
9,35,000 ਡਾਲਰ (ਲਗਭਗ 7.73 ਕਰੋੜ ਰੁਪਏ) ਵਿਚ ਹੋਇਆ ਨਿਲਾਮ
ਲਾਸ ਵੇਗਾਸ: ਹਾਲ ਹੀ 'ਚ ਇਕ ਦੁਰਲੱਭ ਹਾਰਲੇ ਬਾਈਕ ਦੀ ਨਿਲਾਮੀ ਹੋਈ ਹੈ, ਇਸ ਨੂੰ ਖਰੀਦਣ ਲਈ ਗਾਹਕਾਂ ਵਿਚਾਲੇ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ। ਇਸ ਦੌਰਾਨ 1908 Harley-Davidson ਨਿਲਾਮੀ ਵਿਚ ਵਿਕਣ ਵਾਲੀ ਸਭ ਤੋਂ ਮਹਿੰਗੀ ਬਾਈਕ ਬਣ ਗਈ ਹੈ। ਇਹ ਮੋਟਰਸਾਈਕਲ 9,35,000 ਡਾਲਰ (ਲਗਭਗ 7.73 ਕਰੋੜ ਰੁਪਏ) ਵਿਚ ਨਿਲਾਮ ਹੋਇਆ ਹੈ।
ਇਹ ਵੀ ਪੜ੍ਹੋ: ਮੁੰਬਈ ਦੇ ਮਲਾਡ ਦੀਆਂ ਝੁੱਗੀਆਂ ਵਿਚ ਲੱਗੀ ਭਿਅਨਕ ਅੱਗ, ਇਕ ਬੱਚੇ ਦੀ ਮੌਤ
ਦੱਸ ਦੇਈਏ ਕਿ ਲੋਕਾਂ ਵਿਚ ਇਸ ਬਾਈਕ ਦਾ ਇੰਨਾ ਕ੍ਰੇਜ਼ ਸੀ ਕਿ ਫੇਸਬੁੱਕ 'ਤੇ ਇਸ ਸਟ੍ਰੈਪ ਟੈਂਕ ਮੋਟਰਸਾਈਕਲ ਦੀ ਤਸਵੀਰ ਪੋਸਟ ਕਰਦੇ ਹੀ ਇਸ ਨੂੰ 8,000 ਤੋਂ ਵੱਧ ਲਾਈਕਸ ਅਤੇ 800 ਦੇ ਕਰੀਬ ਕਮੈਂਟਸ ਮਿਲ ਗਏ। 1908 ਹਾਰਲੇ-ਡੇਵਿਡਸਨ ਮੋਟਰਸਾਈਕਲ ਨਿਲਾਮੀ ਦੀ ਲਾਸ ਵੇਗਾਸ ਵਿਚ ਮੈਕਮ ਨਿਲਾਮੀ ਦੁਆਰਾ ਕਰਵਾਈ ਗਈ ਸੀ। ਮੈਕਮ ਦੀ ਪੋਸਟ ਵਿਚ ਕਿਹਾ ਗਿਆ ਹੈ ਕਿ ਇਹ ਹਾਰਲੇ-ਡੇਵਿਡਸਨ ਸਟ੍ਰੈਪ ਟੈਂਕ ਇਕ ਬਹੁਤ ਹੀ ਦੁਰਲੱਭ ਨਸਲ ਦੇ ਸਭ ਤੋਂ ਪੁਰਾਣੇ ਮਾਡਲਾਂ ਵਿਚੋਂ ਇਕ ਹੈ। ਇਹ 1908 ਵਿਚ ਬਣੇ 450 ਮਾਡਲਾਂ ਵਿਚੋਂ ਇਕ ਹੈ।
ਇਹ ਵੀ ਪੜ੍ਹੋ: ਥਾਣੇਦਾਰ ਤੋਂ ਤੰਗ ਆ ਕੇ ਮਹਿਲਾ ਨੇ ਕੀਤੀ ਖ਼ਦਕੁਸ਼ੀ, ਸੁਸਾਈਡ ਨੋਟ ਵਿਚ ਕੀਤੇ ਅਹਿਮ ਖੁਲਾਸੇ
ਮੈਕਮ ਆਕਸ਼ਨ ਦੇ ਮੋਟਰਸਾਈਕਲ ਡਿਵੀਜ਼ਨ ਦੇ ਮੈਨੇਜਰ ਗ੍ਰੇਗ ਆਰਨੋਲਡ ਨੇ ਕਿਹਾ ਕਿ ਇਹ ਬਾਈਕ 1941 ਵਿਚ ਡੇਵਿਡ ਉਹਲਿਨ ਨੂੰ ਮਿਲੀ ਸੀ, ਜਿਸ ਨੇ ਇਸ ਨੂੰ ਅਗਲੇ 66 ਸਾਲਾਂ ਤੱਕ ਆਪਣੇ ਕੋਲ ਰੱਖਿਆ। ਇਸ ਨੂੰ ਬਾਅਦ ਵਿਚ ਰੀਸਟੋਰ ਕੀਤਾ ਗਿਆ ਸੀ, ਜਿਸ ਵਿਚ ਇਸ ਦੇ ਟੈਂਕ, ਪਹੀਏ, ਸੀਟ ਕਵਰ ਅਤੇ ਇੰਜਣ ਬੈਲਟ ਪੁਲੀ ਸ਼ਾਮਲ ਸਨ। ਮਾਡਲ ਨੂੰ ਸਟ੍ਰੈਪ ਟੈਂਕ ਦਾ ਨਾਮ ਦਿੱਤਾ ਗਿਆ ਸੀ ਕਿਉਂਕਿ ਇਸ ਦੇ ਟੈਂਕ ਨੂੰ ਨਿਕਲ-ਪਲੇਟੇਡ ਸਟੀਲ ਦੀਆਂ ਪੱਟੀਆਂ ਨਾਲ ਫਰੇਮ ਨਾਲ ਜੋੜਿਆ ਗਿਆ ਸੀ।