
ਲੇਖਕ, ਨਿਰਮਾਤਾ, ਨਿਰਦੇਸ਼ਕ ਕੁਲਜੀਤ ਸਿੰਘ ਮਲਹੋਤਰਾ ਨੇ ਪੰਜਾਬੀ ਫ਼ਿਲਮ 'ਮਿੱਟੀ ਦਾ ਬਾਵਾ' ਦਾ ਨਿਰਮਾਣ ਕੀਤਾ ਹੈ।
ਜਲੰਧਰ: ਪੰਜਾਬੀ ਸਿਨੇਮਾ ਵਿਚ ਧਾਰਮਿਕ ਅਤੇ ਸੱਭਿਆਚਾਰਕ ਦਾ ਰੁਤਬਾ ਕਾਫੀ ਉੱਚਾ ਰਿਹਾ ਹੈ। ਇਹ ਫਿਲਮਾਂ ਅੱਜ ਵੀ ਦਰਸ਼ਕਾਂ ਦੇ ਚੇਤਿਆਂ ਵਿਚ ਵਸੀਆਂ ਹੋਈਆਂ ਹਨ। ਅਜਿਹੀ ਹੀ ਇੱਕ ਹੋਰ ਧਾਰਮਿਕ ਫਿਲਮ 'ਮਿੱਟੀ ਦਾ ਬਾਵਾ' ਇਨ੍ਹੀਂ ਦਿਨੀਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਣਾਈ ਗਈ ਹੈ, ਜੋ 18 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ। ਕੁਲਜੀਤ ਸਿੰਘ ਮਲਹੋਤਰਾ ਮੁੰਬਈ ਦੇ ਜੰਮਪਲ ਹਨ ਤੇ ਪਿਛਲੇ ਕਈ ਸਾਲਾਂ ਤੋਂ ਫਿਲਮ ਖੇਤਰ ਵਿਚ ਸਰਗਰਮ ਹਨ।
Mitti Da Bawa
ਉਹਨਾਂ ਦੇ ਪਿਤਾ ਸ਼ ਹਰਬੰਸ ਸਿੰਘ ਮਲਹੋਤਰਾ ਉਰਫ ਹਰੀ ਅਰਜਨ ਨਾਮੀਂ ਸੰਗੀਤਕਾਰ ਰਹੇ ਹਨ, ਜਿਨ੍ਹਾਂ ਨੇ ਆਪਣੇ ਜ਼ਮਾਨੇ ਦੀਆਂ ਅਨੇਕਾਂ ਹਿੰਦੀ ਫਿਲਮਾਂ ਵਿਚ ਸੰਗੀਤ ਦਿੱਤਾ। ਆਪਣੇ ਪਿਤਾ ਦੇ ਨਕਸ਼ੇ ਕਦਮਾਂ 'ਤੇ ਚਲਦਿਆਂ ਕੁਲਜੀਤ ਵੀ ਫਿਲਮ ਖੇਤਰ ਵੱਲ ਆ ਗਿਆ। ਕਰੀਬ ਸੋਲਾਂ ਸਾਲ ਦੇ ਵਕਫੇ ਬਾਅਦ ਕੇ. ਐਸ਼ ਮਲਹੋਤਰਾ ਹੁਣ 'ਮਿੱਟੀ ਦਾ ਬਾਵਾ' ਫਿਲਮ ਲੈ ਕੇ ਆਏ ਹਨ। ਇਸ ਫ਼ਿਲਮ ਦਾ ਗੀਤ ਮਿੱਟੀ ਦਾ ਬਾਵਾ ਰਿਲੀਜ਼ ਹੋ ਚੁੱਕਿਆ ਹੈ।
Mitti Da Bawa
ਇਸ ਵਿਚ ਨਛੱਤਰ ਗਿੱਲ ਗੀਤ ਗਾ ਰਿਹਾ ਹੈ। ਪੁਰਾਣੇ ਵੇਲੇ ਦਾ ਸਾਰਾ ਸਮਾਨ ਜੋ ਕਿ ਮਿੱਟੀ ਦਾ ਬਣਿਆ ਹੋਇਆ ਹੈ ਉਹ ਵਿਖਾਇਆ ਗਿਆ ਹੈ। ਇਸ ਵਿਚ ਇਸ ਗਾਣੇ ਦੀ ਥੋੜੀ ਜਿਹੀ ਝਲਕ ਦਿਖਾਈ ਗਈ ਹੈ। ਇਕ ਬਜ਼ੁਰਗ ਘੁਮਿਆਰ ਮਿੱਟੀ ਦੇ ਬਰਤਨ ਬਣਾ ਰਿਹਾ ਹੈ। ਉਸ ਕੋਲ ਹੋਰ ਬਹੁਤ ਸਾਰੀਆਂ ਮੂਰਤੀਆਂ ਤੇ ਭਾਂਡੇ ਪਏ ਹੋਏ ਹਨ। ਪਿੱਛੇ ਦੇ ਹਿੱਸੇ ਵਿਚ ਬਹੁਤ ਹੀ ਸੋਹਣਾ ਮਿੱਟੀ ਦਾ ਬਣਿਆ ਹੋਇਆ ਘਰ ਵਿਖਾਇਆ ਗਿਆ ਹੈ ਜੋ ਕਿ ਬਹੁਤ ਹੀ ਪਿਆਰਾ ਲੱਗ ਰਿਹਾ ਹੈ।
Mitti Da Bawa
ਦਰਸ਼ਕਾਂ ਵੱਲੋਂ ਇਸ ਨੂੰ ਬੇਹੱਦ ਪਸੰਦ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਇਸ ਫ਼ਿਲਮ ਵਿਚ ਸੱਭਿਆਚਾਰ ਨੂੰ ਨਿਹਾਰਿਆ ਗਿਆ ਹੈ। ਲੇਖਕ, ਨਿਰਮਾਤਾ, ਨਿਰਦੇਸ਼ਕ ਕੁਲਜੀਤ ਸਿੰਘ ਮਲਹੋਤਰਾ ਨੇ ਪੰਜਾਬੀ ਫ਼ਿਲਮ 'ਮਿੱਟੀ ਦਾ ਬਾਵਾ' ਦਾ ਨਿਰਮਾਣ ਕੀਤਾ ਹੈ। ਇਸ ਦੇ ਮੁੱਖ ਕਲਾਕਾਰ ਹਨ ਤਰਸੇਮ ਪਾਲ, ਤੇਜੀ ਸੰਧੂ, ਨਛੱਤਰ ਗਿੱਲ, ਅੰਮ੍ਰਿਤ ਸਿੰਘ ਬਿੱਲਾ, ਮੰਨਤ ਨੂਰ, ਮਨਪ੍ਰੀਤ ਕੌਰ, ਜਰਨੈਲ ਸਿੰਘ, ਬੀ.ਐਨ. ਸ਼ਰਮਾ। ਇਸ ਫ਼ਿਲਮ ਦੇ ਪ੍ਰਮੋਸ਼ਨਲ ਗੀਤ ਵਿਚ ਮਿਸ ਹਿਮਾਲਿਆ ਦਾ ਤਾਜ ਪਹਿਨਣ ਵਿਚ ਕਾਮਯਾਬ ਰਹੀ ਅਨੂਪ੍ਰਿਆ ਲਕਸ਼ਮੀ ਕਟੋਚ ਨੂੰ ਵੀ ਚਮਕਾਇਆ ਗਿਆ।
Entertainment News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।