀਸ਼ ਦੇ ਪਹਿਲਾਂ ਵਾਲੇ ਹਿੱਟ ਗੀਤਾਂ ਵਾਂਗ ਇਸ ਗੀਤ ਦਾ ਮਿਊਜ਼ਿਕ ਵੀ ਦੇਸੀ ਕਰਿਊ ਨੇ ਦਿਤਾ ਹੈ। ਇਸ ਗੀਤ ਦੇ ਬੋਲ ਲਾਡੀ ਚਾਹਲ, ਮਨਦੀਪ ਮਾਵੀ ਅਤੇ ਖੁਦ ਪਰਮੀਸ਼ ਵਰਮਾ ਦੁਆਰਾ ਲਿਖੇ ਗਏ ਹਨ। ਪਰਮੀਸ਼ ਦੁਆਰਾ ਆਪਣੀ ਹਰ ਗੱਲ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕਰਨਾ, ਆਪਣੇ ਫੈਂਸ ਪ੍ਰਤੀ ਪਿਆਰ ਨੂੰ ਦਰਸਾਉਂਦਾ ਹੈ।
Parmish Verma
ਪਰਮੀਸ਼ ਚਾਹੇ ਦੁਖੀ ਹੋਣ ਜਾਂ ਸੁਖੀ। ਜਦੋਂ ਵੀ ਉਹ ਕੁਝ ਨਵਾਂ ਲੈ ਕੇ ਆਉਂਦੇ ਹਨ ਤਾਂ ਸੋਸ਼ਲ ਮੀਡੀਆ ਤੇ ਆਨਲਾਈਨ ਹੋ ਕੇ ਜ਼ਰੂਰ ਦਸਦੇ ਹਨ। ਦਸ ਦੇਈਏ ਕਿ ਹੁਣ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਪੇਜ਼ ਤੇ ਪੋਸਟਰ ਨੂੰ ਬੇਹੱਦ ਪਿਆਰ ਦੇਣ ਲਈ ਫੈਨਜ਼ ਦਾ ਧੰਨਵਾਦ ਕਰਨ ਲਈ ਵੀਡੀਓ ਸਾਂਝਾ ਕੀਤਾ ਹੈ। ਉਹਨਾਂ ਦੱਸਿਆ ਕਿ ਵੀਰਵਾਰ ਜਾਂ ਸ਼ੁੱਕਰਵਾਰ ਤੱਕ ਗੀਤ ਰਿਲੀਜ਼ ਹੋ ਜਾਵੇਗਾ। ਉਹ ਫੈਨਜ਼ ਨੂੰ ਪੁੱਛ ਵੀ ਰਹੇ ਹਨ ਕਿ ਕੌਣ ਕੌਣ ਗੀਤ ਦਾ ਇੰਤਜ਼ਾਰ ਕਰ ਰਿਹਾ ਹੈ ? ਅਤੇ ਕੌਣ ਗੀਤ ਦੀਆਂ ਬੋਲਾਂ ਨੂੰ ਬੁੱਝੇਗਾ ?
Parmish Verma
ਪਰਮੀਸ਼ ਵਰਮਾ ਦਾ ਇਹ ਗੀਤ ਬੋਲੀਆਂ 'ਤੇ ਅਧਾਰਿਤ ਹੋਵੇਗਾ। ਜੇਕਰ ਗੱਲ ਕੀਤੀ ਜਾਵੇ ਪਰਮੀਸ਼ ਦੇ ਹੋਰ ਗੀਤਾਂ ਦੀ ਤਾਂ ਉਨ੍ਹਾਂ ਦੇ ਪਹਿਲੇ ਗੀਤ ਵੀ ਦਰਸ਼ਕਾਂ ਨੇ ਬਹੁਤ ਪਸੰਦ ਕੀਤੇ ਹਨ। ਹੁਣ ਇਸ ਗੀਤ ਤੋਂ ਵੀ ਪਰਮੀਸ਼ ਨੂੰ ਇਹੀ ਉਮੀਦ ਹੈ ਕਿ ਲੋਕ ਇਸਨੂੰ ਵੀ ਉਹਨਾਂ ਹੀ ਪਿਆਰ ਦੇਣਗੇ।
Parmish Verma
ਪਰਮੀਸ਼ ਨੂੰ ਪਿੱਛਲੇ ਦਿਨੀ ਹੋਏ ਹਮਲੇ ਤੋਂ ਬਾਅਦ ਐਸੀ ਜਗ੍ਹਾ 'ਤੇ ਰੱਖਿਆ ਗਿਆ ਸੀ, ਜੋ ਸਿਰਫ਼ ਉਨ੍ਹਾਂ ਦੇ ਕੁਝ ਖਾਸ ਤੇ ਨਜ਼ਦੀਕੀਆਂ ਨੂੰ ਹੀ ਪਤਾ ਸੀ। ਉਨ੍ਹਾਂ 'ਸੀ ਪਰਮੀਸ਼ ਦੇ ਪਰਿਵਾਰਿਕ ਮੈਂਬਰ ਤੇ ਕੁਝ ਪੱਕੇ ਯਾਰ ਸ਼ਾਮਲ ਹਨ। ਜਿਸ ਤੋਂ ਬਾਅਦ ਪਰਮੀਸ਼ ਕੈਨੇਡਾ ਚਲੇ ਗਏ ਸੀ। ਜਿਥੇ ਜਾ ਕੇ ਉਨ੍ਹਾਂ ਨੇ ਆਪਣੀਆਂ ਸਨੈਪ ਸਟੋਰੀ ਅਪਲੋਡ ਕੀਤੀਆਂ। ਜਿਸ 'ਚ ਪਰਮੀਸ਼ ਇੱਕ ਛੋਟੀ ਬੱਚੀ ਨਾਲ ਖੇਡਦੇ ਨਜ਼ਰ ਆ ਰਹੇ ਸੀ।