ਅਭਿਨੇਤਰੀ ਦਿਲਜੋਤ ਦੀ ਅਗਵਾਈ ਵਾਲੀ ਸੰਸਥਾ ਨੇ ਲੋੜਵੰਦ ਲੜਕੀਆਂ ਨੂੰ ਵੰਡੇ ਸਾਈਕਲ
Published : Feb 15, 2023, 3:38 pm IST
Updated : Feb 15, 2023, 3:38 pm IST
SHARE ARTICLE
Diljott's Dream Buds Foundation donate bicycles to underprivileged girls
Diljott's Dream Buds Foundation donate bicycles to underprivileged girls

ਡਰੀਮ ਬਡਜ਼ ਫਾਊਂਡੇਸ਼ਨ ਨੇ ਵਿਦਿਆਰਥਣਾਂ ਨੂੰ ਸਕੂਲ ਦਾ ਹੋਰ ਸਮਾਨ ਵੀ ਮੁਹੱਈਆ ਕਰਵਾਇਆ

 

ਸੋਹਾਣਾ: ਮਸ਼ਹੂਰ ਅਭਿਨੇਤਰੀ ਦਿਲਜੋਤ ਦੀ ਅਗਵਾਈ ਵਾਲੀ ਸੰਸਥਾ ਡਰੀਮ ਬਡਜ਼ ਫਾਊਂਡੇਸ਼ਨ ਨੇ ਸਰਕਾਰੀ ਸਕੂਲ ਦੀਆਂ ਲੋੜਵੰਦ ਵਿਦਿਆਰਥਣਾਂ ਨੂੰ ਸਾਈਕਲ ਵੰਡਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਇਸ ਮੌਕੇ ਅਦਾਕਾਰਾ ਨੇ ਕਿਹਾ ਕਿ, "ਮੈਂ ਇਹਨਾਂ ਲੜਕੀਆਂ ਦੇ ਸਿੱਖਿਆ ਦੇ ਸੁਪਨੇ ਨੂੰ ਪੂਰਾ ਕਰਨ ਲਈ ਉਹਨਾਂ ਦੀ ਲੋੜ ਨੂੰ ਮਹਿਸੂਸ ਕਰ ਸਕਦੀ ਹਾਂ।" ਡਰੀਮ ਬਡਜ਼ ਫਾਊਂਡੇਸ਼ਨ ਨੇ ਬੀਤੇ ਦਿਨ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੋਹਾਣਾ, ਮੁਹਾਲੀ ਵਿਖੇ 20 ਲੜਕੀਆਂ ਨੂੰ ਸਾਈਕਲ ਅਤੇ ਸਕੂਲ ਦਾ ਸਮਾਨ ਵੰਡ ਕੇ ਉਹਨਾਂ ਦੀ ਮਦਦ ਕੀਤੀ।

ਇਹ ਵੀ ਪੜ੍ਹੋ: ਸਿਰਫ ਇਕ ਵਿਚਾਰਧਾਰਾ ਜਾਂ ਇਕ ਵਿਅਕਤੀ ਦੇਸ਼ ਨੂੰ ਬਣਾ ਜਾਂ ਵਿਗਾੜ ਨਹੀਂ ਸਕਦਾ : ਮੋਹਨ ਭਾਗਵਤ

ਉਹਨਾਂ ਕਿਹਾ ਕਿ ਇਸ ਉਪਰਾਲੇ ਦਾ ਉਦੇਸ਼ ਆਰਥਿਕ ਪੱਖੋਂ ਕਮਜ਼ੋਰ ਵਰਗ ਦੀਆਂ ਵਿਦਿਆਰਥਣਾਂ ਦੀ ਮਦਦ ਕਰਨਾ ਅਤੇ ਉਹਨਾਂ ਦੀ ਗਤੀਸ਼ੀਲਤਾ ਨੂੰ ਵਧਾ ਕੇ ਪੜ੍ਹਾਈ ਲਈ ਉਤਸ਼ਾਹਿਤ ਕਰਨਾ ਹੈ। ਇਹ ਉਹਨਾਂ ਨੂੰ ਸਿੱਖਿਆ ਦੇ ਆਪਣੇ ਸੁਪਨੇ ਨੂੰ ਸਾਕਾਰ ਕਰਨ ਵਿਚ ਹੋਰ ਮਦਦ ਕਰੇਗਾ।  ਇਸ ਤੋਂ ਇਲਾਵਾ ਡ੍ਰੀਮ ਬਡਜ਼ ਫਾਊਂਡੇਸ਼ਨ ਨੇ ਲੋੜਵੰਦ ਵਿਦਿਆਰਥਣਾਂ ਨੂੰ ਸਕੂਲ ਦਾ ਹੋਰ ਸਮਾਨ ਜਿਵੇਂ ਲੰਚ ਬਾਕਸ ਅਤੇ ਬੋਤਲਾਂ ਆਦਿ ਵੀ ਮੁਹੱਈਆ ਕਰਵਾਇਆ। ਇਸ ਮੌਕੇ ਅਦਾਕਾਰਾ ਦਿਲਜੋਤ ਅਤੇ ਫਾਊਂਡੇਸ਼ਨ ਦੇ ਵਲੰਟੀਅਰ ਅਤੇ ਪ੍ਰਿੰਸੀਪਲ, ਸਕੂਲ ਸਟਾਫ਼ ਅਤੇ ਵਿਦਿਆਰਥੀ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ: ਮੁੱਖ ਮੰਤਰੀ ਨੇ ਪੰਜਾਬ ਦੇ ਤਿੰਨ ਹੋਰ ਟੋਲ ਪਲਾਜ਼ੇ ਕਰਵਾਏ ਬੰਦ, ਲੋਕਾਂ ਦੇ ਰੋਜ਼ਾਨਾ ਬਚਣਗੇ 10.52 ਲੱਖ ਰੁਪਏ

ਦਿਲਜੋਤ ਦਾ ਕਹਿਣਾ ਹੈ ਕਿ, "ਮੈਂ ਹਮੇਸ਼ਾ ਮਹਿਸੂਸ ਕੀਤਾ ਸੀ ਕਿ ਮੈਨੂੰ ਇਕ ਸੰਸਥਾ ਦੀ ਲੋੜ ਹੈ। ਜੋ ਲੋੜਵੰਦਾਂ ਦੇ ਲੱਖਾਂ ਸੁਪਨਿਆਂ ਨੂੰ ਉਮੀਦ ਦੇਵੇਗੀ ਅਤੇ ਉਹਨਾਂ ਨੂੰ ਪੂਰਾ ਕਰਨ ਵਿਚ ਸਹਿਯੋਗ ਦੇਵੇਗੀ। ਇਸ ਤਰ੍ਹਾਂ ਡਰੀਮ ਬਡਜ਼ ਫਾਊਂਡੇਸ਼ਨ ਦਾ ਗਠਨ ਕੀਤਾ ਗਿਆ”। ਜ਼ਿਕਰਯੋਗ ਹੈ ਕਿ ਡਰੀਮ ਬਡਸ ਫਾਊਂਡੇਸ਼ਨ ਇਕ ਰਜਿਸਟਰਡ NGO ਹੈ ਜਿਸ ਦੀ ਸਥਾਪਨਾ ਅਦਾਕਾਰਾ ਦਿਲਜੋਤ ਦੁਆਰਾ ਕੀਤੀ ਗਈ ਸੀ। ਫਿਲਮਾਂ ਦੀ ਗੱਲ ਕਰੀਏ ਤਾਂ ਦਿਲਜੋਤ ਜਲਦ ਹੀ ਰੋਸ਼ਨ ਪ੍ਰਿੰਸ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ 'ਰੰਗ ਰੱਤਾ' ਅਤੇ ਇਕ ਹਿੰਦੀ ਫਿਲਮ 'ਕ੍ਰਿਸਪੀ ਰਿਸ਼ਤੇ'  ਵਿਚ ਅਦਾਕਾਰੀ ਕਰਦੀ ਦਿਖਾਈ ਦੇਵੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement