ਪੰਜਾਬੀ ਫ਼ਿਲਮ 'ਰੰਗ ਪੰਜਾਬ' ਦੇ ਟ੍ਰੇਲਰ ਨੂੰ ਮਿਲਿਆ ਭਰਪੂਰ ਹੁੰਗਾਰਾ
Published : Nov 4, 2018, 2:54 pm IST
Updated : Nov 4, 2018, 2:54 pm IST
SHARE ARTICLE
Great response to Punjabi movie trailer 'Rang Punjab'
Great response to Punjabi movie trailer 'Rang Punjab'

ਸੋਸ਼ਲ ਮੀਡੀਆ 'ਤੇ ਇਸ ਵੱਖਰੇ ਕਿਸਮ ਦੀ ਫ਼ਿਲਮ ਦੀ ਚਰਚਾ ਜ਼ੋਰਾਂ 'ਤੇ , 23 ਨਵੰਬਰ ਨੂੰ ਹੋਵੇਗੀ ਰਿਲੀਜ਼...

ਚੰਡੀਗੜ੍ਹ (ਸਸਸ) : ਇਸੇ ਮਹੀਨੇ 23 ਨਵੰਬਰ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ 'ਰੰਗ ਪੰਜਾਬ' ਦੇ ਟ੍ਰੇਲਰ ਨੂੰ ਮਿਲ ਰਹੇ ਸ਼ਾਨਦਾਰ ਹੁੰਗਾਰੇ ਨੇ ਇਹ ਸਾਬਿਤ ਕਰ ਦਿਤਾ ਹੈ ਕਿ ਪੰਜਾਬੀ ਦਰਸ਼ਕ ਹੁਣ ਕੁਝ ਵੱਖਰਾ ਵੇਖਣਾ ਚਾਹੁੰਦੇ ਹਨ। ਵਿਆਹਾਂ, ਕਾਮੇਡੀ ਅਤੇ ਪੁਰਾਤਨ ਪੰਜਾਬ ਦੀਆਂ ਫ਼ਿਲਮਾਂ ਤੋਂ ਉਕਤਾ ਚੁੱਕੇ ਦਰਸ਼ਕਾਂ ਲਈ ਇਹ ਫ਼ਿਲਮ ਕਿਸੇ ਤਾਜ਼ਗੀ ਤੋਂ ਘੱਟ ਨਹੀਂ ਹੈ। ਸ਼ੁੱਕਰਵਾਰ ਨੂੰ ਇਸ ਫ਼ਿਲਮ ਦਾ ਟ੍ਰੇਲਰ ਸੋਸ਼ਲ ਮੀਡੀਆ 'ਤੇ ਰਿਲੀਜ਼ ਕੀਤਾ ਗਿਆ, ਜਿਸ ਨੂੰ ਕੁਝ ਘੰਟਿਆਂ 'ਚ ਹੀ ਕਰੀਬ 10 ਲੱਖ ਲੋਕਾਂ ਨੇ ਵੇਖਿਆ।

Rang Punjab MovieRang Punjab Movie23 ਨਵੰਬਰ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਦੀ ਕਹਾਣੀ ਗੁਰਪ੍ਰੀਤ ਭੁੱਲਰ ਨੇ ਲਿਖੀ ਹੈ, ਜਦਕਿ ਨਿਰਦੇਸ਼ਨ ਰਾਕੇਸ਼ ਮਹਿਤਾ ਨੇ ਕੀਤਾ ਹੈ। ਪੰਜਾਬ ਦੁਆਲੇ ਘੁੰਮਦੀ ਇਹ ਫ਼ਿਲਮ ਐਕਸ਼ਨ, ਰੁਮਾਂਸ ਅਤੇ ਡਰਾਮਾ ਜ਼ੋਨਰ ਦੀ ਫ਼ਿਲਮ ਹੈ, ਜੋ ਭਰਪੂਰ ਮਨੋਰੰਜਨ ਦੇ ਨਾਲ-ਨਾਲ ਪੰਜਾਬ ਨਾਲ ਜੁੜੇ ਕਈ ਅਹਿਮ ਖੁਲਾਸੇ ਵੀ ਕਰੇਗੀ। ਫ਼ਿਲਮ ਦੇ ਟ੍ਰੇਲਰ ਮੁਤਾਬਕ ਇਹ ਫ਼ਿਲਮ ਇਕ ਅਜਿਹੇ ਪੁਲਿਸ ਅਫ਼ਸਰ ਅਤੇ ਗੈਂਗਸਟਰ ਦੀ ਕਹਾਣੀ ਹੈ, ਜੋ ਸਮਾਜ ਦਾ ਅਹਿਮ ਹਿੱਸਾ ਹਨ।

Rang PunjabRang Punjabਪੰਜਾਬੀ ਫ਼ਿਲਮ 'ਜੋਰਾ 10 ਨੰਬਰੀਆ' ਨਾਲ ਚਰਚਾ 'ਚ ਆਇਆ ਦੀਪ ਸਿੱਧੂ ਇਸ ਫ਼ਿਲਮ 'ਚ ਇਕ ਪੁਲਿਸ ਅਫ਼ਸਰ ਦੇ ਕਿਰਦਾਰ 'ਚ ਨਜ਼ਰ ਆਇਆ ਹੈ। ਦੀਪ ਦੀ ਇਹ ਨਵੀਂ ਲੁੱਕ ਦਰਸ਼ਕਾਂ ਵੱਲੋਂ ਪਸੰਦ ਕੀਤੀ ਜਾ ਰਹੀ ਹੈ। ਇਹ ਫ਼ਿਲਮ ਪੁਲਿਸ ਪੰਜਾਬ, ਪੰਜਾਬ ਦੀ ਸਿਆਸਤ ਅਤੇ ਗੁੰਡਾ ਕਲਚਰ ਦੁਆਲੇ ਘੁੰਮਦੀ ਹੈ। ਫ਼ਿਲਮ 'ਚ ਇਕ ਖ਼ੂਬਸੂਰਤ ਪ੍ਰੇਮ ਕਹਾਣੀ ਵੀ ਨਜ਼ਰ ਆ ਰਹੀ ਹੈ।  ਬਾਲੀਵੁੱਡ ਦੇ ਦਿੱਗਜ ਐਕਟਰ ਡਾਇਰੈਕਟਰ ਟੀਨੂ ਵਰਮਾ ਵਲੋਂ ਫ਼ਿਲਮਾਇਆ ਗਿਆ ਐਕਸ਼ਨ ਫ਼ਿਲਮ ਨੂੰ ਇਕ ਵੱਖਰੀ ਲੁੱਕ ਪ੍ਰਦਾਨ ਕਰ ਰਿਹਾ ਹੈ।

Rang PunjabRang Punjab ​ਫ਼ਿਲਮ ਦੀ ਹੀਰੋਇਨ ਖ਼ੂਬਸੂਰਤ ਅਦਾਕਾਰਾ ਰੀਨਾ ਰਾਏ ਹਨ। ਕਰਤਾਰ ਚੀਮਾ, ਜਗਜੀਤ ਸੰਧੂ, ਧੀਰਜ ਕੁਮਾਰ, ਜਗਜੀਤ ਕੁਮਾਰ, ਮਹਾਂਵੀਰ ਭੁੱਲਰ, ਹੌਬੀ ਧਾਲੀਵਾਲ, ਅਸ਼ੀਸ਼ ਦੁੱਗਲ, ਬਨਿੰਦਰ ਬਨੀ, ਗੁਰਜੀਤ ਸਿੰਘ ਅਤੇ ਕਰਨ ਬੱਟਾਨ ਸਮੇਤ ਕਈ ਚਰਚਿਤ ਕਲਾਕਾਰ ਇਸ ਫ਼ਿਲਮ 'ਚ ਨਜ਼ਰ ਆ ਰਹੇ ਹਨ। ਇਸ ਫ਼ਿਲਮ ਦੇ ਡਾਇਲਾਗ ਅਮਰਦੀਪ ਸਿੰਘ ਗਿੱਲ ਦੇ ਲਿਖੇ ਹਨ। ਫ਼ਿਲਮ ਦੇ ਗੀਤ ਵੀ ਉਨ੍ਹਾਂ ਅਤੇ ਮਨਪ੍ਰੀਤ ਟਿਵਾਣਾ ਦੇ ਸਿਰਜੇ ਹੋਏ ਹਨ। ​

Rang PunjabRang Punjabਫ਼ਿਲਮ ਦੇ ਟ੍ਰੇਲਰ ਸਬੰਧੀ ਦਰਸ਼ਕਾਂ ਦਾ ਕਹਿਣਾ ਹੈ ਕਿ ਇਕੋ ਜਿਹੀਆਂ ਕਹਾਣੀਆਂ 'ਚ ਉਲਝੇ ਹੋਏ ਪੰਜਾਬੀ ਸਿਨੇਮੇ ਨੂੰ ਅਜਿਹੀਆਂ ਵੱਖਰੇ ਤੇ ਸੱਚਾਈ ਨਾਲ ਵਾਸਤਾ ਰੱਖਣ ਵਾਲੀਆਂ ਫ਼ਿਲਮਾਂ ਦੀ ਬੇਹੱਦ ਜ਼ਰੂਰਤ ਹੈ। ਇਸ ਤਰ੍ਹਾਂ ਦੀਆਂ ਫ਼ਿਲਮਾਂ ਹੀ ਪੰਜਾਬੀ ਸਿਨੇਮੇ ਨੂੰ ਹਰ ਪੱਖ ਤੋਂ ਉੱਚਾ ਚੁੱਕ ਸਕਦੀਆਂ ਹਨ। ਆਸ ਕੀਤੀ ਜਾ ਰਹੀ ਹੈ ਕਿ ਜਿਸ ਤਰ੍ਹਾਂ ਫ਼ਿਲਮ ਦੇ ਟ੍ਰੇਲਰ ਨੂੰ ਹਰ ਪਾਸਿਓਂ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ, ਫ਼ਿਲਮ ਨੂੰ ਵੀ ਦਰਸ਼ਕ ਇਸੇ ਤਰ੍ਹਾਂ ਭਰਪੂਰ ਹੁੰਗਾਰਾ ਦੇਣਗੇ।   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement