ਰੰਗ ਪੰਜਾਬ' ਪਿਆਰ, ਹੌਂਸਲੇ ਅਤੇ ਵਿਸ਼ਵਾਸ ਦੀ ਕਹਾਣੀ
Published : Nov 16, 2018, 3:32 pm IST
Updated : Nov 16, 2018, 3:32 pm IST
SHARE ARTICLE
Rang Punjab
Rang Punjab "story of love, courage and faith

ਪੰਜਾਬ ਨੇ ਹਮੇਸ਼ਾ ਤੋਂ ਹੀ ਬਹੁਤ ਸਾਰੇ ਉਤਰਾਅ ਅਤੇ ਚੜਾਅ ਦੇਖੇ ਹਨ। ਇਕ ਬਹੁਤ ਹੀ ਅਮੀਰ ਵਿਰਾਸਤ ਭਰੇ ਇਤਿਹਾਸ ਤੋਂ...

ਚੰਡੀਗੜ੍ਹ (ਸਸਸ) : ਪੰਜਾਬ ਨੇ ਹਮੇਸ਼ਾ ਤੋਂ ਹੀ ਬਹੁਤ ਸਾਰੇ ਉਤਰਾਅ ਅਤੇ ਚੜਾਅ ਦੇਖੇ ਹਨ। ਇਕ ਬਹੁਤ ਹੀ ਅਮੀਰ ਵਿਰਾਸਤ ਭਰੇ ਇਤਿਹਾਸ ਤੋਂ ਨਸ਼ਿਆਂ ਚ ਫਸੇ ਅਤੇ ਰਾਹੋਂ ਭਟਕੀ ਹੋਈ ਜਵਾਨੀ ਨਾਲ ਸਿੱਨੇ ਹੋਏ ਅੱਜ ਤੱਕ, ਪੰਜਾਬ ਅਤੇ ਪੰਜਾਬ ਦੇ ਲੋਕਾਂ ਨੇ ਸਭ ਦੇਖਿਆ ਹੈ। ਪਰ ਹਰ ਦੇਸ਼ ਅਤੇ ਜਗ੍ਹਾ ਦੇ ਪਿਛੋਕੜ ਦੀ ਤਰਾਂ, ਇਹ ਵੀ ਅਪਣੇ ਇਕ ਅੰਦੋਲਨ ਦੀ ਉਡੀਕ ਵਿਚ ਹੈ। ਅਤੇ ਇਸ ਜਿੰਮੇਵਾਰੀ ਨੂੰ ਬਹੁਤ ਹੀ ਗੰਭੀਰਤਾ ਨਾਲ ਚੁੱਕਿਆ ਹੈ ਇਥੋਂ ਦੇ ਸਿਨੇਮਾ ਨੇ।

Rang Punjab MovieRang Punjab Movie ​ਇਕ ਅਜਿਹੀ ਫਿਲਮ ਜੋ ਇਸ ਬਦਲਾਅ ਦੀ ਲਹਿਰ ਨੂੰ ਸ਼ੁਰੂ ਕਰਨ ਲਈ ਤਿਆਰ ਹੈ ਉਹ ਹੈ ਆਉਣ ਵਾਲੀ ਫਿਲਮ 'ਰੰਗ ਪੰਜਾਬ'। ਇਸ ਫਿਲਮ ‘ਚ ਮੁੱਖ ਦੀਪ ਸਿੱਧੂ ਅਤੇ ਰੀਨਾ ਰਾਏ ਮੁੱਖ ਕਿਰਦਾਰ ਨਿਭਾਉਣਗੇ। ਫਿਲਮ ਚ ਕਰਤਾਰ ਚੀਮਾ, ਆਸ਼ੀਸ਼ ਦੁੱਗਲ,ਹੌਬੀ ਧਾਲੀਵਾਲ, ਮਹਾਵੀਰ ਭੁੱਲਰ, ਜਗਜੀਤ ਸੰਧੂ, ਧੀਰਜ ਕੁਮਾਰ, ਬਨਿੰਦਰਜੀਤ ਬਨੀ, ਜਗਜੀਤ ਸਿੰਘ ਬਾਜਵਾ, ਕਮਲ ਵਿਰਕ ਅਤੇ ਕਰਨ ਬੱਟਾਂ ਆਦਿ ਵੀ ਨਜ਼ਰ ਆਉਣਗੇ।

ਰੰਗ ਪੰਜਾਬ ਦੇ ਡਾਇਲਾਗ ਲਿਖੇ ਹਨ ਅਮਰਦੀਪ ਸਿੰਘ ਗਿੱਲ ਨੇ ਅਤੇ ਇਸ ਦਾ ਸੰਗੀਤ ਦਿਤਾ ਹੈ ਗੁਰਮੀਤ ਸਿੰਘ, ਗੁਰਮੋਹ ਅਤੇ ਮਿਊਜ਼ਿਕ ਐਮਪਾਇਰ ਨੇ। ਇਸ ਫਿਲਮ ਦਾ ਨਿਰਦੇਸ਼ਨ ਕੀਤਾ ਹੈ ਰਾਕੇਸ਼ ਮਹਿਤਾ ਨੇ ਅਤੇ ਨਿਰਮਾਤਾ ਹਨ ਮਨਦੀਪ ਸਿੰਘ ਸਿੱਧੂ ਅਤੇ ਰਾਜ ਕੁੰਦਰਾ। ਇਹ ਫਿਲਮ ਬਠਿੰਡੇ ਵਾਲੇ ਬਾਈ ਫਿਲਮਸ ਦੀ ਪੇਸ਼ਕਸ਼ ਹੈ। ਦੀਪ ਸਿੱਧੂ ਜੋ ਕਿ ਮੁੱਖ ਭੂਮਿਕਾ ਚ ਇਕ ਪੁਲਿਸ ਵਾਲੇ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ, ਨੇ ਕਿਹਾ, "ਰੰਗ ਪੰਜਾਬ ਦੀ ਕਹਾਣੀ ਚ ਮੈਂ ਚੰਗਿਆਈ ਅਤੇ ਬੁਰਾਈ ਦੀ ਲੜਾਈ ‘ਚ ਚੰਗਿਆਈ ਦੀ ਤਰਫ਼ ਖੜ੍ਹਾ ਹਾਂ।

Actor and Actress of Rang Punjab MovieActor and Actress of Rang Punjab Movie ​ਇਸ ਦੀ ਕਹਾਣੀ ਮੇਰੇ ਕਿਰਦਾਰ ਦੇ ਸਫ਼ਰ ਨੂੰ ਦਿਖਾਏਗੀ ਜੋ ਕਿ ਅਪਣੇ ਇਰਦ ਗਿਰਦ ਹੋ ਰਹੇ ਗਲਤ ਦੇ ਵਿਰੁੱਧ ਖੜ੍ਹਾ ਹੈ ਜਿਵੇਂ ਕਿ ਰਾਜਨੀਤੀ, ਪ੍ਰਸ਼ਾਸ਼ਨਿਕ ਸਮਸਿਆਵਾਂ, ਨਸ਼ੇਖੋਰੀ ਅਤੇ ਅਪਰਾਧ। ਇਹ ਫਿਲਮ ਮੇਰੇ ਲਈ ਇਕ ਕੈਥਰਟਿਕ ਅਨੁਭਵ ਰਿਹਾ ਕਿਉਂਕਿ ਅਸੀਂ ਇਹ ਸਭ ਚੀਜ਼ਾਂ ਦੇ ਬਾਰੇ ਚ ਹਮੇਸ਼ਾ ਗੱਲਾਂ ਕਰਦੇ ਹਾਂ ਅਤੇ ਪੜ੍ਹਦੇ ਰਹਿੰਦੇ ਹਾਂ। ਇਹ ਮੇਰੀ ਇਕ ਛੋਟੀ ਸੀ ਕੋਸ਼ਿਸ਼ ਹੈ ਇਹਨਾਂ ਸਭ ਮੁੱਦਿਆਂ ਦੇ ਬਾਰੇ ‘ਚ ਜਾਗਰੂਕਤਾ ਜਗਾਉਣ ਲਈ। ਮੈਂ ਇਸ ਫਿਲਮ ਦੇ ਲਈ ਅਪਣੀ ਬਾਡੀ ‘ਤੇ ਵੀ ਬਹੁਤ ਕੰਮ ਕੀਤਾ ਹੈ।

ਮੈਂਨੂੰ ਉਮੀਦ ਹੈ ਕਿ ਲੋਕ ਅਪਣੀ ਮਾਤ ਭੂਮੀ ਨੂੰ ਬਚਾਉਣ ਅਤੇ ਆਸ ਪਾਸ ਪਰਿਵਰਤਨ ਲਿਆਉਣ ਦੀ ਜੰਗ ਚ ਜੁਟੇ ਹੋਏ ਇਕ ਸੈਨਿਕ ਦੇ ਜਜ਼ਬਾਤਾਂ ਨਾਲ ਜੁੜ ਪਾਉਣਗੇ।" ਫਿਲਮ ਦੀ ਮੁੱਖ ਅਦਾਕਾਰਾ, ਰੀਨਾ ਰਾਏ ਨੇ ਕਿਹਾ, "ਰੰਗ ਪੰਜਾਬ ਡੈਬਿਊ ਕਰਨ ਲਈ ਇਕ ਬਹੁਤ ਹੀ ਬੇਹਤਰੀਨ ਫਿਲਮ ਸੀ। ਮੈਂ ਹਮੇਸ਼ਾ ਤੋਂ ਹੀ ਅਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਕਿਸੇ ਅਰਥਪੂਰਨ ਫਿਲਮ ਨਾਲ ਕਰਨਾ ਚਾਹੁੰਦੀ ਸੀ। ਇਸ ਫਿਲਮ ਦਾ ਹਿੱਸਾ ਬਣਨਾ ਮੇਰੇ ਲਈ ਇਕ ਸਿੱਖਣ ਵਾਲਾ ਅਤੇ ਅੱਖਾਂ ਖੋਲ੍ਹਣ ਵਾਲਾ ਅਨੁਭਵ ਰਿਹਾ।

Actor Deep Sidhu & Actress Actor Deep Sidhu & Actress Reena Raiਦੀਪ ਸਿੱਧੂ ਇਕ ਬਹੁਤ ਹੀ ਹੁਨਰਮੰਦ ਅਭਿਨੇਤਾ ਹਨ ਅਤੇ ਮੈਂਨੂੰ ਓਹਨਾ ਤੋਂ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ। ਇਸ ਫਿਲਮ ਚ ਉਹ ਸਭ ਕੁਝ ਹੈ ਜੋ ਦਰਸ਼ਕਾਂ ਨੂੰ ਫਿਲਮ ਨਾਲ ਬੰਨ੍ਹ ਕੇ ਰੱਖਣ ਲਈ ਜ਼ਰੂਰੀ ਹੈ। ਮੈਂ ਉਮੀਦ ਕਰਦੀ ਹਾਂ ਕਿ ਫਿਲਮ ਨੂੰ ਦਰਸ਼ਕਾਂ ਵਲੋਂ ਪਿਆਰ ਮਿਲੇਗਾ ਕਿਉਂਕਿ ਅਸੀਂ ਇਕ ਇਮਾਨਦਾਰ ਕੋਸ਼ਿਸ਼ ਕੀਤੀ ਹੈ।" ਰੰਗ ਪੰਜਾਬ ਦੇ ਨਿਰਦੇਸ਼ਕ ਰਾਕੇਸ਼ ਮਹਿਤਾ ਨੇ ਕਿਹਾ, "ਇਹ ਫਿਲਮ ਕੋਸ਼ਿਸ਼ ਹੈ ਪੰਜਾਬ ਦੇ ਮਾਧਿਅਮ ਨਾਲ ਅਪਣੀ ਜਿੰਮੇਵਾਰੀ ਨਿਭਾਉਣ ਦੀ।

ਅਸੀਂ ਕਹਾਣੀਆਂ ਸੁਣਾਉਣ ਵਾਲੇ ਲੋਕ ਹਾਂ ਅਤੇ ਜੇ ਅਸੀਂ ਕਿਸੇ ਮਾਧਿਅਮ ਨਾਲ ਲੋਕਾਂ ਚ ਜਾਗਰੂਕਤਾ ਲਿਆ ਸਕਦੇ ਹਾਂ ਤਾਂ ਇਸ ਦਾ ਇਹੀ ਹੈ ਕਿ ਅਸੀਂ ਸਭ ਮੌਜੂਦ ਸਾਧਨਾਂ ਦਾ ਸਹੀ ਉਪਯੋਗ ਕੀਤਾ ਹੈ। ਇਹ ਫਿਲਮ ਇਕ ਪੂਰਾ ਪੈਕਜ ਹੈ: ਐਕਸ਼ਨ, ਡਰਾਮਾ, ਰੋਮਾਂਸ ਅਤੇ ਇਕ ਦ੍ਰਿੜ ਅਤੇ ਉਚਿਤ ਸੰਦੇਸ਼ ਨਾਲ ਭਰਪੂਰ। ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਇਹ ਸੰਦੇਸ਼ ਲੋਕਾਂ ਤੱਕ ਪਹੁੰਚ ਪਾਈਏ ਕਿ ਨੌਜਵਾਨਾਂ ਨੇ ਪੰਜਾਬ ਨੂੰ ਸਿਓਂਕ ਦੀ ਤਰ੍ਹਾਂ ਖਾ ਰਹੀਆਂ ਬੁਰਾਈਆਂ ਦੇ ਯੁੱਧ ਦੀ ਸ਼ੁਰੂਆਤ ਕਰ ਦਿਤੀ ਹੈ।

ਮੇਰੀ ਪੂਰੀ ਟੀਮ ਫਿਲਮ ਨੂੰ ਮਿਲਣ ਵਾਲੀ ਪ੍ਰਤੀਕਿਰਿਆ ਨੂੰ ਲੈ ਕੇ ਬਹੁਤ ਹੀ ਉਤਸ਼ਾਹਿਤ ਹੈ।" ਫਿਲਮ ਦੇ ਨਿਰਮਾਤਾ ਮਨਦੀਪ ਸਿੰਘ ਸਿੱਧੂ ਨੇ ਕਿਹਾ, "ਅਸੀਂ ਇਸ ਫਿਲਮ ਨੂੰ ਇਕ ਸੈਨਿਕ ਦੀ ਜੰਗ ਦਾ ਰੂਪ ਦਿਤਾ ਹੈ। ਅਸੀਂ ਹਮੇਸ਼ਾ ਅਜਿਹੀਆਂ ਫ਼ਿਲਮਾਂ ਦਾ ਨਿਰਮਾਣ ਕਰਨਾ ਚਾਹੁੰਦੇ ਹਾਂ ਜੋ ਕਿਸੇ ਸਮਾਜਿਕ ਸੰਦੇਸ਼ ਨਾਲ ਭਰਪੂਰ ਹੋਵੇ। ਅਸੀਂ ਚਾਹੁੰਦੇ ਹਾਂ ਕਿ ਫਿਲਮ ਦੇਖਣ ਤੋਂ ਬਾਅਦ ਲੋਕ ਕੁਝ ਸੋਚਣ ਲਈ ਮਜ਼ਬੂਰ ਹੋ ਜਾਣ।

ਰੰਗ ਪੰਜਾਬ ‘ਚ ਇਕ ਬਹੁਤ ਹੀ ਸਕਾਰਾਤਮਕ ਸੰਦੇਸ਼ ਹੈ ਜਿਸ ਨੂੰ ਦਰਸ਼ਕਾਂ ਨੂੰ ਬਹੁਤ ਪਸੰਦ ਆਉਣ ਵਾਲੇ ਮਸਾਲੇਦਾਰ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਅਸੀਂ ਇਹ ਵਾਅਦਾ ਕਰਦੇ ਹਾਂ ਕਿ ਅਸੀਂ ਅਜਿਹੀਆਂ ਕਹਾਣੀਆਂ ‘ਤੇ ਹੀ ਅਪਣਾ ਪੈਸਾ ਅਤੇ ਮੇਹਨਤ ਲਗਾਵਾਂਗੇ ਜੋ ਕਿ ਲੋਕਾਂ ਦੀ ਜ਼ਿੰਦਗੀ ‘ਚ ਕੁਝ ਬਦਲਾਅ ਲਿਆ ਸਕੇ।" ਇਹ ਫਿਲਮ 23 ਨਵੰਬਰ 2018 ਨੂੰ ਰਿਲੀਜ਼ ਹੋ ਰਹੀ ਹੈ ਅਤੇ ਇਸ ਦਾ ਸੰਸਾਰਭਰ ‘ਚ ਵਿਤਰਣ ਸਾਗਾ ਮਿਊਜ਼ਿਕ ਵਲੋਂ ਕੀਤਾ ਜਾਵੇਗਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement