2 ਨਵੰਬਰ ਨੂੰ ਰਿਲੀਜ਼ ਹੋਵੇਗਾ 'ਰੰਗ ਪੰਜਾਬ' ਦਾ ਟ੍ਰੇਲਰ, 23 ਨਵੰਬਰ ਨੂੰ ਆਏਗੀ ਫ਼ਿਲਮ
Published : Oct 31, 2018, 3:16 pm IST
Updated : Oct 31, 2018, 3:17 pm IST
SHARE ARTICLE
Rang Punjab, Deep Sidhu
Rang Punjab, Deep Sidhu

ਪੰਜਾਬ ਦਾ ਇਕ ਅਣਡਿੱਠਾ ਰੰਗ ਦਿਖਾਉਣ ਆ ਰਹੀ ਹੈ ਫਿਲ ਰੰਗ ਪੰਜਾਬ। ਕਾਮੇਡੀ, ਪੁਰਾਤਨ ਪੰਜਾਬ ਅਤੇ ਰੁਮਾਂਟਿਕ ਫ਼ਿਲਮਾਂ ਦੇ ਦੌਰ 'ਚ ....

ਪੰਜਾਬ ਦਾ ਇਕ ਅਣਡਿੱਠਾ ਰੰਗ ਦਿਖਾਉਣ ਆ ਰਹੀ ਹੈ ਫ਼ਿਲਮ 'ਰੰਗ ਪੰਜਾਬ'। ਕਾਮੇਡੀ, ਪੁਰਾਤਨ ਪੰਜਾਬ ਅਤੇ ਰੁਮਾਂਟਿਕ ਫ਼ਿਲਮਾਂ ਦੇ ਦੌਰ 'ਚ ਇਹ ਪੰਜਾਬੀ ਫ਼ਿਲਮ ਇਕ ਵੱਖਰੀ ਤਰਾਂਹ ਦਾ ਸਿਨੇਮਾ ਪੇਸ਼ ਕਰੇਗੀ। ਪੰਜਾਬ ਦੇ ਅੱਜ ਦੇ ਹਾਲਤਾਂ ਨਾਲ ਸਬੰਧਿਤ ਇਹ ਫ਼ਿਲਮ ਨਿਰੋਲ ਰੂਪ 'ਚ ਮਨੋਰੰਜਨ ਭਰਪੂਰ ਫ਼ਿਲਮ ਹੈ। 'ਰੰਗ ਪੰਜਾਬ' ਦਾ ਟ੍ਰੇਲਰ 2 ਨਵੰਬਰ ਨੂੰ ਸ਼ਾਮ 5 ਵਜੇ ਸੋਸ਼ਲ ਮੀਡੀਆ 'ਤੇ ਰਿਲੀਜ਼ ਕੀਤਾ ਜਾਵੇਗਾ। ਇਹ ਫ਼ਿਲਮ 23 ਨਵੰਬਰ ਨੂੰ ਦੁਨੀਆਂ ਭਰ 'ਚ ਰਿਲੀਜ਼ ਹੋਵੇਗੀ।

Rang Punjab StarcastRang Punjab Starcast

'ਬਠਿੰਡੇ ਵਾਲੇ ਬਾਈ ਫ਼ਿਲਮਸ' ਅਤੇ 'ਸਿਨੇਮੋਸ਼ਨ ਮੀਡੀਆ ਪ੍ਰਾਈਵੇਟ ਲਿਮਟਿਡ' ਦੀ ਪੇਸ਼ਕਸ਼ ਨਿਰਮਾਤਾ ਮਨਦੀਪ ਸਿੰਘ ਸਿੱਧੂ ਦੀ ਇਸ ਫ਼ਿਲਮ ਵਿੱਚ 'ਜੋਰਾ 10 ਨੰਬਰੀਆ' ਵਾਲੇ ਦੀਪ ਸਿੱਧੂ ਨੇ ਮੁੱਖ ਭੂਮਿਕਾ ਨਿਭਾਈ ਹੈ। ਫ਼ਿਲਮ ਦੀ ਹੀਰੋਇਨ ਖੂਬਸੂਰਤ ਅਦਾਕਾਰਾ ਰੀਨਾ ਰਾਏ ਹੈ। ਇਸ ਤੋਂ ਇਲਾਵਾ ਕਰਤਾਰ ਚੀਮਾ, ਕਮਲ ਵਿਰਕ, ਹੌਬੀ ਧਾਲੀਵਾਲ, ਜਗਜੀਤ ਸੰਧੂ, ਧੀਰਜ ਕੁਮਾਰ, ਬਨਿੰਦਰ ਬਨੀ, ਅਸ਼ੀਸ਼ ਦੁੱਗਲ, ਮਹਾਂਵੀਰ ਭੁੱਲਰ, ਜਗਜੀਤ ਸਿੰਘ ਅਤੇ ਗੁਰਜੀਤ ਸਿੰੰਘ ਸਿੰਘ ਅਹਿਮ ਭੂਮਿਕਾ ਵਿੱਚ ਨਜ਼ਰ ਆਉਂਣਗੇ। 

Rang PunjabRang Punjab

ਗੁਰਪ੍ਰੀਤ ਭੁੱਲਰ ਦੀ ਲਿਖੀ ਅਤੇ ਰਾਕੇਸ਼ ਮਹਿਤਾ ਦੀ ਨਿਰਦੇਸ਼ਤ ਕੀਤੀ ਇਸ ਫ਼ਿਲਮ ਨਾਲ ਨਾਮਵਰ ਗੀਤਕਾਰ, ਲੇਖਕ ਅਤੇ ਫ਼ਿਲਮ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਵੀ ਗੀਤਕਾਰ ਅਤੇ ਸੰਵਾਦ ਲੇਖਕ ਵਜੋਂ ਜੁੜੇ ਹੋਏ ਹਨ। ਇਹ ਫ਼ਿਲਮ ਪੰਜਾਬ ਦੇ ਵੱਖ ਵੱਖ ਰੰਗਾਂ ਨੂੰ ਪਰਦੇ 'ਤੇ ਲੈ ਕੇ ਆਵੇਗੀ। ਪੁਲਿਸ ਅਤੇ ਗੈਂਗਸਟਰਾਂ ਦੀ ਜ਼ਿੰਦਗੀ ਦੇ ਜ਼ਰੀਏ ਸਮਾਜ ਦੇ ਵੱਖ ਵੱਖ ਹਾਲਤਾਂ ਨੂੰ ਪੇਸ਼ ਕਰਦੀ ਇਹ ਫ਼ਿਲਮ ਨੌਜਵਾਨ ਪੀੜ੍ਹੀ ਦੇ ਨਾਲ ਨਾਲ ਸੁਮੱਚੇ ਪਰਿਵਾਰਾਂ ਦੀ ਫ਼ਿਲਮ ਹੈ।

Rang Punjab, Deep SidhuRang Punjab, Deep Sidhu

ਐਕਸ਼ਨ, ਰੁਮਾਂਸ ਅਤੇ ਡਰਾਮੇ ਨਾਲ ਭਰਪੂਰ ਇਸ ਫ਼ਿਲਮ ਦੀ ਫ਼ਸਟਲੁੱਕ ਨੇ ਹੀ ਸੋਸਲ ਮੀਡੀਆ 'ਤੇ ਵੱਡਾ ਹੁੰਗਾਰਾ ਹਾਸਲ ਕੀਤਾ ਹੈ। ਫ਼ਿਲਮ ਦੇ ਨਿਰਮਾਤਾ ਮਨਦੀਪ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਇਹ ਫ਼ਿਲਮ ਨਿਰੋਲ ਰੂਪ 'ਚ ਮਨੋਰੰਜਨ ਲਈ ਬਣਾਈ ਗਈ ਹੈ, ਪਰ ਇਸ ਦੇ ਨਾਲ ਹੀ ਪੰਜਾਬ ਦੇ ਕਈ ਮੁੱਦਿਆਂ ਨੂੰ ਵੀ ਸਿਨੇਮੇ ਦੇ ਢੰਗ ਨਾਲ ਉਭਾਰਿਆ ਗਿਆ ਹੈ। ਇਹ ਫ਼ਿਲਮ ਹਰ ਪੰਜਾਬੀ ਦਰਸ਼ਕ ਦੀ ਜ਼ਿੰਦਗੀ ਦੇ ਨੇੜੇ ਹੋਵੇਗੀ। 

Rang PunjabRang Punjab

ਪੰਜਾਬੀ ਵਿੱਚ, ਪੰਜਾਬੀ ਦਰਸ਼ਕਾਂ ਲਈ ਬਣੀ ਇਹ ਫ਼ਿਲਮ ਨਿਰੋਲ ਰੂਪ 'ਚ ਪੰਜਾਬ ਦੀ ਗੱਲ ਕਰਦੀ ਹੈ, ਪੰਜਾਬ ਦੇ ਲੋਕਾਂ ਦੀ ਬਾਤ ਪਾਉਂਦੀ ਹੋਈ, ਉਨ੍ਹਾਂ ਦਾ ਭਰਪੂਰ ਮਨੋਰੰਜਨ ਕਰੇਗੀ। ਫ਼ਿਲਮ ਦਾ ਹਰ ਕਿਰਦਾਰ ਪੰਜਾਬ ਨਾਲ ਸਬੰਧਿਤ ਹੋਵੇਗਾ। ਅਜੌਕੇ ਸਿਸਟਮ ਦੀ ਪੇਸ਼ਕਾਰੀ ਦੇ ਨਾਲ ਨਾਲ ਸੁਮੱਚੀ ਗੱਲ ਪੰਜਾਬ ਦੀ ਹੋਵੇਗੀ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement